ਸਾਲਾਨਾ ਵਜੀਫਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ
ਸਲਾਨਾ ਵਜੀਫਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Thu, 26 Feb 2026 08:03 PM (IST)
Updated Date: Fri, 27 Feb 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਮੰਗਲਸੇਨ ਸਰੀਨ ਸੰਸਥਾਨ ਵੱਲੋਂ ਆਰੀਆ ਪ੍ਰਤੀਨਿਧੀ ਸਭਾ ਦੇ ਅਧੀਨ ਆਉਂਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਲਾਨਾ ਵਜੀਫਾ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ। 18ਵੇਂ ਸਲਾਨਾ ਵਜੀਫਾ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਕਾਲਜਾਂ ਦੇ ਲਗਭਗ 37 ਵਿਦਿਆਰਥੀਆਂ ਨੂੰ ਚੈੱਕ ਭੇਂਟ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਵਿਪਿਨ ਸਰੀਨ, ਵਿਸ਼ੇਸ਼ ਮਹਿਮਾਨ ਪ੍ਰੇਮ ਭਾਰਦਵਾਜ ਮਹਾਂਮੰਤਰੀ ਆਰੀਆ ਪ੍ਰਤੀਨਿਧੀ ਸਭਾ ਪੰਜਾਬ, ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਉਪ ਪ੍ਰਧਾਨ ਐੱਸਕੇ ਬਰੂਟਾ ਤੇ ਸਕੱਤਰ ਸੁਸ਼ੀਲ ਪੁਰੀ ਹਾਜ਼ਰ ਸਨ। ਮਹਿਮਾਨਾਂ ਦਾ ਸਵਾਗਤ ਪ੍ਰਿੰ. ਪੁਨੀਤ ਅਨੇਜਾ ਨੇ ਕਰਦਿਆਂ ਵਜੀਫਾ ਲੈਣ ਵਾਲੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਕੇ ਆਪਣੀ ਮੰਜਿਲ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ। ਕੋ-ਆਰਡੀਨੇਟਰ ਪ੍ਰਵੀਨ ਸਰੀਨ ਨੇ ਵਿਦਿਆਰਥੀਆਂ ਨੂੰ ਇਸ ਵਜੀਫੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀ ਆਪਣੀ ਮਿਹਨਤ ਸਦਕਾ ਚੁਣੇ ਗਏ ਹਨ ਅਤੇ ਇਹ ਵਜੀਫਾ ਇਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣ ਦਾ ਇਕ ਉਪਰਾਲਾ ਹੈ। ਸਮਾਗਮ ਵਿਚ 24 ਜਨਵਰੀ ਨੂੰ ਹੋਏ ਪੇਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਇਨਾਮ ਦਿੱਤੇ ਗਏ, ਜਿਸ ’ਚ ਬੀਐੱਲਐੱਮ ਗਰਲਜ਼ ਕਾਲਜ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ ਪਹਿਲਾ ਸਥਾਨ, ਆਰਕੇ ਆਰੀਆ ਕਾਲਜ ਦੀ ਖੁਸ਼ਦੀਪ ਨੇ ਦੂਜਾ, ਡੀਏਐੱਨ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਅਮਨਜੋਤ ਕੌਰ ਨੇ ਤੀਸਰਾ ਤੇ ਆਰਕੇ ਆਰੀਆ ਕਾਲਜ ਦੇ ਰੋਹਿਤ ਕੁਮਾਰ ਪ੍ਰਜਾਪਤੀ ਨੇ ਸਪੈਸ਼ਲ ਇਨਾਮ ਹਾਸਲ ਕੀਤਾ। ਡਾ. ਆਸਾਨੰਦ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਹਾਣੀ ਨੇ ਪਹਿਲਾ ਅਤੇ ਦੂਸਰਾ ਸਥਾਨ ਪਰਨੀਤ ਕੌਰ ਨੇ ਹਾਸਿਲ ਕੀਤਾ। ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਆਰਤੀ ਸ਼ਾਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਸ਼ੇਸ਼ ਇਨਾਮ ਨਿਸ਼ਿਕਾ ਸਰੋਆ ਡਬਲਿਯੂਐੱਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ ਸਮੀਰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੇ ਹਾਸਿਲ ਕੀਤਾ।।ਵਿਪਿਨ ਸਰੀਨ ਨੇ ਕਿਹਾ ਕਿ ਕਾਮਯਾਬ ਜੀਵਨ ਲਈ ਮਨੁੱਖ ਨੂੰ ਸਖ਼ਤ ਮਿਹਨਤ ਕਰਨਾ ਹੀ ਗੁਰੂ ਮੰਤਰ ਹੈ।ਮੰਚ ਦਾ ਸੰਚਾਲਨ ਡਾ. ਰੇਨੂੰ ਕਾਰਾ ਨੇ ਬਾਖੂਬੀ ਨਿਭਾਇਆ ਅਤੇ।ਸੁਸ਼ੀਲ ਪੁਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰੀਆ ਅਰੋੜਾ, ਰੇਨੂੰ ਨਰੂਲਾ, ਵਿਕਾਸ, ਅਕਸ਼ੇ ਤੇਜਪਾਲ, ਰਾਕੇਸ਼ ਜੋਸ਼ੀ, ਇੰਦਰ ਦੇਵ, ਰਜਨੀਸ਼ ਗੁਪਤਾ, ਵਿਵੇਕ, ਕ੍ਰਿਸ਼ਨ ਕੁਮਾਰ ਸਰੀਨ, ਅਚਲਾ ਭੱਲਾ, ਮੀਨਾਕਸ਼ੀ, ਮਧੂ ਸਰੀਨ ਤੇ ਹੋਰ ਹਾਜ਼ਰ ਸਨ।