ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
Publish Date: Thu, 07 May 2026 05:07 PM (IST)
Updated Date: Fri, 08 May 2026 04:08 AM (IST)

07ਐਨਐਸਆਰ14ਪੀ ਮੁਕੰਦਪੁਰ ਵਿਖੇ ਸਿਹਤ ਮੁਲਾਜ਼ਮ ਦੁਕਾਨਦਾਰ ਨੂੰ ਕੋਟਪਾ ਐਕਟ ਸੰਬੰਧੀ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਐਮਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਸਟਾਫ਼ ਵੱਲੋਂ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ। ਹੈਲਥ ਸੁਪਰਵਾਈਜਰ ਬਲਵੰਤ ਰਾਮ ਨੇ ਦੱਸਿਆ ਕਿ ਹੁੱਕਾ ਬਾਰ ਚਲਾਉਣ, ਈ-ਸਿਗਰਟ ਅਤੇ ਖੁੱਲੀ ਸਿਗਰਟ ਵੇਚਣ ਵਾਲਿਆਂ ਖਿਲਾਫ ਕੋਟਪਾ ਐਕਟ 2003 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਤੰਬਾਕੂ ਦੀ ਪ੍ਰਦਰਸ਼ਨੀ ਕਰਨ ਵਾਲੇ ਅਤੇ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ਼ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸਕੂਲ, ਕਾਲਜ ਦੇ 100 ਮੀਟਰ ਘੇਰੇ ਅੰਦਰ ਕੋਈ ਵੀ ਤੰਬਾਕੂ ਜਾਂ ਤੰਬਾਕੂ ਨਾਲ ਨਿਰਮਿਤ ਪਦਾਰਥ ਵੇਚਣ ਤੇ ਪਾਬੰਦੀ ਹੋਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰਟ, ਬੀੜੀ ਅਤੇ ਤੰਬਾਕੂ ਤੋਂ ਬਣੇ ਪਦਾਰਥ ਨਾ ਦੇਣ ਲਈ ਕਿਹਾ। ਹਰਪ੍ਰੀਤ ਸਿੰਘ ਬਲਾਕ ਐਕਸਟੈਨਸ਼ਨ ਐਜੂਕੈਟਰ ਨੇ ਚੈਕਿੰਗ ਦੌਰਾਨ ਕਿਹਾ ਕਿ ਇਸ ਐਕਟ ਤਹਿਤ ਕੋਈ ਵੀ ਦੁਕਾਨਦਾਰ, ਖੋਖਾ ਮਾਲਕ ਗ੍ਰਾਹਕ ਨੂੰ ਖੁੱਲੀ ਸਿਗਰਟ ਨਹੀਂ ਵੇਚ ਸਕਦਾ ਅਤੇ ਦੁਕਾਨ ਤੇ ਚਿਤਾਵਨੀ ਬੋਰਡ ਲੱਗਿਆਂ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਰਿਆਨਾ, ਮਨਿਆਰੀ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ। ਇਸ ਮੌਕੇ ਬਲਵੰਤ ਰਾਮ, ਹਰਪ੍ਰੀਤ ਸਿੰਘ ਬੀਈਈ, ਹੈਲਥ ਵਰਕਰ ਸਰਬਜੀਤ, ਵਿਨੋਦ, ਕੁਲਵੀਰ, ਸਚਦੀਪ, ਅੰਮ੍ਰਿਤ ਪਾਲ, ਅਮਨਦੀਪ ਹੈਲਥ ਵਰਕਰ ਮੌਜੂਦ ਸਨ।