ਜ਼ਿਲ੍ਹਾ ਪੁਲਿਸ ਵੱਲੋੰ ਨਸ਼ਾ ਕਰਦੇ ਚਾਰ ਵਿਅਕਤੀ ਕਾਬੂ
ਜ਼ਿਲ੍ਹਾ ਪੁਲਿਸ ਵੱਲੋੰ ਨਸ਼ਾ ਕਰਦਿਆਂ ਚਾਰ ਵਿਅਕਤੀ ਕਾਬੂ
Publish Date: Thu, 14 May 2026 04:11 PM (IST)
Updated Date: Thu, 14 May 2026 04:12 PM (IST)

ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਨਸ਼ਾ ਕਰਦਿਆਂ ਚਾਰ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਚਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਥਾਣਾ ਤੋਂ ਨਹਿਰ ਸੁਆ ਦੇ ਨਾਲ ਨਾਲ ਪਿੰਡ ਕਰਿਆਮ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਕਰਿਆਮ ਵੱਲ ਨੂੰ ਮੁੜੇ ਤਾਂ ਸੜਕ ਦੇ ਇੱਕ ਪਾਸੇ ਇੱਕ ਨੌਜਵਾਨ ਧਾਰਮਿਕ ਜਗਾ ਦੇ ਕੋਲ ਬੈਠਾ ਕੇ ਇੱਕ ਪੰਨੀ ਹੇਠ ਲਾਈਟਰ ਨਾਲ ਅੱਗ ਵਾਲ ਕੇ ਪੰਨੀ ਉੱਪਰੋਂ ਉੱਠ ਰਹੇ ਧੂੰਆ ਨੂੰ ਨੱਕ ਰਾਹੀਂ ਸੁੰਘ ਰਿਹਾ ਸੀ।ਜੋ ਯਕਦਮ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਘਬਰਾ ਕੇ ਉਠ ਕੇ ਤੁਰਨ ਲੱਗੇ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗੌਰਵ ਪੁੱਤਰ ਅਵਤਾਰ ਲਾਲ ਵਾਸੀ ਕਰਿਆਮ ਦੱਸਿਆ। ਜਿਸ ਪਾਸੋਂ ਪੰਨੀ ਜਿਸ ਪਰ ਹੈਰੋਇਨ ਸੜੀ ਹੋਈ ਜੰਮੀ ਹੋਈ ਹੈ। ਇੱਕ ਲਾਈਟਰ, ਇੱਕ 10 ਰੁਪਏ ਦੇ ਨੋਟ (ਪਾਈਪ ਨੁਮਾ) ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਦੂਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਮੁੱਖ ਸਿਪਾਹੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਜਾਰੀ ਤੋਂ ਪਿੰਡ ਮੱਲੂਪੋਤਾ ਤੋਂ ਹੁੰਦੇ ਹੋਏ ਪਿੰਡ ਲੱਖਪੁਰ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਦੀ ਗੱਡੀ ਲੱਖਪੁਰ ਪਿੰਡ ਤੋਂ ਪਹਿਲਾਂ ਆਉਂਦੇ ਸ਼ੈਲਰ ਨਜਦੀਕ ਪੁੱਜੀ ਤਾਂ ਸ਼ੈਲਰ ਦੇ ਦੂਜੇ ਗੇਟ ਦੇ ਨਜਦੀਕ ਝਾੜੀਆਂ ਵਿਚ ਬੈਠਾ ਇਕ ਨੌਜਵਾਨ ਬੈਠਾ ਲਾਈਟਰ ਬਾਲ ਕੇ ਧੂੰਆ ਸੁੰਘਦਾ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਹਰਵਿੰਦਰ ਕਲੇਰ ਉਰਫ ਕਾਕਾ ਪੁੱਤਰ ਬਹਾਦੁਰ ਲਾਲ ਵਾਸੀ ਪਿੰਡ ਗੋਬਿੰਦਪੁਰ ਦੱਸਿਆ। ਕਾਬੂ ਕੀਤੇ ਨੌਜਵਾਨ ਵੱਲੋਂ ਸੁੱਟੇ ਸਮਾਨ ਨੂੰ ਚੁੱਕ ਕੇ ਚੈਕ ਕੀਤਾ ਤਾਂ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ, ਇੱਕ 10 ਰੁਪਏ ਦੇ ਨੋਟ ਦਾ ਪਾਇਪ ਨੁਮਾ ਬ੍ਰਾਮਦ ਹੋਇਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੀਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਦੇ ਏਐੱਸਆਈ ਜਸਕਰਨ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਮੇਨ ਹਾਇਵੇ ਤੋਂ ਹੁੰਦੇ ਹੋਏ ਪਿੰਡ ਝੰਡੇਰ ਕਲਾ ਵਾਲੀ ਸਾਇਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪੁਲੀ ਸੁਆ ਨਹਿਰ ਪਾਸ ਪੁੱਜੀ ਤਾਂ ਨਹਿਰ ਪੁਲੀ ਪਾਸ ਝਾੜੀਆਂ ਦੇ ਉਹਲੇ ਇੱਕ ਨੌਜਵਾਨ ਲਾਈਟਰ ਨਾਲ ਅੱਗ ਵਾਲ ਕੇ ਚਮਕੀਲੀ ਪੰਨੀ ਪਰ ਕੋਈ ਪਾਇਪ ਨੁਮਾ ਚੀਜ ਨਾਲ ਕੁਝ ਸੁੰਘਦਾ ਦਿਖਾਈ ਦਿੱਤਾ। ਉਸ ਵਿਅਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਜਸਵਿੰਦਰ ਪਾਲ ਪੁੱਤਰ ਜੰਗੀਰ ਚੰਦ ਵਾਸੀ ਬੀਸਲਾ ਦੱਸਿਆ। ਜਿਸ ਵੱਲੋਂ ਸੁੱਟੇ ਹੋਏ ਸਮਾਨ ਨੂੰ ਚੈੱਕ ਕਰਨ ਤੇ ਸਿਲਵਰ ਪੰਨੀ ਸੜੀ ਹੋਈ, ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਈਪ ਨੁਮਾ ਬ੍ਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਚੌਥੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਦੇ ਲੇਡੀ ਐੱਚਸੀ ਅਮਨਦੀਪ ਕੌਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਕਰਦੇ ਹੋਏ ਨੇੜੇ ਸ਼ਮਸ਼ਾਨ ਘਾਟ ਪਿੰਡ ਚਣਕੋਆ ਪਾਸ ਪੁੱਜੀ ਤਾਂ ਪਰਮਜੀਤ ਲਾਲ ਉਰਫ ਸੋਨੂੰ ਪੁੱਤਰ ਲਖਮੀ ਚੰਦ ਵਾਸੀ ਘਮੋਰ ਪਾਸੋਂ ਸਿਲਵਰ ਪੇਪਰ ਹੈਰੋਇਨ ਅਲੂਦ, 10 ਰੁਪਏ ਦਾ ਭਾਰਤੀ ਕਰੰਸੀ ਨੋਟ, ਅੱਗ ਜਲਾਉਣ ਵਾਲਾ ਲਾਈਟਰ ਬ੍ਰਾਮਦ ਹੋਣ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।