ਬਾਜਵਾ ਦਾ ਕਾਂਗਰਸ 'ਤੇ ਤਿੱਖਾ ਨਿਸ਼ਾਨਾ: ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਵਿਰੋਧ ਨੂੰ ਦੱਸਿਆ ਔਰਤ ਵਿਰੋਧੀ ਕਦਮ
ਫਤਿਹ ਸਿੰਘ ਬਾਜਵਾ ਵਾਈਸ ਪ੍ਰਧਾਨ ਭਾਜਪਾ ਪੰਜਾਬ ਅਤੇ ਸਾਬਕਾ ਵਿਧਾਇਕ ਵੱਲੋਂ ਭਾਜਪਾ ਦਫ਼ਤਰ ਬਲਾਚੌਰ ਵਿਖੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ ਜਿਸ ਦੇ ਤਹਿਤ ਲੋਕ ਸਭਾ, ਰਾਜ ਸਭਾਵਾਂ ਅਤੇ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ 33 ਫੀਸਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਦਾ ਵਿਰੋਧ ਕਰਕੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਪਾਸ ਹੋਣਾ ਭਾਰਤ ਦੇਸ਼ ਦੇ ਲੋਕਤੰਤਰਿਕ ਇਤਿਹਾਸ ਵਿਚ ਇੱਕ ਇਤਿਹਾਸਕ ਕਦਮ ਹੈ।।ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀ ਲੋਕ ਸਭਾ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਲਗਭਗ 14-15 ਫੀਸਦੀ ਦੇ ਕਰੀਬ ਹੈ, ਜਦਕਿ ਕਈ ਰਾਜ ਵਿਧਾਨ ਸਭਾਵਾਂ ਵ
Publish Date: Thu, 23 Apr 2026 01:21 PM (IST)
Updated Date: Thu, 23 Apr 2026 01:22 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ - ਫਤਿਹ ਸਿੰਘ ਬਾਜਵਾ ਵਾਈਸ ਪ੍ਰਧਾਨ ਭਾਜਪਾ ਪੰਜਾਬ ਅਤੇ ਸਾਬਕਾ ਵਿਧਾਇਕ ਵੱਲੋਂ ਭਾਜਪਾ ਦਫ਼ਤਰ ਬਲਾਚੌਰ ਵਿਖੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ ਜਿਸ ਦੇ ਤਹਿਤ ਲੋਕ ਸਭਾ, ਰਾਜ ਸਭਾਵਾਂ ਅਤੇ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ 33 ਫੀਸਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਦਾ ਵਿਰੋਧ ਕਰਕੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਪਾਸ ਹੋਣਾ ਭਾਰਤ ਦੇਸ਼ ਦੇ ਲੋਕਤੰਤਰਿਕ ਇਤਿਹਾਸ ਵਿਚ ਇੱਕ ਇਤਿਹਾਸਕ ਕਦਮ ਹੈ।।ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀ ਲੋਕ ਸਭਾ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਲਗਭਗ 14-15 ਫੀਸਦੀ ਦੇ ਕਰੀਬ ਹੈ, ਜਦਕਿ ਕਈ ਰਾਜ ਵਿਧਾਨ ਸਭਾਵਾਂ ਵਿਚ ਇਹ ਅੰਕੜਾ 10 ਫੀਸਦੀ ਤੋਂ ਵੀ ਘੱਟ ਹੈ।
ਪੰਜਾਬ ਵਿਚ ਵੀ ਮਹਿਲਾਵਾਂ ਦੀ ਨੁਮਾਇੰਦਗੀ ਕਾਫੀ ਸੀਮਿਤ ਰਹੀ ਹੈ। ਉਨ੍ਹਾਂ ਕਿਹਾ ਕਿ ਜੇ 33 ਫੀਸਦੀ ਰਿਜ਼ਰਵੇਸ਼ਨ ਲਾਗੂ ਹੁੰਦੀ ਹੈ ਤਾਂ ਲਗਭਗ ਹਰ ਤੀਜੀ ਸੀਟ 'ਤੇ ਮਹਿਲਾ ਪ੍ਰਤੀਨਿਧ ਹੋਵੇਗੀ। ਜਿਸ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਵਿਚ ਮਹਿਲਾਵਾਂ ਦੀ ਸਿੱਧੀ ਭਾਗੀਦਾਰੀ ਵਧੇਗੀ। ਉਨ੍ਹਾਂ ਦੱਸਿਆ ਕਿ ਪੰਚਾਇਤੀ ਰਾਜ ਪ੍ਰਣਾਲੀ ਵਿਚ ਪਹਿਲਾਂ ਹੀ 33 ਫੀਸਦੀ ਤੋਂ ਵੱਧ ਰਿਜ਼ਰਵੇਸ਼ਨ ਦੇਣ ਨਾਲ ਮਹਿਲਾਵਾਂ ਦੀ ਭਾਗੀਦਾਰੀ ਕਾਫੀ ਵਧੀ ਹੈ ਅਤੇ ਕਈ ਰਾਜਾਂ ਵਿਚ ਇਹ ਹਿੱਸਾ 40-50 ਫੀਸਦੀ ਤੱਕ ਪਹੁੰਚ ਚੁੱਕਾ ਹੈ। ਜਿਸ ਦੇ ਨਤੀਜੇ ਵਜੋਂ ਸਿੱਖਿਆ, ਸਿਹਤ ਅਤੇ ਸਫਾਈ ਨਾਲ ਜੁੜੀਆਂ ਨੀਤੀਆਂ ਵਿਚ ਸੁਧਾਰ ਆਇਆ ਹੈ।
ਉਨ੍ਹਾਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸਾਥੀਆਂ ਵੱਲੋਂ ਬਿੱਲ ਦਾ ਵਿਰੋਧ ਕਰਨ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸਾਲਾਂ ਤੋਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀਆਂ ਰਹੀਆਂ ਹਨ ਪਰ ਜਦੋਂ ਅਸਲ ਮੌਕਾ ਆਇਆ ਤਾਂ ਉਨ੍ਹਾਂ ਨੇ ਆਪਣੀ ਸੋਚ ਸਪੱਸ਼ਟ ਕਰ ਦਿੱਤੀ ਹੈ।“ਇਹ ਮਹਿਲਾਵਾਂ ਨਾਲ ਨਿਆਂ ਨਹੀਂ, ਸਗੋਂ ਉਨ੍ਹਾਂ ਦੇ ਹੱਕਾਂ ਨਾਲ ਖਿਲਵਾੜ ਹੈ।“ਵਕੀਲ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਕਿਹਾ ਕਿ ਮਹਿਲਾਵਾਂ ਦੇ ਵੋਟਾਂ ਦਾ ਪ੍ਰਤੀਸ਼ਤ ਲਗਭਗ 48-49 ਫੀਸਦੀ ਹੈ, ਜੋ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਦਰਸਾਉਂਦਾ ਹੈ, ਪਰ ਉਨ੍ਹਾਂ ਦੀ ਰਾਜਨੀਤਿਕ ਨੁਮਾਇੰਦਗੀ ਇਸ ਦੇ ਮੁਕਾਬਲੇ ਕਾਫੀ ਘੱਟ ਹੈ।“ਇਹ ਬਿੱਲ ਇਸ ਅਸਮਾਨਤਾ ਨੂੰ ਦੂਰ ਕਰਨ ਵੱਲ ਇੱਕ ਮਜ਼ਬੂਤ ਕਦਮ ਹੈ।