ਅਵਤਾਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਕੁਟੀਆ ਰੋੜੂਆਣਾ ਸਾਹਿਬ ਵਿਖੇ ਅਵਤਾਰ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 03 May 2026 05:42 PM (IST)
Updated Date: Sun, 03 May 2026 05:44 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਧੰਨ ਧੰਨ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਅਤੇ ਧੰਨ ਧੰਨ ਸ਼੍ਰੀ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦਾ ਅਵਤਾਰ ਦਿਵਸ ਪਿੰਡ ਰੋੜੂਆਣਾ ਵਿਖੇ ਕੁਟੀਆ ਸਾਹਿਬ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਸਮਾਗਮ ਪਿੰਡ ਦੀਆਂ ਸੰਗਤਾਂ ਵੱਲੋਂ ਸਾਲ 1980 ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਗਤਾਂ ਵੱਲੋਂ ਕੁਟੀਆ ਸਾਹਿਬ ਵਿਖੇ ਸੇਵਾ ਕੀਤੀ ਗਈ ਅਤੇ ਨਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸਮਾਗਮ ਦੌਰਾਨ ਦੂਰ-ਦੂਰ ਤੋਂ ਪਹੁੰਚੀਆਂ ਸੰਗਤਾਂ ਅਤੇ ਸੰਤ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ। ਇਸ ਮੌਕੇ ਅਨੰਤ ਰਾਮ, ਮਹਿੰਦਰ ਪਾਲ ਸਾਬਕਾ ਸਰਪੰਚ, ਸਰਪੰਚ ਚੰਨਣ ਚੇਚੀ, ਕਮਲ ਕਿਸ਼ੋਰ, ਗੁਰਨਾਮ ਕਾਲਾ, ਨੰਦ ਲਾਲ ਸਾਬਕਾ ਸੰਮਤੀ ਮੈਂਬਰ, ਰਾਮ ਚੰਦਰ, ਮਹਿੰਦਰ ਚੇਚੀ, ਬਲਬੀਰ ਦੇਧਰ, ਪ੍ਰਧਾਨ ਕਮਲ ਚੇਚੀ, ਰਾਜੂ ਚੇਚੀ, ਜੀਤ ਚੇਚੀ, ਓਮ ਪ੍ਰਕਾਸ਼, ਪੱਪੂ ਦੇਧਰ, ਰੋਸ਼ਨ ਬਜਾੜ, ਚਮਨ ਕਾਲਾ, ਕਿਸ਼ਨ ਮੈਸੀ, ਮਾਨ ਮਸਤਾਨਾ, ਜੈ ਚੰਦ ਹੱਕਲਾ, ਸਾਬਕਾ ਸਰਪੰਚ ਬਲਵਿੰਦਰ ਬਜਾੜ, ਜਿੰਦਰ ਮੈਸੀ, ਕਮਲ ਮੈਸੀ ਪੁਲਿਸ, ਪਵਨ ਪਾਠੀ, ਜੀਤ ਮੈਸੀ, ਸੂਬੇਦਾਰ ਦੇਵਰਾਜ, ਸੂਬੇਦਾਰ ਅੱਛਰ ਚੰਦ, ਪੱਪੂ ਚੇਚੀ, ਬਾਲਾ ਦੇਧਰ ਅਤੇ ਜਗਤਾਰ ਦੇਧਰ ਆਦਿ ਸੇਵਾ ਵਿੱਚ ਹਾਜ਼ਰ ਸਨ।