ਨਗਰ ਕੌਸਲ ਚੌਣਾਂ ਦੀਆਂ ਟਿਕਟਾਂ ਲਈ ਕਾਂਗਰਸ ਨੇ ਲਈਆਂ ਦਰਖਾਸਤਾਂ
ਨਗਰ ਕੌਸਲ ਚੌਣਾਂ ਦੀਆਂ ਟਿਕਟਾਂ ਲਈ ਕਾਂਗਰਸ ਨੇ ਲਈਆਂ ਦਰਖਾਸਤਾਂ
Publish Date: Tue, 12 May 2026 04:47 PM (IST)
Updated Date: Tue, 12 May 2026 04:48 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ:ਨੰਗਲ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਕਾਂਗਰਸ ਪਾਰਟੀ ਵੱਲੋਂ ਚੋਣ ਇੰਚਾਰਜ ਨਿਯੁਕਤ ਕੀਤੇ ਗਏ ਰੋਪੜ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਅਤੇ ਰਾਮ ਜੀ ਦਾਸ ਨੂੰ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਦਾਅਵੇਦਾਰੀਆਂ ਦੇ ਫਾਰਮ ਸੌਂਪੇ। ਇਸ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਇੰਚਾਰਜ ਸੁਖਵਿੰਦਰ ਸਿੰਘ ਵਿਸਕੀ ਨੇ ਦੱਸਿਆ ਕਿ ਅੱਜ ਨੰਗਲ ਦੇ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਦਿਆਂ ਆਪਣੇ ਬਿਨੈ-ਪੱਤਰ ਉਨ੍ਹਾਂ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਟਿਕਟਾਂ ਦੇ ਚਾਹਵਾਨਾਂ ਦੀ ਲੰਬੀ ਸੂਚੀ ਇਹ ਸਾਬਤ ਕਰਦੀ ਹੈ ਕਿ ਲੋਕਾਂ ਦਾ ਅੱਜ ਵੀ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਇਨ੍ਹਾਂ ਫਾਰਮਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਯੋਗ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸਕੀ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਆਪਣੀ ਹਾਰ ਦੇ ਡਰੋਂ ਪ੍ਰਸ਼ਾਸਨ ਦੀ ਮਦਦ ਨਾਲ ਜਾਅਲੀ ਵੋਟਾਂ ਬਣਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ਤੇ ਧਾਂਦਲੀ ਬਰਦਾਸ਼ਤ ਨਹੀਂ ਕਰੇਗੀ ਅਤੇ ਚੋਣਾਂ ਵਾਲੇ ਦਿਨ ਹਰ ਬੂਥ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਤਾਂ ਜੋ ਕੋਈ ਵੀ ਜਾਲੀ ਵੋਟ ਨਾ ਪੈ ਸਕੇ। ਇਸ ਮੋਕੇ ਤੇ ਦਰਖਾਸਤਾਂ ਦੇਣ ਵਾਲਿਆਂ ਵਲੋਂ ਬਹੁਤੇ ਤੋਰ ਤੇ ਆਪਣੇ ਵਾਰਡ ਗੁਪਤ ਰੱਖੇ ਗਏ ਅਤੇ ਪੱਤਰਕਾਰਾਂ ਤੋਂ ਦੂਰੀ ਰੱਖੀ , ਪਰ ਐਲਾਨੀਆਂ ਤੋਰ ਤੇ ਪਵਨ ਸ਼ਰਮਾਂ , ਵੀਨਾ ਏਰੀ ਵਲੋਂ ਵਾਰਡ ਨੰਬਰ 13 , ਸਪਨਾ ਨੰਦਾ ਪਤਨੀ ਨਿਤਿਨ ਨੰਦਾ ਸਾਬਕਾ ਕੌਸਲਰ ਵਾਰਡ ਨੰਬਰ 17, ਇੰਦੂ ਬਾਲਾ ਕੌਸਲਰ ਪਤਨੀ ਸਤਨਾਮ ਸਿੰਘ ਯੂਨੀਅਨ ਆਗੂ, ਲਲਿਤ ਚੋਧਰੀ, ਵਾਰਡ ਨੰਗਲ 9, ਇਥੇ ਇਹ ਵੀ ਦੱਸਣਾ ਬਣਦਾ ਹੈ ਗਿ ਵਾਰਡ ਨੰਬਰ 9 ਜਰਨਲ ਹੋਣ ਕਾਰਨ ਇਥੇ ਗਈ ਦਿੱਗਜ਼ਾਂ ਵਲੋਂ ਵੀ ਅਰਜੀਅਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਵਾਰਡ ਨੰਬਰ 6 ਲਈ ਵੰਦਨਾਂ ਦੇਵੀ , ਵਾਰਡ ਨੰਬਰ 12 ਤੋਂ ਕੌਸਲਰ ਸੁਨੀਲ ਸ਼ਰਮਾਂ ਦੀ ਪਤਨੀ ਮੀਨਾ ਕੁਮਾਰੀ ਵਲੋਂ ਦਰਖਾਸਤਾਂ ਦਿੱਤੀਆਂ ਗਈਆਂ ਹਨ। ਇਸ ਮੋਕੇ ਤੇ ਕਾਂਗਰਸ ਦਫਤਰ ਵਿੱਚ ਦਿਵਿਆ ਕੰਵਰ ਰਾਣਾਂ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਸਾਹਨੀ, ਵਿਜੇ ਕੌਸਲ, ਅਸ਼ੋਕ ਸੈਣੀ, ਸੁਰਿੰਦਰ ਪੰਮਾਂ, ਹਰਪਾਲ ਸਿੰਘ ਭਸੀਨ, ਅਸ਼ੋਕ ਰਾਣਾ, ਧਰਮ ਪਾਲ ਸੋਢੀ, ਸਤਨਾਮ ਸਿੰਘ ਲਾਦੀ, ਦੀਪਕ ਨੰਦਾ, ਰਣਬੀਰ ਰਾਣਾ ਹਾਜ਼ਰ ਸਨ।