ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦੇ ਫਾਈਨਲ ਮੌਕੇ ਉਮੜਿਆ ਖੇਡ ਪ੍ਰੇਮੀਆਂ ਦਾ ਸੈਲਾਬ
ਏਪੀਐੱਲ ‘ਘਨਾਰੂ ਰਾਇਲਜ਼ ਬਣੀ ਚੈਂਪੀਅਨ, ਥਲੂਹ ਵਾਰੀਅਰਜ਼ ਦੂਜੇ ਅਤੇ ਕੰਚੇੜਾ ਰਾਈਡਰਜ਼ ਤੀਜੇ ਸਥਾਨ ‘ਤੇ
Publish Date: Sat, 09 May 2026 04:56 PM (IST)
Updated Date: Sat, 09 May 2026 04:59 PM (IST)

ਏਪੀਐੱਲ ‘ਘਨਾਰੂ ਰਾਇਲਜ਼ ਬਣੀ ਚੈਂਪੀਅਨ, ਥਲੂਹ ਵਾਰੀਅਰਜ਼ ਦੂਜੇ ਤੇ ਕੰਚੇੜਾ ਰਾਈਡਰਜ਼ ਤੀਜੇ ਸਥਾਨ ‘ਤੇ ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਹਰਜੋਤ ਸਿੰਘ ਬੈਂਸ ਦੁਆਰਾ ਕਰਵਾਈ ਗਈ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦੇ ਫਾਈਨਲ ਮੁਕਾਬਲੇ ਮੌਕੇ ਖੇਡ ਮੈਦਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪੂਰਾ ਮਾਹੌਲ ਮੇਲੇ ਵਰਗਾ ਬਣ ਗਿਆ ਸੀ, ਜਿੱਥੇ ਦਰਸ਼ਕਾਂ ਨੇ ਖਿਡਾਰੀਆਂ ਦਾ ਜੋਸ਼ ਵਧਾਇਆ ਅਤੇ ਹਰ ਚੌਕੇ-ਛੱਕੇ ‘ਤੇ ਤਾਲੀਆਂ ਨਾਲ ਮੈਦਾਨ ਗੂੰਜਦਾ ਰਿਹਾ। ਬੀਬੀਐੱਮਬੀ ਨੰਗਲ ਦੇ ਕ੍ਰਿਕਟ ਗਰਾਂਉਡ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਘਨਾਰੂ ਰਾਇਲਜ਼ ਨੇ ਥਲੂਹ ਵਾਰੀਅਰਜ਼ ਨੂੰ ਹਰਾ ਕੇ ਚੈਪੀਅਨਸ਼ਿਪ ਟਰਾਫੀ ਦੇ ਕਬਜ਼ਾ ਕਰ ਲਿਆ। ਜਦਕਿ ਕੰਚੇੜਾ ਰਾਈਡਰਜ਼ ਤੀਜੇ ਸਥਾਨ ‘ਤੇ ਰਹੀ। ਸਾਰੇ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਉੱਚ ਦਰਜੇ ਦੀ ਖੇਡ ਦਿਖਾਈ ਅਤੇ ਦਰਸ਼ਕਾਂ ਨੂੰ ਰੋਮਾਂਚਕ ਪਲਾਂ ਨਾਲ ਜੋੜਿਆ ਰੱਖਿਆ। ਖਾਸ ਕਰਕੇ ਫਾਈਨਲ ਮੈਚ ਵਿੱਚ ਦੋਵੇਂ ਟੀਮਾਂ ਵੱਲੋਂ ਕੜੀ ਟੱਕਰ ਦੇਖਣ ਨੂੰ ਮਿਲੀ, ਜਿਸ ਨਾਲ ਦਰਸ਼ਕਾਂ ਦੀ ਰੁਚੀ ਅੰਤ ਤੱਕ ਬਣੀ ਰਹੀ। ਕੈਬਨਿਟ ਮੰਤਰੀ ਵੱਲੋਂ ਜੇਤੂ ਟੀਮਾਂ ਨੂੰ ਵੱਡੇ ਪੱਧਰ ‘ਤੇ ਇਨਾਮੀ ਰਾਸ਼ੀ ਦਿੱਤੀ ਗਈ। ਪਹਿਲੀ ਸਥਾਨ ਹਾਸਲ ਕਰਨ ਵਾਲੀ ਘਨਾਰੂ ਰਾਇਲਜ਼ ਨੂੰ ਪਿੰਡ ਲਈ 10 ਲੱਖ ਰੁਪਏ ਅਤੇ ਟੀਮ ਲਈ 1.5 ਲੱਖ ਰੁਪਏ ਦਿੱਤੇ ਗਏ। ਦੂਜੇ ਸਥਾਨ ‘ਤੇ ਰਹੀ ਥਲੂਹ ਵਾਰੀਅਰਜ਼ ਨੂੰ ਪਿੰਡ ਲਈ 5 ਲੱਖ ਰੁਪਏ ਅਤੇ ਟੀਮ ਲਈ 1 ਲੱਖ ਰੁਪਏ ਪ੍ਰਦਾਨ ਕੀਤੇ ਗਏ। ਤੀਜੇ ਸਥਾਨ ‘ਤੇ ਰਹੀ ਕੰਚੇੜਾ ਰਾਈਡਰਜ਼ ਨੂੰ ਪਿੰਡ ਲਈ 2.5 ਲੱਖ ਰੁਪਏ ਅਤੇ ਟੀਮ ਲਈ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਮੈਨ ਆਫ ਦ ਟੂਰਨਾਮੈਂਟ ਨੂੰ 50 ਹਜ਼ਾਰ ਰੁਪਏ ਅਤੇ ਬੈਸਟ ਬੱਲੇਬਾਜ਼ ਅਤੇ ਬੈਸਟ ਗੇਂਦਬਾਜ਼ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਵੀ ਰਹੀ ਕਿ 161 ਟੀਮਾਂ ਨੇ ਇਸ ਵਿੱਚ ਭਾਗ ਲਿਆ ਅਤੇ ਹਰ ਟੀਮ ਨੂੰ ਵੱਖਰੀ ਡਿਜ਼ਾਈਨ ਦੀ ਜਰਸੀ ਦਿੱਤੀ ਗਈ। ਇਸਦੇ ਨਾਲ ਹੀ ਹਰ ਟੀਮ ਨੂੰ ਅਲੱਗ ਕ੍ਰਿਕਟ ਕਿੱਟ ਮੁਹੱਈਆ ਕਰਵਾਈ ਗਈ, ਜਿਸ ਨਾਲ ਖਿਡਾਰੀਆਂ ਦਾ ਹੌਸਲਾ ਵਧਿਆ। ਇਹ ਉਪਰਾਲਾ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਵਿੱਚ ਖੇਡਾਂ ਦੀ ਭਾਵਨਾ ਪੈਦਾ ਕਰਨ ਵੱਲ ਇਕ ਵੱਡਾ ਕਦਮ ਸਾਬਤ ਹੋਇਆ। ਫਾਈਨਲ ਮੌਕੇ ਮਨਕੀਰਤ ਔਲਖ ਦੇ ਖੁੱਲੇ ਅਖਾੜੇ ਵਿੱਚ ਵਿਸ਼ੇਸ਼ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਅਤੇ ਐਸਐਸਪੀ ਬਠਿੰਡਾ ਡਾ.ਜਯੋਤੀ ਯਾਦਵ ਬੈਂਸ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਨੂੰ ਸਮਾਜ ਲਈ ਲਾਭਕਾਰੀ ਦੱਸਿਆ। ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਵਰਗੇ ਇਵੈਂਟ ਇਲਾਕੇ ਵਿੱਚ ਖੇਡਾਂ ਦੇ ਵਿਕਾਸ ਲਈ ਨਵੀਂ ਪ੍ਰੇਰਣਾ ਦੇ ਰਹੇ ਹਨ। ਇਸ ਮੌਕੇ ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ ਆਮ ਆਦਮੀ ਪਾਰਟੀ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਜਸਪਾਲ ਸਿੰਘ ਢਾਹੇ ਸਰਪੰਚ, ਚੇਅਰਮੈਨ ਮਮਤਾ ਦੇਵੀ, ਗੁਰਵਿੰਦਰ ਸ਼ੇਖੋ ਸਰਪੰਚ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸੁਮਿਤ ਭਾਰਦਵਾਜ, ਦਇਆ ਸਿੰਘ ਸਿੱਖਿਆਂ ਕੋਆਰਡੀਨੇਟਰ, ਮਧੂ ਬਾਲਾ ਸਰਪੰਚ, ਸੁਖਵਿੰਦਰ ਸਿੰਘ ਬਲਾਕ ਪ੍ਰਧਾਂਨ, ਦਲਜੀਤ ਸਿੰਘ, ਨਿਤਿਨ ਬਾਸੋਵਾਲ, ਅੰਕੁਸ਼ ਪਾਠਕ, ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕੁਮੈਂਟਰੀ ਦੀ ਸੇਵਾ ਰਾਜਘਈ ਅਤੇ ਸੰਦੀਪ ਭਾਰਦੁਵਾਜ ਵਲੋਂ ਬਾਖੁੂਬੀ ਨਿਭਾਈ ਗਈ।