ਹੜ੍ਹ ਪੀੜਤਾਂ ਦੀ ਮਦਦ ਲਈ ਸੰਯੁਕਤ ਕਿਸਾਨ ਮੋਰਚੇ ਦਾ ਇਕ ਹੋਰ ਵੱਡਾ ਕਦਮ, ਅਜਨਾਲਾ ਵਿਖੇ ਭੇਜੀ ਗਈ ਪਸ਼ੂਆਂ ਲਈ ਫੀਡ ਦੀ ਸੇਵਾ
ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹ ਦੇ ਹਾਲਾਤ ਬਣਨ ਕਾਰਨ ਲੋਕਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ। ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਮਦਦ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਗਈਆਂ ਹਨ। ਇਸੇ ਕੜੀ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਨੂਰਪੁਰ ਬੇਦੀ ਵੱਲੋਂ ਵੀ ਹੜ੍ਹ
Publish Date: Sun, 07 Sep 2025 11:49 AM (IST)
Updated Date: Sun, 07 Sep 2025 11:50 AM (IST)
ਦਿਨੇਸ਼ ਹੱਲਣ ਨੂਰਪੁਰਬੇਦੀ, ਪੰਜਾਬੀ ਜਾਗਰਣ, ਰੋਪੜ - ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹ ਦੇ ਹਾਲਾਤ ਬਣਨ ਕਾਰਨ ਲੋਕਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ। ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਮਦਦ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਗਈਆਂ ਹਨ। ਇਸੇ ਕੜੀ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਨੂਰਪੁਰ ਬੇਦੀ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਨੂਰਪੁਰਬੇਦੀ ਵਿਖੇ ਲਗਾਏ ਗਏ ਰਾਹਤ ਕੈਂਪ ਤਹਿਤ ਇਕੱਠੀ ਹੋਈ ਦਾਨ ਰਾਸ਼ੀ ਨਾਲ ਅੱਜ ਅਜਨਾਲਾ ਵਿਖੇ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਫੀਡ ਦੀ ਸੇਵਾ ਭੇਜੀ ਗਈ।
ਇਸ ਮੌਕੇ ਗੱਲ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਬੀਤੇ ਕਈ ਤੋਂ ਉਨ੍ਹਾਂ ਵੱਲੋਂ ਨੂਰਪੁਰਬੇਦੀ ਵਿਖੇ ਇੱਕ ਰਾਹਤ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਦਾਨ ਦਿੱਤਾ ਗਿਆ। ਲੋਕਾਂ ਵਲੋਂ ਦਾਨ ਦਿੱਤੇ ਗਏ ਇੱਕ-ਇੱਕ ਰੁਪਏ ਨਾਲ ਜਿੱਥੇ ਪਿਛਲੇ ਦਿਨੀਂ ਅਜਨਾਲਾ ਵਿਖੇ ਲੋੜਵੰਦ ਲੋਕਾਂ ਲਈ ਕਛੂਆ ਛਾਪ ਅਤੇ ਬੈਟਰੀਆਂ ਭੇਜੀਆਂ ਗਈਆਂ, ਉੱਥੇ ਹੀ ਅੱਜ ਚਾਰ ਗੱਡੀਆਂ ਭਰ ਕੇ ਫੀਡ ਅਤੇ ਹੋਰ ਸਮਾਨ ਦੀਆਂ ਭੇਜੀਆਂ ਜਾ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਇਹ ਸੇਵਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹੜ੍ਹ ਪੀੜਤ ਲੋਕਾਂ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ।