50 ਨਸ਼ੀਲੀਆਂ ਗੋਲੀਆਂ ਅਤੇ 4.01 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
50 ਨਸ਼ੀਲੀਆਂ ਗੋਲੀਆਂ ਅਤੇ 4.01 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Publish Date: Fri, 17 Apr 2026 04:36 PM (IST)
Updated Date: Fri, 17 Apr 2026 04:39 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਅਤੇ 4.01 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਕੀਤਾ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸੰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਮੁਕੰਦਪੁਰ ਤੋਂ ਚੱਕਦਾਨਾ ਰੋਡ ਤੋ ਪਿੰਡ ਸ਼ੁਕਾਰਾ ਫਿਰ ਲਿੰਕ ਰੋਡ ਹਕੀਮਪੁਰ ਵੱਲ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਸ਼ੁਕਾਰਾ ਤੋ ਅਗੇ ਮੋੜ ਪਾਸ ਮੁੜਨ ਲੱਗੇ ਤਾਂ ਸਾਹਮਣੇ ਖੱਬੇ ਪਾਸੇ ਖੇਤਾ ਵੱਲ ਤੋ ਆਉਦੇ ਕਚੇ ਰਸਤੇ ਤੋ ਇੱਕ ਨੌਜ਼ਵਾਨ ਪੱਕੀ ਸੜਕ ਤੇ ਚੜ੍ਹਨ ਲੱਗਾ ਦਿਖਾਈ ਦਿੱਤਾ। ਜਿਸ ਨੇ ਲਾਗੇ ਆਈ ਅਚਾਨਕ ਪੁਲਿਸ ਦੀ ਗੱਡੀ ਦੇਖ ਕਿ ਆਪਣੀ ਪਹਿਨੀ ਕੈਪਰੀ ਦੀ ਅਗਲੀ ਸੱਜ਼ੀ ਜੇਬ ਵਿੱਚੋ ਪਾਰਦਰਸ਼ੀ ਵਜ਼ਨਦਾਰ ਮੋਮੀ ਲਿਫਾਫੀ ਸੱਜ਼ੇ ਹੱਥ ਨਾਲ ਕੱਢ ਕਿ ਸੜਕ ਕਿਨਾਰੇ ਕੱਚਾ ਰਸਤਾ ਵੱਲ ਘਾਹਫੂਸ ਵਿਚ ਸੁੱਟ ਦਿੱਤੀ ਅਤੇ ਆਪ ਤੇਜ ਕਦਮੀ ਪਿਛਾਹ ਵੱਲ ਨੂੰ ਮੁੜ ਪਿਆ। ਜਿਸ ਨੂੰ ਕਾਬੂ ਕਰਕੇ ਨਾਮ ਪੁੱਛਿਆ। ਜਿਸਨੇ ਆਪਣਾ ਨਾਮ ਰਣਜੀਤ ਸਿੰਘ ਉਰਫ ਤੋਤਾ ਪੁੱਤਰ ਕਮਲਜੀਤ ਸਿੰਘ ਵਾਸੀ ਹਕੀਮਪੁਰ ਦੱਸਿਆ। ਉਸ ਵੱਲੋਂ ਘਾਹਫੂਸ ਵਿੱਚ ਸੜਕ ਕਿਨਾਰੇ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ 50 ਨਸ਼ੀਲੀਆਂ ਗੋਲੀਆਂ ਅਤੇ 4.01 ਗ੍ਰਾਮ ਹੈਰੋਇਨ ਸਮੇਤ ਲਿਫਾਫੀ ਬ੍ਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। 30 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ ਪੁਲਿਸ ਨੇ ਇਕ ਵਿਅਕਤੀ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਮੁੱਖ ਸਿਪਾਹੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਖਟਕੜ ਕਲਾਂ ਹੁੰਦੇ ਹੋਏ ਗੁਰਦੁਆਰਾ ਝੰਡਾ ਜੀ ਵਾਲੀ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਗੱਡੀ ਗੁਦੁਆਰਾ ਝੰਡਾ ਜੀ ਤੋਂ 100 ਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਸਾਹਮਣੇ ਤੇ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿਚ ਫੜੇ ਇੱਕ ਕਾਲੇ ਰੰਗ ਦਾ ਪਲਾਸਟਿਕ ਦਾ ਲਿਫਾਫਾ ਸਾਈਡ ਤੇ ਘਾਹ ਫੂਸ ਵਿੱਚ ਸੁੱਟ ਦਿੱਤਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਤਾਂ ਉਸ ਨੇ ਆਪਣਾ ਨਾਮ ਮਨੀਸ਼ ਕੁਮਾਰ ਉਰਫ ਮਨੀ ਪੁੱਤਰ ਲਖਵਿੰਦਰ ਵਾਸੀ ਪਿੰਡ ਖਟਕੜ ਕਲਾਂ ਦੱਸਿਆ। ਜਿਸ ਪਾਸੋ ਕੁੱਲ 30 ਨਸੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ਼ ਕੀਤਾ ਹੈ।