ਚੇਤ ਰਾਮ ਰਤਨ, ਡਾ. ਤਜਿੰਦਰ ਪਾਲ ਸਿੰਘ, ਪਰਮਜੀਤ ਸਿੰਘ ਭਾਜਪਾ 'ਚ ਸ਼ਾਮਲ
ਚੇਤ ਰਾਮ ਰਤਨ, ਡਾ. ਤਜਿੰਦਰ ਪਾਲ ਸਿੰਘ, ਪਰਮਜੀਤ ਸਿੰਘ ਭਾਜਪਾ 'ਚ ਸ਼ਾਮਿਲ
Publish Date: Thu, 14 May 2026 04:08 PM (IST)
Updated Date: Thu, 14 May 2026 04:09 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜ਼ਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚੇਤ ਰਾਮ ਰਤਨ ਮੌਜੂਦਾ ਸੀਨੀਅਰ ਕੌਂਸਲਰ ਅਤੇ ਸਟੇਟ ਕੋਆਰਡੀਨੇਟਰ ਐੱਸਸੀ ਡਿਪਾਰਟਮੈਂਟ ਕਾਂਗਰਸ, ਡਾ. ਤਜਿੰਦਰਪਾਲ ਸਿੰਘ ਸੂਬਾ ਜਨਰਲ ਸਕੱਤਰ ਆਪ, ਪਰਮਜੀਤ ਸਿੰਘ ਵਪਾਰੀ ਆਗੂ ਆਪ, ਜੱਸੀ ਮਹਾਲੋਂ ਲੇਖ਼ਕ ਅਤੇ ਸੰਗੀਤਕਾਰ ਆਗੂ ਆਪ, ਕੁਲਵਿੰਦਰ ਸਿੰਘ ਬਿਜ਼ਨੈੱਸਮੈਨ ਆਗੂ ਆਪ ਨੂੰ ਆਪਣੀਆਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਜ਼ਿਕਰਯੋਗ ਹੈ ਕਿ ਚੇਤ ਰਾਮ ਰਤਨ ਕਾਂਗਰਸ ਚ ਗਰਾਊਂਡ ਲੈਵਲ ਤੇ ਕੰਮ ਕਰਦੇ ਹੋਏ 37 ਸਾਲ ਟਕਸਾਲੀ ਸੇਵਾਦਾਰ ਵਜੋਂ ਗੁਜਾਰੇ। ਉਹ ਚਾਰ ਵਾਰ ਕੌਂਸਲਰ ਬਣੇ, ਦੋ ਵਾਰ ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ ਰਹੇ। ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਣੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚ ਮਿਹਨਤੀ ਵਰਕਰਾਂ ਅਤੇ ਗਰੀਬ ਸਮਾਜ ਦੇ ਹੱਕਾਂ ਲਈ ਅਵਾਜ ਬੁਲੰਦ ਕਰਨ ਵਾਲੇ ਮਿਹਨਤੀ ਆਗੂਆਂ ਨੂੰ ਅਣਗੌਲਿਆ ਕਰਨ ਕਰਕੇ, ਪਾਰਟੀ ਵਿਚ ਸਤਿਕਾਰ ਨਾ ਮਿਲਣ ਕਰਕੇ ਅਤੇ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆਂ ਪੰਜਾਬ ਨੂੰ ਵਿਕਾਸ ਪੱਖੋਂ ਪ੍ਰਫੁੱਲਤ ਕਰਨ ਦੀਆਂ ਨੀਤੀਆਂ ਕਰਕੇ ਉਹ ਬਿਨਾ ਸ਼ਰਤ ਭਾਜਪਾ ਵਿਚ ਸਾਮਲ ਹੋਏ ਹਨ। ਉੁਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਸਤਿਕਾਰਯੋਗ ਅਹੁੱਦਾ ਦਿੱਤਾ ਹੈ ਉਸ ਲਈ ਉਹ ਪਾਰਟੀ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਉੱਪ ਸੂਬਾ ਪ੍ਰਧਾਨ ਸੁਭਾਸ਼ ਸ਼ਰਮਾ, ਸੀਨੀਅਰ ਆਗੂ ਜਤਿੰਦਰ ਸਿੰਘ ਅਠਵਾਲ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਐਡਵੋਕੇਟ ਵਿਸ਼ਾਲ ਸ਼ਰਮਾ ਸਹਾਇਕ ਹਲਕਾ ਇੰਚਾਰਜ ਨਵਾਂਸ਼ਹਿਰ, ਤਜਿੰਦਰ ਸਿੰਘ ਅਟਵਾਲ ਕੋਆਰਡੀਨੇਟਰ ਨਗਰ ਕੌਂਸਲ ਨਵਾਂਸ਼ਹਿਰ, ਕਰਨ ਦੀਵਾਨ ਯੂਥ ਆਗੂ, ਡਾ. ਅਸਵਨੀ ਕੁਮਾਰ ਧੀਰ ਸੀਨੀਅਰ ਆਗੂ, ਡਾ. ਤਜਿੰਦਰ ਸਿੰਘ ਵੱਲੋਂ ਚੇਤ ਰਾਮ ਰਤਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜੱਸੀ ਮਹਾਲੋਂ ਕਲਾਕਾਰ ਅਤੇ ਲੇਖਕ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਤੇ ਹੋਰ ਹਾਜ਼ਰ ਸਨ।