ਸਿਵਲ ਸਰਜਨ ਨੇ ਸਰੀਰ ਦਾਨੀ ਜਸਪਾਲ ਸਿੰਘ ਨੂੰ ਕਾਰਡ ਸੌਂਪਿਆ
ਸਿਵਲ ਸਰਜਨ ਨੇ ਸ਼ਰੀਰਦਾਨੀ ਜਸਪਾਲ ਸਿੰਘ ਨੂੰ ਕਾਰਡ ਸੌਂਪਿਆ
Publish Date: Thu, 07 May 2026 06:07 PM (IST)
Updated Date: Fri, 08 May 2026 04:12 AM (IST)

07ਐਨਐਸਆਰ18ਪੀ ਨਵਾਂਸ਼ਹਿਰ ਚ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸ਼ਰੀਰਦਾਨੀ ਜਸਪਾਲ ਸਿੰਘ ਨੂੰ ਕਾਰਡ ਸੌਂਪਦੇ ਹੋਏ। ਪੰਜਾਬੀ ਜਾਗਰਣ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਦਫਤਰ ਵਿਖੇ ਪਿੰਡ ਮਜਾਰਾ ਵਾਸੀ ਸਵੈ-ਇੱਛਾ ਨਾਲ ਸਰੀਰਦਾਨ ਕਰਨ ਤੇ ਚਾਹਵਾਨ ਜਸਪਾਲ ਸਿੰਘ ਨੂੰ ‘ਸਰੀਰਦਾਨੀ ਕਾਰਡ ਭੇਟ ਕੀਤਾ। ਉਨ੍ਹਾਂ ਕਿਹਾ ਕਿ ਦੇਹਦਾਨ ਮਨੁੱਖਤਾ ਦੀ ਭਲਾਈ ਲਈ ਇਕ ਮਹਾਨ ਤੇ ਪੁੰਨ ਦਾ ਕਾਰਜ ਹੈ। ਆਧੁਨਿਕ ਡਾਕਟਰੀ ਸਿੱਖਿਆ ’ਚ ਮ੍ਰਿਤਕ ਦੇਹਾਂ ਤੋਂ ਬਿਨਾਂ ਮਨੁੱਖੀ ਸਰੀਰ ਦੀ ਡੂੰਘੀ ਸਮਝ ਸੰਭਵ ਨਹੀਂ ਹੈ। ਮ੍ਰਿਤਕ ਦੇਹਾਂ ਦੇ ਵੱਖ-ਵੱਖ ਅੰਗ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕਦੇ ਹਨ ਅਤੇ ਮੈਡੀਕਲ ਖੋਜ ਲਈ ਵੀ ਇਹ ਵੱਡਮੁੱਲਾ ਯੋਗਦਾਨ ਸਾਬਤ ਹੁੰਦੀਆਂ ਹਨ। ਹੁਣ ਤੱਕ 146 ਲੋਕਾਂ ਨੂੰ ਮਰਨ ਉਪਰੰਤ ਸ਼ਰੀਰਦਾਨ ਕਰਨ ਦੇ ਫਾਰਮ ਭਰੇ ਜਾ ਚੁੱਕੇ ਹਨ। ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੀ ਪਤਨੀ ਸਰੋਜ ਬਾਲਾ ਅਤੇ ਧੀਆਂ ਸਮਨਪ੍ਰੀਤ ਕੌਰ ਤੇ ਕਿਰਨਦੀਪ ਕੌਰ ਦੀ ਸਹਿਮਤੀ ਨਾਲ ਸਰੀਰਦਾਨ ਕਰਨ ਦਾ ਫੈਸਲਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਡਾ. ਰਮਨ ਕੁਮਾਰ, ਦੋਆਬਾ ਸੇਵਾ ਸਮਿੱਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਮਾ. ਹੁਸਨ ਲਾਲ, ਰਿਟਾ. ਮੈਨੇਜਰ ਅਸ਼ੋਕ ਸ਼ਰਮਾ, ਰਿਟਾ. ਸੁਪਰਡੈਂਟ ਅਸ਼ੋਕ ਸ਼ਰਮਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।