ਸਰਹਾਲ ਮੁੰਡੀ 'ਚ ਪਿਆ ਪੱਥਰ ਦੇ ਰਿਹਾ ਹਾਦਸਿਆਂ ਨੂੰ ਸੱਦਾ
ਪਿਛਲੇ ਕਈ ਮਹੀਨਿਆਂ ਤੋਂ ਬੱਸ ਅੱਡਾ ਸਰਹਾਲ ਮੁੰਡੀ ਲਾਗੇ ਮੁਕੰਦਪੁਰ-ਫਗਵਾੜਾ ਸੜਕ ਕਿਨਾਰੇ ਪਿਛਲੇ ਕਈ ਮਹੀਨਿਆਂ ਤੋਂ ਬੱਸ ਅੱਡਾ ਸਰਹਾਲ ਮੁੰਡੀ ਲਾਗੇ ਮੁਕੰਦਪੁਰ-ਫਗਵਾੜਾ ਸੜਕ ਕਿਨਾਰੇ ਪਿਆ ਪੱਥਰ ਹਾਦਸਿਆਂ ਨੂੰ ਸੱਦਾ ਦੇ ਰਿਹਾ
Publish Date: Tue, 02 Aug 2022 04:52 PM (IST)
Updated Date: Tue, 02 Aug 2022 04:52 PM (IST)
ਦੇਸ ਰਾਜ ਬੰਗਾ, ਮੁਕੰਦਪੁਰ : ਪਿਛਲੇ ਕਈ ਮਹੀਨਿਆਂ ਤੋਂ ਬੱਸ ਅੱਡਾ ਸਰਹਾਲ ਮੁੰਡੀ ਲਾਗੇ ਮੁਕੰਦਪੁਰ-ਫਗਵਾੜਾ ਸੜਕ ਕਿਨਾਰੇ ਪਿਆ ਪੱਥਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪੱਥਰ ਸੜਕ ਦੇ ਸਥਾਨ 'ਤੇ ਪਿਆ ਹੈ, ਜਿੱਥੇ ਸੜਕ ਦਾ ਕਰਵ ਮੋੜ ਹੈ ਦੋਵੇਂ ਪਾਸਿਓ ਆਉਂਦੀਆਂ ਗੱਡੀਆਂ ਦੇ ਚਾਲਕਾਂ ਨੂੰ ਜਦੋਂ ਅਚਾਨਕ ਇਸ ਦੋ ਟਿੱਪਰ ਦੇ ਕਰੀਬ ਪਏ ਪੱਥਰ ਤੋਂ ਆਪਣੀ ਗੱਡੀ ਬਚਾਉਣੀ ਪੈਂਦੀ ਹੈ। ਤਾਂ ਇਸ ਜਲਦਬਾਜ਼ੀ 'ਚ ਭਿਆਨਕ ਹਾਦਸਾ ਵਾਪਰਣ ਦਾ ਖਦਸਾ ਹੋਰ ਵੀ ਵੱਧ ਜਾਂਦਾ ਹੈ। ਇਸ ਸਬੰਧੀ ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਪੱਥਰ ਦੇ ਢੇਰਾਂ ਦੇ ਕਾਰਨ ਛੋਟੇ ਕਈ ਹਾਦਸੇ ਵਾਪਰ ਚੁੱਕੇ ਹਨ। ਆਉਣ ਵਾਲੇ ਸਮੇਂ 'ਚ ਰਾਤ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਅਤੇ ਜਾਨੀ ਨੁਕਸਾਨ ਹੋ ਸਕਦਾ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੱਥਰ ਦੇ ਢੇਰ ਨੂੰ ਸੜਕ ਦੇ ਕਿਨਾਰੇ ਤੋਂ ਤਰੁੰਤ ਹਟਾਇਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।