3 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
3 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
Publish Date: Tue, 03 Mar 2026 07:02 PM (IST)
Updated Date: Wed, 04 Mar 2026 04:09 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਅਜੈ ਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਤੋਂ ਮਹਿੰਦੀਪੁਰ ਚੁਰਸਤਾ ਹੁੰਦੇ ਹੋਏ ਪਿੰਡ ਗੁਜਰਪੁਰ ਸਾਈਡ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਪਿੰਡ ਮਹਿੰਦੀਪੁਰ ਦੇ ਸਮਸ਼ਾਨ ਘਾਟ ਤੋਂ ਕਰੀਬ 50 ਗਜ ਅੱਗੇ ਗਈ ਤਾਂ ਸੜਕ ਦੇ ਖੱਬੇ ਹੱਥ ਬਣੀ ਮੋਟਰ ਕੋਲ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਅਚਾਨਕ ਉਸ ਪਾਸ ਪੁੱਜੀ ਦੇਖ ਕੇ, ਉਸ ਨੌਜਵਾਨ ਨੇ ਆਪਣੇ ਖੱਬੇ ਹੱਥ ਵਿਚ ਫੜੀ ਇੱਕ ਲਿਫਾਫੀ ਸੜਕ ਨਾਲ ਘਾਹ ਵਿੱਚ ਸੁੱਟ ਦਿੱਤੀ ਤੇ ਆਪ ਅੱਗੇ ਕਮਾਦ ਦੇ ਖੇਤ ਵੱਲ ਨੂੰ ਭੱਜਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਗੁਰਵਿੰਦਰ ਕਲੇਰ ਉਰਫ ਸਾਬੀ ਪੁੱਤਰ ਜੋਗਿੰਦਰ ਵਾਸੀ ਚੀਮਾ ਖੁਰਦ ਜ਼ਿਲ੍ਹਾ ਜਲੰਧਰ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।