ਬੀਡੀਸੀ ਵੱਲੋਂ ਲੋੜਵੰਦਾਂ ਦੀ ਮਦਦ ਜਾਰੀ ਰੱਖਣ ਦਾ ਅਹਿਦ
ਬੀਡੀਸੀ ਵੱਲੋਂ ਖ਼ੂਨਦਾਨ ਤੇ ਲੈਬ ਟੈਸਟ ਸੇਵਾਵਾਂ ਵਿਚ ਲੋੜਵੰਦਾਂ ਦੀ ਮੱਦਦ ਜਾਰੀ ਰੱਖਣ ਦਾ ਅਹਿਦ
Publish Date: Mon, 13 Apr 2026 03:40 PM (IST)
Updated Date: Tue, 14 Apr 2026 04:01 AM (IST)
ਰਮੇਸ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ
ਬਲੱਡ ਡੋਨਰਜ਼ ਕੌਂਸਲ ਦੇ ਲਾਈਫ ਮੈਂਬਰਜ਼ ਦੀ ਸਲਾਨਾ ਮੀਟਿੰਗ ਦੀ ਪ੍ਰਧਾਨਗੀ ਸੁਲਕਸ਼ਨ ਸਰੀਨ, ਡਾ. ਵਿਸ਼ਵ ਮੋਹਿਨੀ, ਜੇ ਐਸ ਗਿੱਦਾ ਤੇ ਪ੍ਰਵੇਸ਼ ਕੁਮਾਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਡਾ. ਅਜੇ ਬੱਗਾ, ਅੰਜੂ ਸਰੀਨ, ਰਾਜਿੰਦਰ ਕੌਰ ਗਿੱਦਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ, ਰੇਖਾ ਜੈਨ, ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਰਾਣਾ ਦੀ ਮੌਜੂਦਗੀ ਵਿਚ ਸਵਾਗਤੀ ਸ਼ਬਦ ਪ੍ਰਵੇਸ਼ ਕੁਮਾਰ ਵੱਲੋਂ ਉਚਾਰੇ ਗਏ ਅਤੇ ਸਾਲਾਨਾ ਰਿਪੋਰਟ ਸਕੱਤਰ ਜੇਐੱਸ ਗਿੱਦਾ ਵੱਲੋਂ ਪੇਸ਼ ਕੀਤੀ। ਸਲਾਨਾ ਰਿਪੋਰਟ ਵਿਚ ਜ਼ਿਕਰ ਕੀਤਾ ਕਿ ਬੀਤੇ ਵਿੱਤੀ ਸਾਲ ਦੌਰਾਨ 69 ਖ਼ੂਨਦਾਨ ਕੈਂਪ ਅਤੇ 7 ਬਲੱਡ ਗਰੁਪਿੰਗ ਕੈਂਪ ਲਾਏ ਗਏ। ਸਲਾਨਾ ਵਿੱਤੀ ਰਿਪੋਰਟ ਰਾਹੀਂ ਹਾਊਸ ਨੂੰ ਜਾਣੂ ਕਰਵਾਇਆ ਕਿ ਬੀਤੇ ਵਿੱਤੀ ਸਾਲ ਦੌਰਾਨ ਲੋੜਵੰਦਾਂ ਨੂੰ ਬਲੱਡ ਸੈਂਟਰ ਫੀਸਾਂ ਵਿਚ ਦੋ ਲੱਖ ਛੱਬੀ ਹਜ਼ਾਰ ਤੋਂ ਵੱਧ ਅਤੇ ਲੈਬ ਟੈਸਟਾਂ ਵਿਚ ਛਪੰਜਾ ਹਜ਼ਾਰ ਤੋਂ ਵੱਧ ਰੁਪਏ ਦੀ ਮੱਦਦ ਕੀਤੀ ਗਈ। ਖ਼ੂਨਦਾਨ ਭਵਨ ਤੋਂ ਦਿਨ ਰਾਤ ਦੀਆਂ ਸੇਵਾਵਾਂ ਕਾਰਨ ਸਟਾਫ ਦੀ ਕੁੱਲ ਗਿਣਤੀ 28 ਹੈ। ਜਿਨ੍ਹਾਂ ਵਿਚ ਦੋ ਬੀਟੀਓਜ਼, ਇੱਕ ਮੈਨੇਜਰ ਅਤੇ ਪੰਝੀ ਹੋਰ ਵੱਖ ਵੱਖ ਅਸਾਮੀਆਂ ਹਨ। ਇਸ ਸੰਸਥਾ ਵੱਲੋਂ ਖ਼ੂਨਦਾਨ ਸੇਵਾਵਾਂ ਵਾਸਤੇ ਸਿਹਤ ਵਿਭਾਗ ਦੁਆਰਾ ਨਿਰਧਾਰਤ ਫੀਸਾਂ ਤੋਂ ਵੀ ਘੱਟ ਫੀਸਾਂ ਚਾਰਜ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਥੈਲੇਸੀਮੀਆ ਤੇ ਕਿਡਨੀ ਵਰਗੀਆਂ ਕਰੋਨਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਵਿਸ਼ੇਸ਼ ਮਦਦ ਕੀਤੀ ਜਾਂਦੀ ਹੈ। ਰਿਪੋਰਟ ਵਿਚ ਦੱਸਿਆ ਕਿ ਫੀਲਡ ਵਿਚ ਲੱਗਣ ਵਾਲੇ ਖ਼ੂਨਦਾਨ ਕੈਂਪਾਂ ਲਈ ਇੱਕ ਵੱਡੀ ਬੱਸ, ਇੱਕ ਵੈਨ ਤੇ ਵੱਡੇ ਬਿਜਲੀ ਬਿੱਲਾਂ ਤੋਂ ਬਚਣ ਲਈ 25 ਕਿਲੋਵਾਟ ਦਾ ਸੋਲਰ-ਪਾਵਰ ਪਲਾਂਟ ਸਥਾਪਿਤ ਕੀਤਾ ਗਿਆ ਹੈ। ਜਿਸ ਕਰਕੇ ਵੱਡੇ ਖਰਚਿਆਂ ਨੂੰ ਸਹਿਣ ਲਈ ਫੰਡ-ਰੇਜ਼ਿੰਗ ਤੇ ਕਰਜ਼ਾ-ਯੋਜਨਾ ਦਾ ਸਹਾਰਾ ਲੈਣਾ ਪਿਆ। ਇਸ ਮੌਕੇ ਫੰਡ ਰੇਜ਼ਿੰਗ ਅਧੀਨ ਇੱਕ ਪ੍ਰੀਵਾਰ ਵਲੋਂ ਦੂਜੀ ਮੰਜ਼ਿਲ ਤੇ ਬਣੇ ਬਹੁ-ਮੰਤਵੀ ਹਾਲ ਦਾ ਨਾਮ ਦਾਨੀ ਪ੍ਰੀਵਾਰ ਦੀ ਇੱਛਾ ਅਨੁਸਾਰ ਜੀਏਵੀ ਸਰੀਨ ਹਾਲ“ਰੱਖਣ ਦੀ ਪੇਸ਼ਕਸ਼ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ। ਇਸ ਮੀਟਿੰਗ ਵਿਚ ਸਾਰੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।