ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Wed, 05 Nov 2025 03:51 PM (IST)
Updated Date: Wed, 05 Nov 2025 03:55 PM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਗਿਆਰ੍ਹਵੀਂ ਕਲਾਸ ਕਾਮਰਸ ਦੀ ਵਿਦਿਆਰਥਣ ਨੇਹਾਪ੍ਰੀਤ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵੇਰਵਿਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।।ਗਿਆਰ੍ਹਵੀਂ ਕਲਾਸ ਕਾਮਰਸ ਦੀ ਵਿਦਿਆਰਥਣ ਜਾਨਵੀ ਨੇ ਗੁਰੂ ਜੀ ਦੀਆਂ ਚਾਰ ਉਦਾਸੀਆਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਬਾਰ੍ਹਵੀਂ ਕਲਾਸ ਸਾਇੰਸ ਦੀ ਵਿਦਿਆਰਥਣ ਅਲੀਜ਼ਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਅਮਰਦੀਪ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਨਾਲ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸ਼ਨ ਵਿਚ ਰਹਿਣਾ, ਇਮਾਨਦਾਰੀ ਨੂੰ ਜ਼ਿੰਦਗੀ ਵਿਚ ਅਪਣਾਉਣਾ, ਵੱਡਿਆਂ ਦਾ ਸਤਿਕਾਰ ਕਰਨਾ, ਪਰਮਾਤਮਾ ਦਾ ਨਾਮ ਲੈਣਾ ਅਤੇ ਸਹਿਣਸ਼ੀਲਤਾ ਆਦਿ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਦੇ ਧਾਰਨੀ ਬਣਨ ਲਈ ਆਖਿਆ। ਪ੍ਰਿੰ. ਪਰਮਜੀਤ ਕੌਰ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸੇਧ ਲੈਣ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਜਿੰਦਗੀ ਵਿਚ ਅਪਣਾਉਣ ਵੱਲ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਕਹੀਆਂ ਗੱਲਾਂ ਉੱਪਰ ਅਮਲ ਕਰਨ ਲਈ ਆਖਿਆ ਤੇ ਗੁਰਪੁਰਬ ਦੇ ਇਸ ਪਵਿੱਤਰ ਦਿਹਾੜੇ ਉੱਪਰ ਆਪਣੇ ਮਨਾਂ ਨੂੰ ਰੁਸ਼ਨਾਉਣ ਦੀ ਗੱਲ ਆਖੀ। ਆਖ਼ਿਰ ਵਿਚ ਸਕੂਲ ਵਿਦਿਆਰਥੀਆਂ ਨੇ ਇੱਕ ਸੰਕਲਪ ਲਿਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮੁਤਾਬਕ ਆਪਣੇ ਕਿਰਦਾਰ ਨੂੰ ਉੱਤਮ ਬਣਾਵਾਂਗੇ। ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਰਾਜਵਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਲੈਕ. ਬਲਵਿੰਦਰ ਸਿੰਘ, ਲੈਕ. ਅੰਜੂ ਮਹਿਮੀ, ਲੈਕ. ਅਨੁਰਾਧਾ, ਲੈਕ. ਬੰਦਨਾ ਖੰਨਾ, ਲੈਕ. ਰਣਜੀਤ ਕੌਰ, ਲੈਕ. ਪਰਵੀਨ, ਲੈਕ. ਮਨਪ੍ਰੀਤ ਕੌਰ, ਲੈਕ. ਰਣਜੀਤ ਸਿੰਘ, ਲੈਕ. ਨਿਤੀਕਾ, ਲੈਕ. ਸਰਬਜੀਤ ਸਿੰਘ ਅਤੇ ਸਮੂਹ ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।