ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀਆਂ 2026 ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ 13 ਵਿੱਚੋਂ 11 ਵਾਰਡਾਂ ’ਚ ਜਿੱਤ ਪ੍ਰਾਪਤ ਕੀਤੀ ਹੈ। ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਜਦਕਿ ਇੱਕ ਵਾਰਡ ਵਿੱਚ ਉਮੀਦਵਾਰ ਬਿਨਾ ਮੁਕਾਬਲੇ ਦੇ ਜੇਤੂ ਐਲਾਨਿਆ ਗਿਆ।

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀਆਂ 2026 ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ 13 ਵਿੱਚੋਂ 11 ਵਾਰਡਾਂ ’ਚ ਜਿੱਤ ਪ੍ਰਾਪਤ ਕੀਤੀ ਹੈ। ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਜਦਕਿ ਇੱਕ ਵਾਰਡ ਵਿੱਚ ਉਮੀਦਵਾਰ ਬਿਨਾ ਮੁਕਾਬਲੇ ਦੇ ਜੇਤੂ ਐਲਾਨਿਆ ਗਿਆ।
ਚੋਣਾਂ ਦੌਰਾਨ ਵੱਖ-ਵੱਖ ਵਾਰਡਾਂ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਵਾਰਡ ਨੰਬਰ 1 ’ਚ ਮਹਿਲਾ ਰਾਖਵਾਂ ’ਚ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਨੇ 355 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਗੁਰਪ੍ਰੀਤ ਕੌਰ ਨੂੰ 94 ਅਤੇ ਬਲਜੀਤ ਕੌਰ ਨੂੰ 57 ਵੋਟਾਂ ਮਿਲੀਆਂ। ਨੋਟਾ ਨੂੰ 4 ਵੋਟਾਂ ਪਈਆਂ ਜਦਕਿ 14 ਵੋਟਾਂ ਰੱਦ ਹੋਈਆਂ। ਅਮਨਦੀਪ ਕੌਰ ਨੇ 261 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।
ਵਾਰਡ ਨੰਬਰ 2 ਜਨਰਲ ਵਿੱਚ ਹਰਜੀਤ ਸਿੰਘ ਜੀਤਾ ਨੇ 369 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਪਰਮਵੀਰ ਸਿੰਘ ਰਾਣਾ ਨੂੰ 231 ਵੋਟਾਂ ਮਿਲੀਆਂ। ਨੋਟਾ ਨੂੰ 3 ਵੋਟਾਂ ਪਈਆਂ ਅਤੇ 21 ਵੋਟਾਂ ਰੱਦ ਹੋਈਆਂ। ਹਰਜੀਤ ਸਿੰਘ ਜੀਤਾ ਨੇ 138 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ 3 ਮਹਿਲਾ ਰਾਖਵਾਂ ਵਿੱਚ ਕੁਲਵੰਤ ਕੌਰ ਨੇ 254 ਵੋਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਪਰਵੀਨ ਕੁਮਾਰੀ ਨੂੰ 132 ਵੋਟਾਂ ਮਿਲੀਆਂ। ਨੋਟਾ ਨੂੰ 2 ਵੋਟਾਂ ਅਤੇ 5 ਵੋਟਾਂ ਰੱਦ ਹੋਈਆਂ। ਜੇਤੂ ਉਮੀਦਵਾਰ ਨੇ 122 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।
