ਕਾਮਰੇਡ ਸੀਤਾ ਰਾਮ ਯੇਚੁਰੀ ਦੀ ਬਰਸੀ ਮੁਲਤਵੀ : ਪ੍ਰੇਮ ਰੱਕੜ
ਕਾਮਰੇਡ ਸੀਤਾ ਰਾਮ ਯੇਚੁਰੀ ਦੀ ਬਰਸੀ ਮੁਲਤਵੀ-ਪ੍ਰੇਮ ਰੱਕੜ
Publish Date: Fri, 05 Sep 2025 04:46 PM (IST)
Updated Date: Sat, 06 Sep 2025 04:04 AM (IST)
- ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਦਿੱਤਾ ਸੱਦਾ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਸੀਪੀਆਈ (ਐੱਮ) ਤਹਿਸੀਲ ਕਮੇਟੀ ਬਲਾਚੌਰ ਵੱਲੋਂ ਪਿੰਡ ਰੱਕੜਾਂ ਢਾਹਾ ਵਿਖੇ 7 ਸਤੰਬਰ ਨੂੰ ਆਪਣੇ ਮਹਿਬੂਬ ਆਗੂ ਮਰਹੂਮ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਪਹਿਲੀ ਬਰਸੀ ਉੱਪਰ ਰੱਖੀ ਵਿਚਾਰ ਗੋਸ਼ਟੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਪਾਰਟੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪਾਰਟੀ ਮੈਂਬਰਾਂ, ਹਮਦਰਦਾਂ, ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ, ਮਾਨਵਤਾ ਪ੍ਰੇਮੀਆਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ। ਇਹ ਜਾਣਕਾਰੀ ਦਿੰਦਿਆਂ ਪ੍ਰੇਮ ਰੱਕੜ ਤਹਿਸੀਲ ਕਮੇਟੀ ਸਕੱਤਰ ਬਲਾਚੌਰ ਸੀਪੀਆਈ (ਐੱਮ) ਵੱਲੋਂ ਜਾਰੀ ਕੀਤਾ। ਸਾਥੀ ਰੱਕੜ ਨੇ ਕਿਹਾ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ ਅਤੇ ਦੇਸ਼ ਦੇ ਦੂਜੇ ਰਾਜਾਂ ਵਿਚ ਲਗਾਤਾਰ ਮੀਹਾਂ ਕਾਰਨ, ਵੱਖ-ਵੱਖ ਡੈਮਾਂ ਤੋਂ ਦਰਿਆਵਾਂ ਵਿਚ ਪਾਣੀ ਛੱਡਣ ਨਾਲ ਪੰਜਾਬ ਦੇ 1400 ਤੋਂ ਵੱਧ ਪਿੰਡਾਂ ਨੂੰ ਲਪੇਟ ਵਿਚ ਲਿਆ ਹੈ, ਲੋਕ ਘਰੋਂ ਬੇਘਰ ਹੋਏ ਹਨ। ਇਸ ਸਮੇਂ ਲੋੜਵੰਦਾਂ ਦੀ ਸਹਾਇਤਾ ਦੀ ਬਹੁਤ ਲੋੜ ਹੈ। ਸਾਥੀ ਰੱਕੜ ਨੇ ਪਾਰਟੀ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਆਰਥਿਕ ਸਹਾਇਤਾ ਸਮੇਤ ਹਰ ਸੰਭਵ ਮਦਦ ਕਰਨ ਲਈ ਦਿਨ ਰਾਤ ਇੱਕ ਕਰਨ ਦੀ ਅਪੀਲ ਕੀਤੀ ਹੈ।