ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
ਚੱਕ ਗੁਰੂ ਵਿਖੇ ਬਾਬਾ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
Publish Date: Thu, 30 Apr 2026 05:30 PM (IST)
Updated Date: Fri, 01 May 2026 04:11 AM (IST)

30ਐਨਐਸਆਰ11ਪੀ ਡੇਰਾ ਸੰਤ ਮੇਲਾ ਰਾਮ ਵਿਖੇ ਸੰਤ ਕੁਲਵੰਤ ਰਾਮ, ਸਰਪੰਚ ਕਿਸ਼ੋਰੀ ਲਾਲ ਤੇ ਸੰਗਤ। ਪੰਜਾਬੀ ਜਾਗਰਣ ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ। ਪਿੰਡ ਵਾਸੀਆਂ ਵੱਲੋਂ ਸਰਪੰਚ ਕਿਸ਼ੋਰੀ ਲਾਲ ਦੀ ਅਗਵਾਈ ਚ ਇਹ ਯਾਤਰਾ ਪਿੰਡ ਚੱਕ ਗੁਰੂ ਤੋਂ ਸ਼ੁਰੂ ਹੋ ਕੇ ਪਿੰਡ ਭਰੋਮਜਾਰਾ ਰਾਣੂਆਂ ਦੀ ਪ੍ਰਕਰਮਾ ਕਰਦੀ ਹੋਈ ਬਾਬਾ ਸਾਹਿਬ ਦੇ ਬੁੱਤ ਕੋਲ ਸਮਾਪਤ ਹੋਈ। ਉਪਰੰਤ ਸੰਗਤ ਨੇ ਡੇਰਾ 108 ਸੰਤ ਕੁਲਵੰਤ ਰਾਮ ਭਰੋਮਜਾਰਾ ਡੇਰਾ 108 ਸੰਤ ਮੇਲਾ ਰਾਮ ਜੀ ਵਿਖੇ ਜਾ ਕੇ ਅਸ਼ੀਰਵਾਦ ਲਿਆ। ਸੰਤ ਕੁਲਵੰਤ ਰਾਮ ਪ੍ਰਧਾਨ ਸਤਿਗੁਰੂ ਰਵਿਦਾਸ ਸਾਧੂ ਸੰਪ੍ਰਦਾਇ (ਰਜਿ.) ਪੰਜਾਬ ਨੇ ਕਿਹਾ ਕਿ ਸਾਨੂੰ ਆਪਣੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਦੇ ਮਾਰਗ ਦਰਸ਼ਨ ਤੇ ਚੱਲ ਕੇ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਬਾਬਾ ਸਾਹਿਬ ਦੇ ਬੁੱਤ ਨੂੰ ਫੁੱਲ-ਮਾਲਾਵਾਂ ਅਰਪਣ ਕੀਤੀਆਂ ਗਈਆਂ। ਰਾਤ ਨੂੰ ਸਟੇਜ ਦਾ ਆਯੋਜਨ ਕੀਤਾ। ਜਿਸ ਵਿਚ ਮਾ. ਭਗਵਾਨ ਦਾਸ, ਮਾ. ਰਾਮ ਕਿਸ਼ਨ ਪੱਲੀ ਝਿੱਕੀ, ਸਾਈਂ ਪੱਪਲ ਸ਼ਾਹ ਪ੍ਰਧਾਨ ਸੂਫੀ ਸੰਪ੍ਰਦਾਇ ਸੁਸਾਇਟੀ ਪੰਜਾਬ, ਪਰਮਜੀਤ ਦੁਸਾਂਝ ਖੁਰਦ, ਧਰਮਪਾਲ ਤਲਵੰਡੀ ਤੇ ਹੋਰਨਾਂ ਨੇ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ ਤੇ ਮਿਸ਼ਨ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਹਰਭਜਨ ਰਾਮ, ਡਾ. ਉਂਕਾਰ ਸਿੰਘ, ਅਸ਼ਵਨੀ ਕੁਮਾਰ, ਦੇਸ ਰਾਜ, ਮੱਖਣ ਰਾਮ, ਲਛਮਣ ਦਾਸ ਮੰਢਾਲੀ, ਬਲਿਹਾਰ ਪ੍ਰਧਾਨ, ਸਤਪਾਲ ਇਟਲੀ, ਮੱਖਣ ਰਾਮ, ਸਰਪੰਚ ਲਖਵੀਰ ਭਰੋਮਜਾਰਾ, ਡਾ. ਜੌਹਲ, ਸੁਰਿੰਦਰ ਪਾਲ ਆਦਿ ਹਾਜ਼ਰ ਸਨ।