ਕਾਮਰੇਡ ਮੰਗਤ ਰਾਏ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਬੱਗਾ ਸੇਲਕੀਆਣਾ, ਉੜਾਪੜ : ਸਮਾਜ ਦੇ ਲੋਕਾਂ ਅਤੇ ਕਿਸਾਨ ਵੀਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਅਨੇਕਾਂ ਵਾਰ ਜੇਲ੍ਹਾਂ 'ਚ ਰਹਿਣ ਵਾਲੇ ਸਮਾਜ ਸੇਵੀ ਅਤੇ ਸੀਪੀਆਈ ਦੇ ਸੀ.ਕਾਮਰੇਡ ਮੰਗਤ ਰਾਏ ਆੜਤੀਆ (64) ਵਾਸੀ ਲਸਾੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪਿੰਡ ਸ਼ੌਕ ਦੀ ਲਹਿਰ ਹੈ।
Publish Date: Tue, 02 Jun 2020 03:25 PM (IST)
Updated Date: Tue, 02 Jun 2020 03:25 PM (IST)
ਬੱਗਾ ਸੇਲਕੀਆਣਾ, ਉੜਾਪੜ : ਸਮਾਜ ਦੇ ਲੋਕਾਂ ਅਤੇ ਕਿਸਾਨ ਵੀਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਅਨੇਕਾਂ ਵਾਰ ਜੇਲ੍ਹਾਂ 'ਚ ਰਹਿਣ ਵਾਲੇ ਸਮਾਜ ਸੇਵੀ ਅਤੇ ਸੀਪੀਆਈ ਦੇ ਸੀ.ਕਾਮਰੇਡ ਮੰਗਤ ਰਾਏ ਆੜਤੀਆ (64) ਵਾਸੀ ਲਸਾੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਪਿੰਡ ਸ਼ੌਕ ਦੀ ਲਹਿਰ ਹੈ। ਜਾਣਕਾਰੀ ਦਿੰਦੇ ਹੋਏ ਪੰਚ ਕਾਮਰੇਡ ਕੁਲਦੀਪ ਸਿੰਘ ਲਸਾੜਾ ਨੇ ਦੱਸਿਆ ਕਿ ਕਾਮਰੇਡ ਮੰਗਤ ਰਾਏ ਇਕ ਸੂਝਵਾਨ ਅਤੇ ਇਮਾਨਦਾਰ ਇਨਸਾਨ ਹੋਣ ਦੇ ਨਾਤੇ ਬਾਕੀਆਂ ਦੀਆਂ ਦੁੱਖ ਤਕਲੀਫਾਂ ਨੂੰ ਆਪਣਾ ਸਮਝਦੇ ਹੋਏ ਸਮਾਜ ਦੇ ਲੋਕਾਂ ਲਈ ਹਮੇਸ਼ਾ ਨਾਲ ਖੜਦੇ ਸਨ। ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਕਾਰਨ ਇਕ ਪਰਿਵਾਰ ਨੂੰ ਨਹੀਂ, ਸਗੋਂ ਸਮੁੱਚੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ। ਇਸ ਦੁੱਖ ਦੀ ਘੜੀ ਵਿਚ ਹਰਮੇਸ਼ ਲਾਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਦਵਿੰਦਰ ਸਿੰਘ ਲਸਾੜਾ ਬਲਾਕ ਸੰਮਤੀ ਚੇਅਰਮੈਨ, ਸਰਪੰਚ ਰੇਸ਼ਮੋ, ਰਾਮ ਲੁਭਾਇਆ, ਜਗੀਰ ਸਿੰਘ ਲਸਾੜਾ, ਨਰੇਸ਼ ਕੁਮਾਰ ਦੱਤਾ, ਪੰਚ ਦਲਜੀਤ ਸਿੰਘ ਪੋਲਾ, ਪ੍ਰਰੇਮ ਕੁਮਾਰ, ਮਾਸਟਰ ਮੰਗਲ ਦਾਸ, ਪੰਚ ਚੰਨਣ ਸਿੰਘ, ਰਵਿੰਦਰ ਸ਼ਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।