ਦਾਜ ਲਈ ਤੰਗ-ਪਰੇਸ਼ਾਨ ਕਰਨ ਵਾਲੇ ਨਾਮਜ਼ਦ
ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਵਾਲੇ ਖਿਲਾਫ਼ ਮਾਮਲਾ ਦਰਜ਼
Publish Date: Sat, 28 Feb 2026 05:54 PM (IST)
Updated Date: Sun, 01 Mar 2026 04:08 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਔੜ ਵਿਖੇ ਦਰਜ਼ ਮਾਮਲੇ ਅਨੁਸਾਰ ਹਰਪ੍ਰੀਤ ਕੌਰ ਪੁੱਤਰੀ ਗੁਰਨਾਮ ਸਿੰਘ ਵਾਸੀ ਖੁਰਦਾ ਦੇ ਬਿਆਨ ’ਤੇ ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ ਜਸਕਰਨ ਸਿੰਘ ਪੁੱਤਰ ਸੁਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਮਨੋਹਰ ਸਿੰਘ ਅਤੇ ਮਨਜੀਤ ਕੌਰ ਪਤਨੀ ਸੁਰਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀਆਨ 525, ਮਿਲਕ ਕਾਲੋਨੀ ਧਨਾਸ ਥਾਣਾ ਸਾਰੰਗਪੂਰ ਚੰਡੀਗੜ੍ਹ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਕੌਰ ਨੇ ਉਸ ਨੂੰ ਦਾਜ ਦਹੇਜ ਦੀ ਮੰਗ ਕਰਨ ਅਤੇ ਕੁੱਟ ਮਾਰ ਕਰਨ ਸਬੰਧੀ ਅਤੇ ਵਿਆਹ ਤੇ ਖਰਚੇ 40 ਲੱਖ ਰੁਪਏ ਦੀ ਜਾਣਕਾਰੀ ਦਿੱਤੀ ਗਈ ਸੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾ ਰੋਕਾ 31-05-2023 ਨੂੰ ਸਾਡੇ ਘਰ ਹੀ ਹੋਇਆ ਸੀ। ਵਿਆਹ ਤੋਂ ਕੁੱਝ ਦਿਨ ਬਾਅਦ ਹੀ ਉਸ ਦੀ ਸੱਸ, ਸੁਹਰਾ ਅਤੇ ਨਣਾਨ ਉਸ ਨੂੰ ਆਖਣ ਲੱਗੇ ਕਿ ਸੱਸ ਆਪਣੇ ਪੇਕੇ ਘਰ ਵੀ ਤੇਰੇ ਵਾਂਗ ਆਪਣੇ ਮਾਤਾ ਪਿਤਾ ਦੀ ਇਕੱਲੀ ਔਲਾਦ ਸੀ। ਉਹ ਆਪਣੇ ਮਾਤਾ ਪਿਤਾ ਦੀ ਸਾਰੀ ਜਾਇਦਾਦ ਵੇਚ ਕੇ ਆਪਣੇ ਵਿਆਹ ਤੋਂ ਛੇਤੀ ਬਾਅਦ ਹੀ ਲੱਖਾ ਰੁਪਏ ਲੈ ਕੇ ਆਪਣੇ ਸੁਹਰੇ ਘਰ ਲੈ ਆਈ ਸੀ, ਤੂੰ ਵੀ ਇਸੇ ਤਰ੍ਹਾ ਮਾਤਾ ਪਿਤਾ ਦੀ ਹਿੱਸੇ ਦੀ ਜ਼ਮੀਨ ਵੇਚ ਕੇ ਲਿਆ ਨਹੀਂ ਤਾਂ ਅਸੀ ਤੈਨੂੰ ਪੀਆਰ ਨਹੀ ਹੋਣ ਦੇਵਾਂਗੇ। ਕਥਿਤ ਮੁਲਜ਼ਮਾਂ ਨੇ ਹਮਸਲਾਹ ਹੋ ਕੇ ਉਸ ਨੂੰ ਦਾਜ ਦੀ ਖਾਤਰ ਤੰਗ ਪ੍ਰੇਸ਼ਾਨ ਕਰ ਕੇ ਉਸ ਦੀ ਜ਼ਿੰਦਗੀ ਖਰਾਬ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।