ਕੈਂਸਰ ਸਬੰਧੀ ਜਾਗਰੂਕਤਾ ਕੈਂਪ ਅੱਜ
ਕੈਂਸਰ ਸੰਬੰਧੀ ਜਾਗਰੂਕਤਾ ਕੈਂਪ ਅੱਜ
Publish Date: Thu, 30 Apr 2026 03:18 PM (IST)
Updated Date: Fri, 01 May 2026 04:02 AM (IST)
30ਐਨਐਸਆਰ12ਪੀ ਦਿਲਬਾਗ ਸਿੰਘ ਬਾਗੀ ਕਲੱਬ ਪ੍ਰਧਾਨ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਕੈਂਸਰ ਕੇਅਰ ਸੈਂਟਰ ਤੇ ਰਘਬੀਰ ਚਾਹਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਸੰਬੰਧੀ ਜਾਗਰੂਕਤਾ ਕੈਂਪ 1 ਮਈ ਦਿਨ ਸ਼ੁੱਕਰਵਾਰ ਨੂੰ ਏਐੱਸ ਫਰੋਜ਼ਨ ਫੂਡਸ ਕਰਨਾਣਾ ਰੋਡ ਨਾਗਰਾ ਵਿਖੇ ਦੁਪਹਿਰ 12 ਵਜੇ ਲਗਾਇਆ ਜਾ ਰਿਹਾ ਹੈ।।ਜਿਸ ਸੰਬੰਧੀ ਦਿਲਬਾਗ ਸਿੰਘ ਬਾਗੀ ਅਤੇ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਦੇ ਸਮੇਂ ’ਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਨੂੰ ਕਰਨਲ ਰਘਵੀਰ ਸਿੰਘ ਚਾਹਲ ਅਤੇ ਜੱਸੀ ਡਿਪਟੀ ਜਨਰਲ ਮੈਨੇਜਰ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਸੰਬੋਧਨ ਕਰਨਗੇ। ਕਲੱਬ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।