ਠਾਣੇ ਤੋਂ ਪੈਦਲ ਚੱਲ ਕੇ ਨਵਾਂਸ਼ਹਿਰ ਪਹੁੰਚੇ ਅਚਲ ਮੁਨੀ ਤੇ ਭਰਤ ਮੁਨੀ ਦਾ ਭਰਵਾਂ ਸਵਾਗਤ
ਠਾਣੇ ਤੋਂ ਪੈਦਲ ਚੱਲ ਕੇ ਨਵਾਂਸ਼ਹਿਰ ਪਹੁੰਚੇ ਅਚਲ ਮੁਨੀ ਤੇ ਭਰਤ ਮੁਨੀ ਦਾ ਕੀਤਾ ਭਰਵਾਂ ਸਵਾਗਤ
Publish Date: Sat, 07 Mar 2026 07:16 PM (IST)
Updated Date: Sun, 08 Mar 2026 04:15 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜੈਨ ਸ਼ਾਸਨ ਪ੍ਰਭਾਵਕ ਅਚਲ ਮੁਨੀ ਤੇ ਵਾਣੀ ਭੂਸ਼ਣ ਭਰਤ ਮੁਨੀ ਠਾਣੇ ਤੋਂ ਪੈਦਲ ਚੱਲਦੇ ਹੋਏ ਨਵਾਂਸ਼ਹਿਰ ਦੇ ਜੈਨ ਸਥਾਨ ਪਹੁੰਚਣ‘ਤੇ ਐੱਸਐੱਸ ਜੈਨ ਸਭਾ ਦੇ ਪ੍ਰਧਾਨ ਮੁਨੀਸ਼ ਜੈਨ, ਰਤਨ ਕੁਮਾਰ ਜੈਨ, ਅਚਲ ਜੈਨ, ਰਾਕੇਸ਼ ਜੈਨ ਬੱਬੀ, ਪੁਨੀਤ ਜੈਨ, ਮਨੋਜ ਜੈਨ, ਅਮਨ ਜੈਨ, ਸੰਭਵ ਜੈਨ, ਗੋਯਮ ਜੈਨ, ਪੰਕਜ ਜੈਨ ਤੇ ਹੋਰ ਗੁਰੂ ਭਗਤਾਂ ਨੇ ਜੈਕਾਰਿਆਂ ਨਾਲ ਸਵਾਗਤ ਕੀਤਾ। ਆਪਣੇ ਉਪਦੇਸ਼ ਵਿਚ ਅਚਲ ਮੁਨੀ ਨੇ ਕਿਹਾ ਕਿ ਨਮਸਕਾਰ ਪਦ, ਪ੍ਰਤਿਸ਼ਠਾ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਮਸਕਾਰ ਅਤੇ ਸ਼ੁੱਭ ਕਰਮ ਕਰਨ ਨਾਲ ਪੁੰਨ ਕਰਮ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ ਆਮ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਵਿਚ ਜ਼ਿਆਦਾ ਪਾਪ ਕਰਮ ਕਰਦਾ ਹੈ ਅਤੇ ਘੱਟ ਪੁੰਨ ਵਾਲੇ ਕਰਮ ਕਰਦਾ ਹੈ। ਆਪਣੇ ਉਪਦੇਸ਼ ਵਿਚ ਵਾਣੀ ਭੂਸ਼ਣ ਭਰਤ ਮੁਨੀ ਨੇ ਦੱਸਿਆ ਕਿ ਜੀਵਨ ਵਿਚ ਸਤਿਸੰਗ ਕਿੰਨਾ ਮਹੱਤਵ ਪੂਰਨ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਚੰਗੇ ਲੋਕਾਂ ਨਾਲ ਸੰਗਤ ਕਰਨੀ ਚਾਹੀਦੀ ਹੈ ਤੇ ਇਹੀ ਜੀਵਨ ਦੇ ਕਲਿਆਣ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿਚ ਵਿਅਕਤੀ ਆਸਾਨੀ ਨਾਲ ਬੁਰੇ ਲੋਕਾਂ ਜਾਂ ਬੁਰੇ ਕੰਮਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ,।ਪਰ ਜੀਵਨ ਦਾ ਕਲਿਆਣ ਚੰਗੇ ਲੋਕਾਂ ਨਾਲ ਸੰਗਤ ਕਰਨ ਵਿਚ ਹੈ। ਐੱਸਐੱਸ ਜੈਨ ਸਭਾ ਦੇ ਪ੍ਰਧਾਨ ਮਨੀਸ਼ ਜੈਨ ਅਤੇ ਰਤਨ ਕੁਮਾਰ ਜੈਨ ਨੇ ਕਿਹਾ ਕਿ ਸਤਿਸੰਗ ਹਰ ਰੋਜ਼ ਸਵੇਰੇ 8:30 ਵਜੇ ਤੋਂ 9:30 ਵਜੇ ਤੱਕ ਹੋਵੇਗਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਤਿਸੰਗ ਵਿਚ ਆਉਣ।