ਵਾਰਡ ਨੰਬਰ 4 ਬੀ.ਸੀ. ਵਿੱਚ ਕਮਲਜੀਤ ਸਿੰਘ ਬਿਨਾ ਮੁਕਾਬਲੇ ਦੇ ਜੇਤੂ ਰਹੇ। ਇਸ ਵਾਰਡ ਵਿੱਚ ਕੋਈ ਵੋਟਿੰਗ ਨਹੀਂ ਹੋਈ।
ਵਾਰਡ ਨੰਬਰ 5 ਐੱਸ.ਸੀ. ਮਹਿਲਾ ਵਿੱਚ ਹਰਪਾਲ ਕੌਰ ਨੇ 249 ਵੋਟਾਂ ਨਾਲ ਜਿੱਤ ਦਰਜ ਕੀਤੀ। ਕੁਲਦੀਪ ਕੌਰ ਨੂੰ 146 ਅਤੇ ਬਲਬੀਰ ਕੌਰ ਨੂੰ 117 ਵੋਟਾਂ ਮਿਲੀਆਂ। ਨੋਟਾ ਨੂੰ 5 ਵੋਟਾਂ ਪਈਆਂ ਅਤੇ 11 ਵੋਟਾਂ ਰੱਦ ਹੋਈਆਂ। ਹਰਪਾਲ ਕੌਰ ਨੇ 103 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਵਾਰਡ ਨੰਬਰ 6 ਜਨਰਲ ਵਿੱਚ ਇੰਦਰਜੀਤ ਸਿੰਘ ਅਰੋੜਾ ਨੇ 311 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਮੋਹਿੰਦਰ ਸਿੰਘ ਵਾਲੀਆ ਨੂੰ 143 ਅਤੇ ਸਾਹਿਬ ਸਿੰਘ ਨੂੰ 25 ਵੋਟਾਂ ਮਿਲੀਆਂ। ਨੋਟਾ ਨੂੰ 1 ਵੋਟ ਅਤੇ 26 ਵੋਟਾਂ ਰੱਦ ਹੋਈਆਂ। ਇੰਦਰਜੀਤ ਸਿੰਘ ਅਰੋੜਾ ਨੇ 168 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਵਾਰਡ ਨੰਬਰ 7 ਮਹਿਲਾ ਵਿੱਚ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੇ 220 ਵੋਟਾਂ ਨਾਲ ਜਿੱਤ ਦਰਜ ਕੀਤੀ। ਮਨਪ੍ਰੀਤ ਕੌਰ ਨੂੰ 177 ਅਤੇ ਤਰਲੋਚਨ ਕੌਰ ਨੂੰ 134 ਵੋਟਾਂ ਮਿਲੀਆਂ। ਨੋਟਾ ਨੂੰ 1 ਵੋਟ ਪਈ ਅਤੇ 4 ਵੋਟਾਂ ਰੱਦ ਹੋਈਆਂ। ਕੁਲਵਿੰਦਰ ਕੌਰ ਨੇ 43 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ 8 ਐੱਸ.ਸੀ. ਵਿੱਚ ਸੁਨੀਲ ਕੁਮਾਰ ਐਡਵਾਲ ਨੇ 435 ਵੋਟਾਂ ਲੈ ਕੇ ਵੱਡੀ ਜਿੱਤ ਦਰਜ ਕੀਤੀ। ਰਾਮ ਸਿੰਘ ਨੂੰ 174 ਅਤੇ ਜਸਪਾਲ ਸਿੰਘ ਨੂੰ 19 ਵੋਟਾਂ ਮਿਲੀਆਂ। ਕੋਈ ਵੀ ਨੋਟਾ ਨੂੰ ਵੋਟ ਨਹੀਂ ਪਈ ਜਦਕਿ 21 ਵੋਟਾਂ ਰੱਦ ਹੋਈਆਂ। ਸੁਨੀਲ ਐਡਵਾਲ ਨੇ 261 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਵਾਰਡ ਨੰਬਰ 9 ਮਹਿਲਾ ਵਿੱਚ ਜਸਵੀਰ ਕੌਰ ਨੇ 338 ਵੋਟਾਂ ਨਾਲ ਜਿੱਤ ਦਰਜ ਕੀਤੀ। ਕਮਲਦੀਪ ਕੌਰ ਨੂੰ 262 ਅਤੇ ਸੁਨੀਤਾ ਰਾਣੀ ਨੂੰ 47 ਵੋਟਾਂ ਮਿਲੀਆਂ। ਨੋਟਾ ਨੂੰ 1 ਵੋਟ ਪਈ ਅਤੇ 14 ਵੋਟਾਂ ਰੱਦ ਹੋਈਆਂ। ਜਸਵੀਰ ਕੌਰ ਨੇ 76 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।
