2 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
2 ਗ੍ਰਾਮ ਹੈਰੋਇੰਨ ਸਮੇਤ ਇਕ ਨੌਜਵਾਨ ਕਾਬੂ
Publish Date: Thu, 14 May 2026 03:58 PM (IST)
Updated Date: Thu, 14 May 2026 04:00 PM (IST)
ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ ਪੁਲਿਸ ਨੇ 2 ਗ੍ਰਾਮ ਹੈਰੋਇੰਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਤੋਂ ਗੜ੍ਹਸ਼ੰਕਰ ਰੋਡ ਸਾਈਡ ਵੱਲ ਜਾ ਰਹੇ ਸੀ। ਜਦੋ ਪੁਲਿਸ ਪਾਰਟੀ ਦੀ ਗੱਡੀ ਮਹਿੰਦੀਪੁਰ ਪੁੱਲ ਹੇਠਾਂ ਤੋਂ ਬਲਾਚੌਰ ਸਾਈਡ ਨੂੰ ਮੁੜੀ ਤਾਂ ਪੁੱਲ ਹੇਠਾਂ ਸੜਕ ਦੇ ਸੱਜੇ ਪਾਸੇ ਫੁੱਟਪਾਥ ਤੇ ਇਕ ਨੌਜਵਾਨ ਲਾਈਟਾ ਦੀ ਰੋਸਨੀ ਵਿਚ ਖੜਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਯਕਦਮ ਘਬਰਾ ਕੇ ਆਪਣੇ ਸੱਜੇ ਹੱਥ ਵਿਚ ਫੜੀ ਲਿਫਾਫੀ ਹੋਈ ਕੋਈ ਚੀਜ ਸੜਕ ਕਿਨਾਰੇ ਉੱਘੇ ਘਾਹ ਵਿਚ ਸੁੱਟ ਦਿੱਤੀ ਤੇ ਆਪ ਬਲਾਚੌਰ ਸਾਈਡ ਨੂੰ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰ ਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਗੁਰਪ੍ਰੀਤ ਪੁੱਤਰ ਨਰਿੰਦਰ ਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੱਟੀ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।