ਸਾਰਿਆਂ ਨੂੰ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦੈ : ਰਾਜਪਾਲ
ਸਾਰਿਆਂ ਨੂੰ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ-ਰਾਜਪਾਲ ਗੁਲਾਬ ਚੰਦ ਕਟਾਰੀਆ
Publish Date: Sat, 11 Oct 2025 08:24 PM (IST)
Updated Date: Sun, 12 Oct 2025 04:05 AM (IST)

11ਐਨਐਸਆਰ22ਪੀ ਨਵਾਂਸ਼ਹਿਰ ਚ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਅਨੀਤਾ ਕਟਾਰੀਆ ਮਹਾਸਾਧਵੀ ਪ੍ਰਿਯਦਰਸ਼ਨਾ ਮਹਾਰਾਜ ਤੇ ਹੋਰਨਾਂ ਜੈਨ ਸਾਧਵੀਆਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅੱਜ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਤੇ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਕਟਾਰੀਆ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਵਿਰਾਜਮਾਨ ਮਹਾਸਾਧਵੀ ਪ੍ਰਿਯਦਰਸ਼ਨਾ ਮਹਾਰਾਜ, ਰਤਨ ਜੋਤੀ ਜੀ ਮਹਾਰਾਜ, ਜੀਐੱਮ, ਵਿਚਕਸ਼ਨ ਸ਼੍ਰੀ ਜੀਐੱਮ, ਅਰਪਿਤਾ ਜੀ, ਵੰਦਿਤਾ ਜੀਐੱਮ, ਮੌਕਸ਼ਦਾ ਜੀ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦੇ ਪ੍ਰਵਚਨ ਸੁਣੇ। ਇਸ ਮੌਕੇ ਗੁਲਾਬਚੰਦ ਕਟਾਰੀਆ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਗੁਰੂਆਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਪ੍ਰਵਚਨ ਸੁਣਨ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰੂਆਂ ਤੇ ਧਰਮ ਨਾਲ ਜੋੜਨ, ਉਨ੍ਹਾਂ ਕੋਲ ਭੇਜਣ ਤਾਂ ਜੋ ਬੱਚੇ ਵੀ ਚੰਗੀਆਂ ਕਦਰਾਂ-ਕੀਮਤਾਂ ਵਿਕਸਤ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨੌਜਵਾਨਾਂ ’ਚ ਨੈਤਿਕਤਾ, ਧਾਰਮਿਕ ਸਿੱਖਿਆ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਐੱਸਐੱਸ ਜੈਨ ਸਭਾ ਦੇ ਅਹੁਦੇਦਾਰਾਂ ਨੇ ਗੁਲਾਬ ਚੰਦ ਕਟਾਰੀਆ ਤੇ ਅਨੀਤਾ ਕਟਾਰੀਆ ਨੂੰ ਹਾਰ ਪਾ ਕੇ ਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਪ੍ਰਵਚਨ ਦੇ ਅੰਤ ’ਚ ਮਹਾਸਾਧਵੀ ਪ੍ਰਿਯਦਰਸ਼ਨਾ ਜੀ ਮਹਾਰਾਜ ਨੇ ਮੰਗਲਪਾਠ ਦਾ ਪਾਠ ਸੁਣਾ ਕੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਜੈਨ ਸਥਾਨਕ ਪਹੁੰਚਣ ਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐੱਸਐੱਸਪੀ ਡਾ. ਮਹਿਤਾਬ ਸਿੰਘ, ਐੱਸਡੀਐਮ ਅਨਮਮਜੋਤ ਕੌਰ, ਐੱਸਪੀ ਜਾਂਚ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਸੁਰਿੰਦਰ ਚਾਂਦ ਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਜੈਨ ਸਥਾਨਕ ਪਹੁੰਚਣ ’ਤੇ ਗੁਲਾਬ ਚੰਦ ਕਟਾਰੀਆ ਤੇ ਪਤਨੀ ਅਨੀਤਾ ਕਟਾਰੀਆ ਦਾ ਸਵਾਗਤ ਪ੍ਰਧਾਨ ਸੁਰਿੰਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਸਰਪਰਸਤ ਸ਼ੀਤਲ ਜੈਨ, ਨੇਮ ਕੁਮਾਰ ਜੈਨ, ਮੀਤ ਪ੍ਰਧਾਨ ਰਜਨੀਸ਼ ਜੈਨ ਗੁੱਗੂ ਤੇ ਅਸ਼ੋਕ ਜੈਨ, ਖਜਾਨਚੀ ਰਾਕੇਸ਼ ਜੈਨ ਬੱਬੀ, ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ, ਪ੍ਰਯਾਸ ਸੰਮਤੀ ਦੇ ਪ੍ਰਧਾਨ ਦਿਨੇਸ਼ ਜੈਨ, ਕਾਂਤਾ ਜੈਨ, ਅਲਕਾ ਜੈਨ ਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਗੁਲਦਸਤੇ ਭੇਟ ਕੀਤੇ। ਇਸ ਮੌਕੇ ਐੱਸਐੱਸ ਜੈਨ ਸਭਾ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੁਸਾਇਟੀ, ਜੈਨ ਮਹਿਲਾ ਮੰਡਲ ਅਤੇ ਸ਼੍ਰੀ ਚੰਦਨਬਾਲਾ ਜੈਨ ਯੁਵਤੀ ਮੰਡਲ ਦੇ ਮੈਂਬਰਾਂ ਨੇ ਇਸ ਪੂਰੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।