ਵਾਰਡ ਨੰਬਰ 10 ਐੱਸ.ਸੀ. ਵਿੱਚ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਬੀ ਟੀ ਨੇ 386 ਵੋਟਾਂ ਨਾਲ ਜਿੱਤ ਦਰਜ ਕੀਤੀ। ਕਮਲਜੀਤ ਸਿੰਘ ਨੂੰ 246, ਸਤਵਿੰਦਰ ਸਿੰਘ ਨੂੰ 13 ਅਤੇ ਮਦਨ ਲਾਲ ਨੂੰ 7 ਵੋਟਾਂ ਮਿਲੀਆਂ। ਨੋਟਾ ਨੂੰ 4 ਵੋਟਾਂ ਪਈਆਂ ਅਤੇ 10 ਵੋਟਾਂ ਰੱਦ ਹੋਈਆਂ। ਸੁਖਦੇਵ ਸਿੰਘ ਨੇ 140 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਵਾਰਡ ਨੰਬਰ 11 ਜਨਰਲ ਵਿੱਚ ਦੀਪਕ ਅੰਗਰਾ ਨੇ 396 ਵੋਟਾਂ ਨਾਲ ਜਿੱਤ ਦਰਜ ਕੀਤੀ। ਜਸਵਿੰਦਰ ਸਿੰਘ ਨੂੰ 263, ਪਰਮਜੀਤ ਸਿੰਘ ਨੂੰ 45 ਅਤੇ ਅਮ੍ਰਿਤ ਲਾਲ ਨੂੰ 32 ਵੋਟਾਂ ਮਿਲੀਆਂ। ਨੋਟਾ ਨੂੰ 2 ਵੋਟਾਂ ਪਈਆਂ ਅਤੇ 9 ਵੋਟਾਂ ਰੱਦ ਹੋਈਆਂ। ਦੀਪਕ ਅੰਗਰਾ ਨੇ 133 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ 12 ਜਨਰਲ ਵਿੱਚ ਜਤਿਨ ਕੌਸ਼ਲ ਨੇ 359 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਨੀਰਜਾ ਮਹਿਤਾ ਨੂੰ 347 ਵੋਟਾਂ ਮਿਲੀਆਂ। ਨੋਟਾ ਨੂੰ 2 ਵੋਟਾਂ ਪਈਆਂ ਅਤੇ 22 ਵੋਟਾਂ ਰੱਦ ਹੋਈਆਂ। ਇਹ ਸਭ ਤੋਂ ਕਰੀਬੀ ਮੁਕਾਬਲਾ ਰਿਹਾ ਜਿਸ ਵਿੱਚ ਜਤਿਨ ਕੌਸ਼ਲ ਨੇ ਸਿਰਫ਼ 12 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ 13 ਐੱਸ.ਸੀ. ਮਹਿਲਾ ਵਿੱਚ ਅਰਸ਼ਵਿੰਦਰ ਕੌਰ ਨੇ 344 ਵੋਟਾਂ ਨਾਲ ਜਿੱਤ ਦਰਜ ਕੀਤੀ। ਸਰਬਜੀਤ ਕੌਰ ਨੂੰ 306 ਵੋਟਾਂ ਮਿਲੀਆਂ। ਨੋਟਾ ਨੂੰ 4 ਵੋਟਾਂ ਪਈਆਂ ਅਤੇ 8 ਵੋਟਾਂ ਰੱਦ ਹੋਈਆਂ। ਅਰਸ਼ਵਿੰਦਰ ਕੌਰ ਨੇ 38 ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।
ਚੋਣ ਨਤੀਜਿਆਂ ਮੁਤਾਬਕ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। ਕਈ ਵਾਰਡਾਂ ਵਿੱਚ ਵੱਡੇ ਅੰਤਰ ਨਾਲ ਜਿੱਤ ਦਰਜ ਹੋਈ ਜਦਕਿ ਕੁਝ ਵਾਰਡਾਂ ਵਿੱਚ ਸਖ਼ਤ ਟੱਕਰ ਵੀ ਦੇਖਣ ਨੂੰ ਮਿਲੀ।
ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਵਾਰਡ ਨੰਬਰ 1 ਦੀ ਅਮਨਦੀਪ ਕੌਰ ਅਤੇ ਵਾਰਡ ਨੰਬਰ 8 ਦੇ ਸੁਨੀਲ ਅਡਵਾਲ ਜੇਤੂ ਰਹੇ। ਦੋਵਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਉਮੀਦਵਾਰਾਂ ਨੂੰ 261-261 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ।
ਸਭ ਤੋਂ ਘੱਟ ਵੋਟਾਂ ਦੇ ਅੰਤਰ ਨਾਲ ਵਾਰਡ ਨੰਬਰ 12 ਵਿੱਚ ਜਤਿਨ ਕੌਸ਼ਲ ਜੇਤੂ ਰਹੇ। ਉਨ੍ਹਾਂ ਨੇ ਨੀਰਜਾ ਮਹਿਤਾ ਨੂੰ ਕੇਵਲ 12 ਵੋਟਾਂ ਦੇ ਫਰਕ ਨਾਲ ਹਰਾਇਆ।
ਨਤੀਜਿਆਂ ਤੋਂ ਬਾਅਦ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਇਸ ਇਤਿਹਾਸਕ ਜਿੱਤ ਦਾ ਸਿਹਰਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਪਾਰਟੀ ਵੱਲੋਂ ਚੋਣਾਂ ਲੜੀਆਂ ਗਈਆਂ ਅਤੇ ਸ਼ਹਿਰ ਵਾਸੀਆਂ ਨੇ ਭਰਵਾਂ ਹੁੰਗਾਰਾ ਦੇ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਵਿਕਾਸ ਕਾਰਜ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਨਾਲ ਕਰਵਾਏ ਜਾਣਗੇ। ਹਰਜੀਤ ਸਿੰਘ ਜੀਤਾ ਨੇ ਸਮੂਹ ਵੋਟਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇਗਾ।
MC ਚੋਣ ਰਿਜ਼ਲਟ ਸ੍ਰੀ ਚਮਕੌਰ ਸਾਹਿਬ ਜੇਤੂ ਸੂਚੀ
• ਵਾਰਡ ਨੰਬਰ 1 ਤੋਂ ਪਵਨ ਕੌਰ 380 ਵੋਟਾਂ ਨਾਲ ਜੇਤੂ
• ਵਾਰਡ ਨੰਬਰ 2 ਤੋਂ ਵਿਸ਼ਾਲ ਕਸ਼ਯਪ 354 ਵੋਟਾਂ ਨਾਲ ਜੇਤੂ
• ਵਾਰਡ ਨੰਬਰ 3 ਤੋਂ ਸਵਿੰਦਰ ਸਿੰਘ 369 ਵੋਟਾਂ ਨਾਲ ਜੇਤੂ
• ਵਾਰਡ ਨੰਬਰ 5 ਤੋਂ ਕਿਰਪਾਲ ਸਿੰਘ ਗਿੱਲ 377 ਵੋਟਾਂ ਨਾਲ ਜੇਤੂ
• ਵਾਰਡ ਨੰਬਰ 6 ਤੋਂ ਰੀਟਾ ਕਸ਼ਯਪ 397 ਵੋਟਾਂ ਨਾਲ ਜੇਤੂ
• ਵਾਰਡ ਨੰਬਰ 7 ਤੋਂ ਚਹਿਲ ਸਿੰਘ 330 ਵੋਟਾਂ ਨਾਲ ਜੇਤੂ
• ਵਾਰਡ ਨੰਬਰ 8 ਤੋਂ ਕੁਲਵਿੰਦਰ ਕੌਰ 169 ਵੋਟਾਂ ਨਾਲ ਜੇਤੂ
• ਵਾਰਡ ਨੰਬਰ 9 ਤੋਂ ਸਤਵਿੰਦਰ ਕੌਰ 327 ਵੋਟਾਂ ਨਾਲ ਜੇਤੂ
• ਵਾਰਡ ਨੰਬਰ 10 ਤੋਂ ਪਰਮਿੰਦਰ ਕੌਰ 387 ਵੋਟਾਂ ਨਾਲ ਜੇਤੂ
• ਵਾਰਡ ਨੰਬਰ 11 ਤੋਂ ਵਰਿੰਦਰ ਕੁਮਾਰ 279 ਵੋਟਾਂ ਨਾਲ ਜੇਤੂ
• ਵਾਰਡ ਨੰਬਰ 13 ਤੋਂ ਹਰਜਿੰਦਰ ਕੌਰ 404 ਵੋਟਾਂ ਨਾਲ ਜੇਤੂ