ਮੁਸਲਿਮ ਭਾਈਚਾਰੇ ਨੇ ਉਤਸਾਹ ਨਾਲ ਮਨਾਈ ਈਦ
ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਬੜੇ ਉਤਸਾਹ ਨਾਲ ਮਨਾਇਆ ਗਿਆ ਈਦ ਦਾ ਤਿਉਹਾਰ
Publish Date: Sat, 21 Mar 2026 04:24 PM (IST)
Updated Date: Sat, 21 Mar 2026 04:28 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ। ਇਸ ਦੌਰਾਨ ਵੱਡੀ ਗਿਣਤੀ ਦੇ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਰਹੇ। ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸ਼ਰਧਾ ਭਾਵਨਾ ਦੇ ਨਾਲ ਪਰਵਰਦਿਗਾਰ ਨੂੰ ਯਾਦ ਕੀਤਾ ਗਿਆ ਅਤੇ ਮੌਲਵੀ ਮੁਹੰਮਦ ਬਿਲਾਲ ਵੱਲੋਂ ਈਦ ਦੀ ਨਮਾਜ਼ ਅਦਾ ਕਰਵਾਈ ਗਈ। ਇਸ ਦੌਰਾਨ ਇਕੱਠੇ ਹੋਏ ਮੁਸਲਿਮ ਭਾਈਚਾਰੇ ਨੂੰ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਮਜ਼ਾਨ ਮਹੀਨੇ ਤੋਂ ਬਾਅਦ ਈਦ ਦਾ ਤਿਉਹਾਰ ਆਇਆ ਹੈ, ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਸਭਨਾਂ ਨੇ ਰਲ ਮਿਲ ਕੇ ਈਦ ਦਾ ਤਿਉਹਾਰ ਮਨਾਇਆ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਦੇ ਵਿਚ ਮੁਸਲਿਮ ਭਾਈਚਾਰਾ ਪਹੁੰਚਿਆ ਹੈ, ਉੱਥੇ ਹੋਰ ਧਰਮਾਂ ਦੇ ਲੋਕ ਵੀ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਪਹੁੰਚੇ ਹਨ। ਇਸ ਦੌਰਾਨ ਉਹਨਾਂ ਦੱਸਿਆ ਕਿ ਰਮਜ਼ਾਨ ਮਹੀਨੇ ਦੀ ਸੰਪੂਰਨਤਾ ਤੋਂ ਬਾਅਦ ਹਰ ਮੁਸਲਮਾਨ ਦਾ ਫਰਜ਼ ਹੁੰਦਾ ਹੈ ਕਿ ਈਦ ਦੀ ਨਮਾਜ਼ ਅਦਾ ਕਰਕੇ ਪਰਮਾਤਮਾ ਦਾ ਸ਼ੁਕਰੀਆ ਕਰੇ ਇਸ ਦੌਰਾਨ ਵੱਡੀ ਗਿਣਤੀ ਦੇ ਵਿਚ ਕੀਰਤਪੁਰ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਤੋਂ ਪਹੁੰਚੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਪੜੀ ਗਈ ਅਤੇ ਇੱਕ ਦੂਜੇ ਦੇ ਨਾਲ ਗਲੇ ਮਿਲ ਕੇ ਪਿਆਰ ਮੁਹੱਬਤ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਉਹਨਾਂ ਇਸ ਪਵਿੱਤਰ ਮੌਕੇ ’ਤੇ ਅੱਲਾ ਅੱਗੇ ਫਰਿਆਦ ਕੀਤੀ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਵਿਚ ਲੱਗੀਆਂ ਲੜਾਈਆਂ ਨੂੰ ਬੰਦ ਕਰਕੇ ਇੱਕ ਦੂਜੇ ਨਾਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਨਫਰਤ ਨੂੰ ਛੱਡ ਕੇ ਸਭ ਨੂੰ ਇਸ ਧਰਤੀ ’ਤੇ ਜਿਉਣ ਦਾ ਅਧਿਕਾਰ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਅੱਲਾ ਤਾਲਾ ਅੱਗੇ ਫਰਿਆਦ ਕੀਤੀ ਗਈ ਕਿ ਅਰਬ ਦੇਸ਼ਾਂ ਵਿਚ ਲੱਗੀ ਲੜਾਈ ਬੰਦ ਹੋਵੇ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਹੋਰ ਧਰਮਾਂ ਦੇ ਲੋਕਾਂ ਨੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ । ਇਸ ਦੌਰਾਨ ਬਾਬਾ ਪ੍ਰਵੇਸ਼ ਸ਼ਾਹ, ਗਫੂਰ ਮੁਹੰਮਦ, ਐਡਵੋਕੇਟ ਅਹਿਮਦਦੀਨ, ਨਾਜ਼ਰ ਨਿੰਦੀ, ਰੋਸ਼ਨਦੀਨ, ਇਕਬਾਲ ਕਾਲਾ, ਮੁਹੰਮਦ ਮੁਮਤਾਜ਼, ਤਨਵੀਰ ਸ਼ਾਹ, ਜੂਨੀਸ ਖਾਨ, ਆਰਿਫ ਖਾਨ, ਆਰਿਫ ਖਾਨ, ਅਮਜਦ ਖਾਨ, ਕਮਿਕਰ ਸਿੰਘ ਡਾਢੀ, ਸਰਬਜੀਤ ਸਿੰਘ ਭਟੋਲੀ, ਗੁਰਪ੍ਰੀਤ ਸਿੰਘ ਅਰੋੜਾ ਆਦੀ ਮੌਜੂਦ ਸਨ।