ਪੁਲਿਸ ਨੂੰ ਦੇਖ ਕੇ ਕਮਰੇ 'ਚ ਲੁਕਣ ਦੀ ਕੋਸ਼ਿਸ਼ ਹੋਈ ਨਾਕਾਮ, ਨਸ਼ੀਲੀਆਂ ਗੋਲੀਆਂ ਸਣੇ ਗੁਣਾਚੌਰ ਦਾ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ
ਪੁਲਿਸ ਨੇ ਇਕ ਵਿਅਕਤੀ ਨੂੰ 60 ਨਸ਼ੀਲਾਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼ਿਫਟਿੰਗ ਨਾਕਾਬੰਦੀ ਦੇ ਮੁਕੰਦਪੁਰ ਤੋਂ ਤਲਵੰਡੀ ਫੱਤੂ ਤੋਂ ਹੋ ਕਿ ਝਿੰਗੜਾ ਸਾਇਡ ਵਾਲੇ ਲਿੰਕ ਰੋਡ ਤੋਂ ਗੁਣਾਚੌਰ ਵੱਲ ਜਾ ਰਹੇ ਸੀ
Publish Date: Sat, 18 Apr 2026 01:03 PM (IST)
Updated Date: Sat, 18 Apr 2026 01:12 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 60 ਨਸ਼ੀਲਾਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼ਿਫਟਿੰਗ ਨਾਕਾਬੰਦੀ ਦੇ ਮੁਕੰਦਪੁਰ ਤੋਂ ਤਲਵੰਡੀ ਫੱਤੂ ਤੋਂ ਹੋ ਕਿ ਝਿੰਗੜਾ ਸਾਇਡ ਵਾਲੇ ਲਿੰਕ ਰੋਡ ਤੋਂ ਗੁਣਾਚੌਰ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪੁਲੀ ਨਹਿਰ ਲਾਗੇ ਸਵਾਰੀਆਂ ਲਈ ਬੈਠਣ ਵਾਸਤੇ ਬਣਾਏ ਕਮਰਾ ਪਾਸ ਪੁੱਜੇ ਤਾਂ ਦੇਖਿਆ ਕਿ ਇੱਕ ਨੌਜਵਾਨ ਕਮਰਾ ਅਦਰੋਂ ਬਾਹਰ ਆਇਆ ਅਤੇ ਲਾਗੇ ਆਈ ਪੁਲਿਸ ਪਾਰਟੀ ਨੂੰ ਦੇਖ ਕਿ ਆਪਣੇ ਸੱਜਾ ਹੱਥ ਵਿੱਚ ਪਾਰਦਰਸ਼ੀ ਵਜ਼ਨਦਾਰ ਮੋਮੀ ਲਿਫਾਫੀ ਨੂੰ ਸੜਕ ਤੇ ਇੱਕ ਪਾਸੇ ਕਮਰਾ ਵੱਲ ਨੂੰ ਸੁੱਟ ਦਿੱਤਾ ਤੇ ਆਪ ਫਿਰ ਕਮਰਾ ਅੰਦਰ ਵੱਲ ਹੋ ਤੁਰਿਆ।
ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ, ਜਿਸ ਨੇ ਆਪਣਾ ਨਾਮ ਕ੍ਰਿਸ਼ਨ ਕੁਮਾਰ ਉਰਫ ਟਾਡੀ ਉਰਫ ਰਾਜਾ ਪੁੱਤਰ ਬਲਵਿੰਦਰ ਕੁਮਾਰ ਵਾਸੀ ਗੁਣਾਚੌਰ ਦੱਸਿਆ। ਜਿਸ ਪਾਸੋਂ ਕੁੱਲ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।