ਮੰਢਾਲੀ ਵਿਖੇ ਸਾਲਾਨਾ ਮੇਲਾ 29 ਜੂਨ ਤੋਂ 3 ਜੁਲਾਈ ਤੱਕ
ਰੌਜਾ ਸ਼ਰੀਫ਼ ਮੰਢਾਲੀ ਵਿਖੇ ਸਲਾਨਾ ਮੇਲਾ 29 ਜੂਨ ਤੋਂ 3 ਜੁਲਾਈ ਤੱਕ
Publish Date: Thu, 19 Jun 2025 03:26 PM (IST)
Updated Date: Fri, 20 Jun 2025 04:01 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਦਰਬਾਰ ਸੱਯਦ ਉੱਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਰੌਜਾ ਸ਼ਰੀਫ਼ ਮੰਢਾਲੀ ਵਿਖੇ ਸਲਾਨਾ 29 ਜੂਨ ਤੋਂ 3 ਜੁਲਾਈ ਤੱਕ ਮਨਾਇਆ ਜਾਵੇਗਾ। ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਨੇ ਦੱਸਿਆ ਕਿ ਪੰਜ ਦਿਨਾਂ, ਦਿਨ-ਰਾਤ ਚੱਲਣ ਵਾਲੇ ਇਸ ਮੇਲੇ ਦੌਰਾਨ ਪਹਿਲੇ ਦਿਨ 29 ਜੂਨ ਨੂੰ ਸ਼ਾਮ ਨੂੰ ਝੰਡੇ ਦੀ ਰਸਮ ਉਪਰੰਤ ਚਿਰਾਗਾਂ ਦੀ ਰਸਮ ਅਦਾ ਕੀਤੀ ਜਾਵੇਗੀ। 30 ਜੂਨ ਅਤੇ 1-2 ਜੁਲਾਈ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਹਾਜ਼ਰੀਆਂ ਭਰਨਗੇ। 3 ਜੁਲਾਈ ਨੂੰ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ, ਬੀਬੀ ਸੀਤਾ ਦੇਵੀ, ਮੁਹੰਮਦ ਆਸ਼ਿਕ ਨੀਲਾ, ਮੀਰਾ ਸ਼ਰਮਾ ਸਰਪੰਚ ਮੰਢਾਲੀ, ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਧਰਮਿੰਦਰ ਸਿੰਘ ਨੰਬਰਦਾਰ ਮੰਢਾਲੀ, ਬਲਜੀਤ ਸਿੰਘ ਸਾਬਕਾ ਸਰਪੰਚ ਕੁਲਥਮ, ਮਲਕੀਤ ਮੰਢਾਲੀ, ਹੁਸਨ ਲਾਲ ਜੱਬੋਵਾਲ, ਡਾ. ਸਤਨਾਮ ਪਰਸੋਵਾਲ, ਸੋਨੂੰ ਜੱਸੋਮਜਾਰਾ, ਗੋਰਾ ਚੱਕ ਪ੍ਰੇਮਾ, ਚਰਨਜੀਤ ਰਾਏ, ਡਾ. ਜਗਦੀਸ਼ ਮੁਹੰਮਦ, ਪੱਪੀ ਅਨੀਹਰ, ਹਰਪ੍ਰੀਤ ਜੱਖੂ, ਅਮਰਜੀਤ ਜੀਤਾ, ਚੰਨੀ ਖੋਥੜਾ, ਨੂਰ ਮੁਹੰਮਦ, ਜਗਜੀਤ ਪੀਟਾ, ਜੱਸੀ ਮੇਹਲੀ, ਬੰਟੀ, ਮਨੀ, ਗੱਗੀ, ਹਨੀ ਆਦਿ ਹਾਜ਼ਰ ਸਨ।