ਮਿਸ਼ਨ ਲਾਈਫ਼ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ
ਮਿਸ਼ਨ ਲਾਈਫ਼ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ
Publish Date: Tue, 03 Mar 2026 08:04 PM (IST)
Updated Date: Wed, 04 Mar 2026 04:14 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਸੈਂਟਰ ਫਾਰ ਸਾਇੰਸ ਨਵੀਂ ਦਿੱਲੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਚੰਡੀਗੜ੍ਹ ਦੇ ਹੁਕਮ ਅਨੁਸਾਰ ਜ਼ਿਲ੍ਹੇ ਵਿਖੇ ਵਾਤਾਵਰਨ ਸਿੱਖਿਆ ਅਤੇ ਗਰੀਨ ਸਕੂਲ ਪ੍ਰੋਗਰਾਮ ਤਹਿਤ ਗਤੀਵਿਧੀਆਂ ਕਰਵਾਉਣ ਲਈ ਜ਼ਿਲ੍ਹੇ ਦੇ ਈਕੋ ਕਲੱਬ ਇੰਚਾਰਜਾਂ ਦੀ ਮਿਸ਼ਨ ਲਾਈਵ ਤਹਿਤ ਸਕੂਲ ਆਫ਼ ਐਮੀਨਸ ਨਵਾਂਸ਼ਹਿਰ ਵਿਖੇ ਵਰਕਸ਼ਾਪ ਲਗਾਈ ਗਈ ਅਤੇ ਵਾਤਾਵਰਣ ਸੰਬੰਧੀ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ। ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ-ਜ਼ਿਲਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੇ ਆਦੇਸ਼ਾ ਅਤੇ ਜ਼ਿਲ੍ਹਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਕੋਆਰਡੀਨੇਟਰ ਸਤਨਾਮ ਸਿੰਘ ਅਤੇ ਪ੍ਰਿੰ. ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿਖੇ ਜ਼ਿਲ੍ਹੇ ਦੇ 70 ਸਕੂਲਾਂ ਦੀ ਸਕੂਲਾਂ ਵਿਚ ਵਰਮੀ ਕੰਪੋਸਟਿੰਗ ਖਾਦ ਕਿਵੇਂ ਤਿਆਰ ਕਰੀਏ ਦੇ ਸਿਰਲੇਖ ਹੇਠ ਵਰਕਸ਼ਾਪ ਲਗਾਈ। ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਤੇ ਰਿਸੋਰਸ ਪਰਸਨ ਅਸ਼ੋਕ ਕੁਮਾਰ ਕਾਲੀਆ, ਜ਼ਿਲ੍ਹਾ ਕੋਆਰਡੀਨੇਟਰ, ਜਗਜੀਤ ਸਿੰਘ ਲੈਕਚਰਾਰ ਕਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਅਤੇ ਡਾ. ਹਰਦੀਪ ਕੁਮਾਰ ਲੈਕਚਰਾਰ ਕਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਦਵਾਲ ਨੂੰ ਵਿਸ਼ੇਸ਼ ਤੌਰ ਤੇ ਸਮੂਹ ਈਕੋ ਕਲੱਬ ਇੰਚਾਰਜ ਨੂੰ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਉਣ ਹਿੱਤ ਵਰਮੀ ਕੰਪੋਸਟਿੰਗ ਨੂੰ ਤਿਆਰ ਕਰਨ ਦੀ ਟਰੇਨਿੰਗ ਦਿੱਤੀ। ਇਸ ਨੂੰ ਸਮੂਹ ਈਕੋ ਕਲੱਬ ਇੰਚਾਰਜਾਂ ਨੇ ਬਾਖੂਬੀ ਸਿੱਖਿਆ। ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ। ਜਿਸ ਵਿਚ ਵਿਦਿਆਰਥੀ ਅਸੀਸ ਕੁਮਾਰ ਸਰਕਾਰੀ ਮਿਡਲ ਸਕੂਲ ਕੰਗਣਾ ਬੇਟ, ਮਨਵੀਰ ਕੌਰ ਸਰਕਾਰੀ ਮਿਡਲ ਸਕੂਲ ਕੰਗ, ਭਾਵਨਾ ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜਸਕੀਰਤ ਕੌਰ ਸਰਕਾਰੀ ਹਾਈ ਸਕੂਲ ਖਾਨਖਾਨਾ, ਦਾਮਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਅਤੇ ਪੂਜਾ ਸਰਕਾਰੀ ਹਾਈ ਸਕੂਲ ਕੌਲਗੜ੍ਹ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰ. ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਹਰ ਮੁਸ਼ਕਿਲ ਦਾ ਸਾਹਮਣਾ ਕਰਕੇ ਸਫਲਤਾ ਵੱਲ ਨੂੰ ਵਧਣਾ ਚਾਹੀਦਾ ਹੈ। ਇਸ ਮੌਕੇ ਜਸਵੀਰ ਚੰਦ, ਸੰਦੀਪ ਕੁਮਾਰ, ਕਮਲਦੀਪ ਸੱਲਣ, ਮੋਨਿਕਾ ਵਰਮਾ, ਸਰਬਜੀਤ ਸਿੰਘ, ਲਾਲੀ ਜੋਸ਼ੀ ਤੇ ਹੋਰ ਹਾਜ਼ਰ ਸਨ।