ਬੇਕਾਬੂ ਟਰੱਕ ਨੇ ਤਿੰਨ ਕਾਰਾਂ ਤੇ ਇਕ ਸਕੂਟਰੀ ਨੂੰ ਦਰੜਿਆ
ਬੇਕਾਬੂ ਟਰੱਕ ਨੇ ਤਿੰਨ ਕਾਰਾਂ ਅਤੇ ਇਕ ਸਕੂਟਰੀ ਨੂੰ ਦਰੜਿਆ ਜਾਨੀ ਨੁਕਸਾਨ ਤੋਂ ਬਚਾਅ
Publish Date: Thu, 16 Oct 2025 05:39 PM (IST)
Updated Date: Thu, 16 Oct 2025 05:41 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਸਰਹੱਦੀ ਇਲਾਕੇ ਨਾਲਾਗੜ੍ਹ ਵਿਚ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿਚ ਨਾਲਾਗੜ੍ਹ ਤੋਂ ਬੱਦੀ ਮੁੱਖ ਮਾਰਗ ’ਤੇ ਕੱਲ ਇੱਕ ਪਰਾਲੀ ਦਾ ਭਰਿਆ ਹੋਇਆ ਟਰਾਲਾ ਬਰੇਕ ਫੇਲ੍ਹ ਹੋ ਜਾਣ ਕਾਰਨ ਤਿੰਨ ਕਾਰਾਂ ਅਤੇ ਇੱਕ ਦੋ ਪਹੀਆ ਵਾਹਨ ਨੂੰ ਟੱਕਰ ਮਾਰਦਾ ਹੋਇਆ ਪਲਟ ਗਿਆ। ਇਹ ਦੁਰਘਟਨਾ ਨਾਲਾਗੜ੍ਹ ਬੱਦੀ ਮੁੱਖ ਮਾਰਗ ’ਤੇ ਆਕਾਸ਼ ਹਸਪਤਾਲ ਦੇ ਸਾਹਮਣੇ ਰਾਧਾ ਸੁਆਮੀ ਸਤਸੰਗ ਘਰ ਨਜ਼ਦੀਕ ਵਾਪਰੀ ਹੈ। ਇਹ ਪਰਾਲੀ ਦਾ ਭਰਿਆ ਹੋਇਆ ਟਰਾਲਾ ਪੰਜਾਬ ਤੋਂ ਨਾਲਾਗੜ੍ਹ ਬੱਦੀ ਮਾਰਗ ’ਤੇ ਇੱਕ ਫੈਕਟਰੀ ਵਿਚ ਜਾ ਰਿਹਾ ਸੀ, ਕਿ ਚਲਦੇ ਹੋਏ ਤਕਨੀਕੀ ਕਾਰਨਾ ਕਰਕੇ ਬਰੇਕ ਫੇਲ ਹੋ ਗਈ ਜਿਸ ਤੋਂ ਬਾਅਦ ਗੱਡੀ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ। ਇਸ ਨੇ ਤਿੰਨ ਕਾਰਾਂ ਐਚ,ਪੀ 12 ਐਮ 5910 ਆਲਟੋ ਕਾਰ ਐਚ,ਆਰ 26 ਈ,ਐਮ 68 49 ਕਰੇਟਾ ਕਾਰ ਅਤੇ ਇੱਕ ਹੋਰ ਕਾਰ ਦੇ ਨਾਲ ਸਕੂਟੀ ਨੰਬਰ ਐਚ,ਪੀ 12 ਕੇ 0544 ਨੂੰ ਟੱਕਰ ਮਾਰੀ ਜਿਸ ਕਾਰਨ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹਨਾਂ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇਹ ਟਰੱਕ ਪਲਟ ਗਿਆ। ਗਨੀਮਤ ਇਹ ਰਹੀ ਕੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਚਾਰ ਵਿਅਕਤੀ ਇਸ ਹਾਦਸੇ ਵਿਚ ਜਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਨਾਲਾਗੜ੍ਹ ਤੋਂ ਬੱਦੀ ਮੁੱਖ ਮਾਰਗ ਦੀ ਵੀ ਖਸਤਾ ਹਾਲਤ ਹੈ। ਜਗ੍ਹਾ ਜਗ੍ਹਾ ਖੱਡੇ ਪਏ ਹੋਏ ਹਨ ਜਿਸ ਕਾਰਨ ਵਾਹਨ ਚਾਲਕ ਇਧਰ ਉਧਰ ਘੁਮਾ ਕੇ ਖੱਡੇ ਬਚਾ ਕੇ ਚੱਲਦਾ ਹੈ ਜਿਸ ਕਾਰਨ ਇਹ ਕਾਰਾਂ ਦੀ ਟੱਕਰ ਇਸ ਟਰੱਕ ਨਾਲ ਹੋਈ। ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਮੌਕੇ ’ਤੇ ਪੁਲਿਸ ਪ੍ਰਸ਼ਾਸ਼ਨ ਪਹੁੰਚ ਗਿਆ ਸੀ ਅਤੇ ਹਾਦਸੇ ਵਿਚ ਨੁਕਸਾਨੇ ਵਾਹਨ ਮਾਲਕਾਂ ਦੇ ਬਿਆਨ ਲਏ ਜਾ ਰਹੇ ਹਨ। ਨਾਲਾਗੜ੍ਹ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।