ਕੌਲਗੜ੍ਹ ’ਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ
ਕੌਲਗੜ੍ਹ ਵਿਖੇ ਦੋ ਵਿਅਕਤੀਆਂ ਦੀ ਲਾਸ਼ਾਂ ਮਿਲੀਆਂ
Publish Date: Fri, 27 Mar 2026 08:58 PM (IST)
Updated Date: Sat, 28 Mar 2026 04:12 AM (IST)
27ਐਨਐਸਆਰ22ਪੀ ਪਿੰਡ ਕੌਲਗੜ੍ਹ ਚ ਖੇਤਾਂ ਤੋਂ ਬ੍ਰਾਮਦ ਦੋ ਵਿਅਕਤੀਆਂ ਦੀਆਂ ਲਾਸ਼ਾਂ। ਪੰਜਾਬੀ ਜਾਗਰਣ ਪੰਜਾਬੀ ਜਾਗਰਣ ਟੀਮ, ਬਲਾਚੌਰ/ਮਜਾਰੀ : ਸਬ-ਡਵੀਜ਼ਨ ਬਲਾਚੌਰ ਚ ਪੈਂਦੇ ਪਿੰਡ ਕੌਲਗੜ੍ਹ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਕੌਲਗੜ ਵਿਖੇ ਖੇਤਾਂ ’ਚੋਂ ਬਰਾਮਦ ਹੋਈਆਂ। ਪਿੰਡ ਵਾਸੀਆਂ ਤੋਂ ਸੂਚਨਾ ਮਿਲਦੇ ਸਾਰ ਹੀ ਪੁਲਿਸ ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਬਿਕਰਮਜੀਤ ਸਿੰਘ ਰੋੜੀ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਦੋਵਾਂ ਲਾਸ਼ਾ ਨੂੰ ਕਬਜ਼ੇ ’ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਭਿਜਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਹੱਲੂਵਾਲ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਪਿੰਡ ਕੁਕੜਾਂ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੌਤ ਦੇ ਅਸਲ ਕਾਰਨ ਸੰਬੰਧੀ ਵੱਖ-ਵੱਖ ਐਂਗਲਾਂ ਤੋਂ ਪੜਤਾਲ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਫਿਲਹਾਲ ਧਾਰਾ 174 ਤਹਿਤ ਇਤਫ਼ਾਕੀਆ ਮੌਤ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।