ਕੇਸੀ ਕਾਲਜ ਆਫ਼ ਫਾਰਮੇਸੀ ਦੇ ਬੀ ਫਾਰਮਾ ਦਾ ਨਤੀਜਾ ਸ਼ਾਨਦਾਰ
ਕੇਸੀ ਕਾਲਜ ਆਫ਼ ਫਾਰਮੇਸੀ ਦੇ ਬੀ ਫਾਰਮਾ ਦਾ ਨਤੀਜਾ ਸ਼ਾਨਦਾਰ
Publish Date: Fri, 10 Apr 2026 04:59 PM (IST)
Updated Date: Sat, 11 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੇਸੀ ਕਾਲਜ ਆਫ ਫਾਰਮੇਸੀ ਦਾ ਨਵੰਬਰ-ਦਸੰਬਰ-2025 ਦੀ ਪ੍ਰੀਖਿਆਵਾਂ ਦੇ ਐਲਾਨੇ ਗਏ ਬੀ ਫਾਰਮਾ (ਚਾਰ ਸਾਲਾ ਡਿਗਰੀ) ਦੇ ਪਹਿਲੇ ਅਤੇ ਪੰਜਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਦੇ ਮੁਖੀ ਡਾ. ਏਸੀ ਰਾਣਾ ਅਤੇ ਅਮਨਜੋਤ ਨੇ ਦੱਸਿਆ ਕਿ ਪਹਿਲੇ ਸਮੈਸਟਰ ਚ ਰਮਨਦੀਪ ਕੌਰ ਨੇ 8.83 ਐੱਸਜੀਪੀਏ ਲੈ ਕੇ ਕਾਲਜ ਚੋਂ ਪਹਿਲਾ ਸਥਾਨ, ਰਾਹੁਲ ਸ਼ਰਮਾ ਨੇ 8.17 ਐੱਸਜੀਪੀਏ ਨਾਲ ਦੂਜਾ ਸਥਾਨ ਅਤੇ ਹਿਨਾ ਦੇਵੀ ਨੇ 8.10 ਐੱਸਜੀਪੀਏ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਤੀਜੇ ਸਮੈਸਟਰ ਚ ਗਗਨਪ੍ਰੀਤ ਕੌਰ ਨੇ 9.08 ਐੱਸਜੀਪੀਏ ਲੈ ਕੇ ਕਾਲਜ ਚੋਂ ਪਹਿਲਾ ਸਥਾਨ, ਐਲਨਪ੍ਰੀਤ ਕੌਰ ਅਤੇ ਗੁਰਲੀਨ ਸਿੰਘ ਨੇ 9.9 ਐੱਸਜੀਪੀਏ ਲੈ ਕੇ ਦੂਜਾ ਸਥਾਨ, ਸੁਖਮਨ ਕੌਰ ਤੇ ਦਿਲਕੀਰਤ ਸਿੰਘ ਚੀਮਾ ਨੇ 8.92 ਐੱਸਜੀਪੀਏ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਅਮਨਜੋਤ ਤੇ ਹੋਰ ਸਟਾਫ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।