ਕਾਨੂੰਨ ਦੀ ਉਲੰਘਣਾ: ਸਰਕਾਰੀ ਨਿਸ਼ਾਨਦੇਹੀ ਦੇ ਨਿਸ਼ਾਨ ਮਿਟਾਉਣ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਕੇਸ ਦਰਜ
ਇਕ ਵਿਅਕਤੀ ਵੱਲੋਂ ਕਰਵਾਈ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਮਿਟਾਉਣ ਵਾਲੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏ.ਐੱਸ.ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰੇਵਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਚੂਹੜਪੁਰ ਦੇ ਬਿਆਨ ’ਤੇ ਕਥਿਤ ਮੁਲਜ਼ਮ ਹਰਨੇਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਿੰਬਲ ਮਜਾਰਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
Publish Date: Tue, 28 Apr 2026 03:28 PM (IST)
Updated Date: Tue, 28 Apr 2026 03:31 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਇਕ ਵਿਅਕਤੀ ਵੱਲੋਂ ਕਰਵਾਈ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਮਿਟਾਉਣ ਵਾਲੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏ.ਐੱਸ.ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰੇਵਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਚੂਹੜਪੁਰ ਦੇ ਬਿਆਨ ’ਤੇ ਕਥਿਤ ਮੁਲਜ਼ਮ ਹਰਨੇਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਿੰਬਲ ਮਜਾਰਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਰੇਵਲ ਸਿੰਘ ਨੇ ਦੱਸਿਆ ਕਿ ਮਾਲ ਮਹਿਕਮਾ ਵੱਲੋਂ ਬਾਹਦ ਰਕਬਾ ਪਿੰਡ ਚੂਹੜਪੁਰ ਵਿਖੇ ਲਗਾਏ ਗਏ ਰਸਤੇ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਹਰਨੇਕ ਸਿੰਘ ਵੱਲੋਂ ਲਗਾਏ ਗਏ ਨਿਸ਼ਾਨਾ ਨੂੰ ਮਿਟਾ ਕੇ ਉਸੀ ਜਗ੍ਹਾ ਝੋਨਾ ਬੀਜ ਕੇ ਰਸਤੇ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਦਰਖਾਸਤ ਦਿੱਤੀ ਸੀ। ਇਸ ਦਰਖਾਸਤ ਦੀ ਪੜਤਾਲ ਮੁੱਖ ਅਫਸਰ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਕੀਤੀ ਗਈ।
ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਮਾਲ ਮਹਿਕਮਾ ਵੱਲੋਂ ਬਾਹੱਦ ਰਕਬਾ ਪਿੰਡ ਚੂਹੜਪੁਰ ਵਿਖੇ ਲਗਾਏ ਗਏ ਰਸਤੇ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਹਰਨੇਕ ਸਿੰਘ ਵੱਲੋਂ ਲਗਾਏ ਗਏ ਨਿਸ਼ਾਨਾ ਨੂੰ ਮਿਟਾ ਕੇ ਉਸੀ ਜਗ੍ਹਾ ਝੋਨਾ ਬੀਜਣਾ ਰਸਤੇ ਦੇ ਕਬਜੇ ਨੂੰ ਦਰਸਾਉਂਦਾ ਹੈ। ਹਰਨੇਕ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਨ ਦੀ ਸਿਫਾਰਸ਼ ਕੀਤੀ।
ਐੱਸ.ਐੱਸ.ਪੀ. ਨੇ ਸਹਿਮਤੀ ਪ੍ਰਗਟਾਉਂਦੇ ਹੋਏ ਮੁਕੱਦਮਾ ਦਰਜ ਰਜਿਸਟਰ ਕਰਨ ਦਾ ਹੁਕਮ ਫੁਰਮਾਇਆ। ਜਿਸ ’ਤੇ ਏ.ਐੱਸ.ਆਈ. ਸੁਰਿੰਦਰ ਕੁਮਾਰ ਨੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।