ਨਸ਼ਾ ਕਰਦਾ ਇਕ ਨੌਜਵਾਨ ਕਾਬੂ
ਨਸ਼ਾ ਕਰਦਿਆਂ ਇਕ ਨੌਜਵਾਨ ਕਾਬੂ
Publish Date: Thu, 14 May 2026 03:59 PM (IST)
Updated Date: Thu, 14 May 2026 04:00 PM (IST)
ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ ਪੁਲਿਸ ਨੇ ਨਸ਼ਾ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਦੇ ਐੱਚਸੀ ਗੌਰਵ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸਿਵਲ ਹਸਪਤਾਲ ਕਾਠਗੜ੍ਹ ਪੁੱਜੇ ਤਾਂ ਇਕ ਲੜਕਾ ਸੜਕ ਦੇ ਖੱਬੇ ਪਾਸੇ ਝਾੜੀਆਂ ਵਿਚ ਬੈਠਾ ਲਾਈਟਰ ਨਾਲ ਕੁਝ ਜਲਾ ਕੇ ਸੁੰਘ ਰਿਹਾ ਦਿਖਾਈ ਦਿੱਤਾ। ਪੁਲਿਸ ਪਾਰਟੀ ਦੀ ਗੱਡੀ ਵੇਖਕੇ ਆਪਣੇ ਹੱਥਾਂ ਵਿਚ ਫੜੇ ਸਾਮਾਨ ਨੂੰ ਸੁੱਟ ਕੇ ਮੌਕੇ ਤੋਂ ਖਿਸਕਣ ਲੱਗਾ। ਜਿਸ ਨੂੰ ਸ਼ੱਕ ਦੀ ਬਿਨਾਅ ’ਤੇ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਨਿਆਲੀ ਕਲਾਂ ਦੱਸਿਆ। ਉਸ ਵੱਲੋਂ ਸੁੱਟੇ ਸਾਮਾਨ ਨੂੰ ਚੈੱਕ ਕੀਤਾ ਜਿਥੇ ਇਕ ਸਿਲਵਰ ਪੰਨੀ ਜਿਸ ਨੂੰ ਹੈਰੋਇਨ ਲੱਗੀ ਹੋਈ, ਇੱਕ ਲਾਈਟਰ, ਇੱਕ ਰੋਲ ਕੀਤਾ ਹੋਇਆ ਦਸ ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।