ਸੱਤ ਲੋਕ ਧਾਮ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਸੱਤ ਲੋਕ ਧਾਮ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Publish Date: Thu, 30 Apr 2026 05:01 PM (IST)
Updated Date: Fri, 01 May 2026 04:08 AM (IST)

30ਐਨਐਸਆਰ20ਪੀ, 21ਪੀ ਸੱਤ ਲੋਕ ਧਾਮ ਤੋਂ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਚ ਸ਼ਾਮਲ ਪ੍ਰਬੰਧਕ ਅਤੇ ਸੰਗਤਾਂ। ਪੰਜਾਬੀ ਜਾਗਰਣ * ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਨੇ ਕੀਤੀ ਸ਼ਿਰਕਤ, ਥਾਂ-ਥਾਂ ਲਾਏ ਗਏ ਲੰਗਰ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ ☻: ਧੰਨ-ਧੰਨ ਸਤਿਗੁਰੂ ਗੰਗਾ ਨੰਦ ਮਹਾਰਾਜ ਦੇ ਅਵਤਾਰ ਦਿਵਸ ਨੂੰ ਸਮਰਪਿਤ ਸਤ ਲੋਕ ਧਾਮ ਵਿਖੇ ਗਰੀਬ ਦਾਸ ਮਹਾਰਾਜ ਦੀ ਅੰਮ੍ਰਿਤ ਮਈ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੇ ਭੋਗ 1 ਮਈ ਸਵੇਰੇ ਅੰਮ੍ਰਿਤ ਵੇਲੇ ਪਾਏ ਜਾਣਗੇ। ਇਸ ਮੌਕੇ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ’ਚ ਸੰਗਤਾਂ ਨੇ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਵਿਚ ਸਵਾਰ ਹੋ ਕੇ ਹਿੱਸਾ ਲਿਆ। ਇਸ ਮੌਕੇ ਰੱਤੇਵਾਲ, ਉਧਨੋਵਾਲ, ਝਾਂਡੀਆਂ ਕਲਾਂ, ਨੂਰਪੁਰ ਬੇਦੀ ਆਦਿ ਦੀਆਂ ਸੰਗਤਾਂ ਨੇ ਸੰਗਤਾਂ ਦੀ ਸੇਵਾ ਕੀਤੀ। ਸੱਤ ਲੋਕ ਧਾਮ ਦੇ ਸੰਚਾਲਕ ਵਾਸਦੇਵ ਭੂੰਬਲਾ ਬਣਾ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਸ਼ੋਭਾ ਯਾਤਰਾ ਵਿਚ ਦੂਰੋਂ ਨੇੜਿਓਂ ਚਲ ਕੇ ਆਈ ਹੋਈ ਸੰਗਤ ਦਾ ਹਾਰਦਿਕ ਸਵਾਗਤ ਕੀਤਾ ਅਤੇ ਧੰਨਵਾਦ ਵੀ ਕੀਤਾ। ਇਸ ਮੌਕੇ ਕਾਠਗੜ੍ਹ ਰੋਡ ਤੇ ਪਵਨਜੀਤ ਸੇਵਾ ਮੁਕਤ ਪੁਲਿਸ ਮੁਲਾਜ਼ਮ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੋਲਡ ਡਰਿੰਕ ਉਧਨੋਵਾਲ ਵਾਲ ਦੀਆਂ ਸੰਗਤਾਂ ਵੱਲੋਂ ਠੰਢੀ-ਮਿੱਠੀ ਲੱਸੀ ਮੇਨ ਚੌਂਕ ਰੱਤੇਵਾਲ ਵਿੱਚ ਪਿੰਡ ਵਾਸੀਆ ਵੱਲੋਂ ਦੁੱਧ, ਅੰਬੇਡਕਰ ਨਗਰ ਦੀਆਂ ਸੰਗਤਾਂ ਵੱਲੋਂ ਕੋਲਡ ਡਰਿੰਕ, ਬਜਾੜ ਮੁਹੱਲਾ ਰੱਤੇਵਾਲ ਵੱਲੋਂ ਬਨਾਨਾ ਸੇਕ, ਝਾਂਡੀਆਂ ਕਲਾਂ ਨੂਰਪੁਰ ਬੇਦੀ ਦੀਆਂ ਸੰਗਤਾਂ ਵੱਲੋਂ ਠੰਢੀ ਮਿੱਠੀ ਵੇਰਕਾ ਲੱਸੀ ਦੇ ਲੰਗਰ ਲਗਾਏ। ਇਸ ਮੌਕੇ ਠੇਕੇਦਾਰ ਰਾਕੇਸ ਕੁਮਾਰ ਬੰਟੀ ਸਰਪੰਚ ਨੇ ਦੱਸਿਆ ਕਿ ਹਰ ਸਾਲ ਇਸ ਪਵਿੱਤਰ ਦਿਹਾੜੇ ਤੇ ਇਹ ਵਿਸ਼ਾਲ ਸ਼ੋਭਾ ਯਾਤਰਾ ਸਤਲੋਕ ਧਾਮ ਤੋਂ ਸ਼ੁਰੂ ਹੋ ਕੇ 5 ਪਿੰਡਾਂ ਦੀ ਪ੍ਰਕਰਮਾ ਕਰਕੇ ਵਾਪਸ ਸਤਲੋਕ ਧਾਮ ਵਿਖੇ ਸਮਾਪਤ ਹੁੰਦੀ ਹੈ। ਇਸ ਮੌਕੇ ਰੱਤੇਵਾਲ ਤੋਂ ਸੇਵਾਦਾਰ ਸਰਪੰਚ ਰਕੇਸ਼ ਬੰਟੀ, ਓਮ ਪ੍ਰਕਾਸ਼ ਸੇਵਾ ਮੁਕਤ ਇੰਸਪੈਕਟਰ, ਬਲਦੇਵ ਕ੍ਰਿਸ਼ਨ ਰਿਟਾਇਰਡ ਏਐਸਆਈ, ਧਰਮਪਾਲ ਧੰਮੂ ਚੌਹਾਨ, ਅਮਨ ਬਾਂਠ, ਪ੍ਰੇਮ ਚੰਦ ਬਾਂਠ, ਮਦਨ ਲਾਲ ਬਜਾੜ ਪੰਚ, ਲਾਲ ਚੰਦ ਬਜਾੜ, ਸੋਨੀ ਬਜਾੜ, ਮਹਿੰਦਰ ਪਾਲ ਚੌਹਾਨ, ਚਮਨ ਲਾਲ ਬਜਾੜ, ਮਨਦੀਪ ਬਜਾੜ, ਅਜੇ ਕੁਮਾਰ ਬਜਾੜ, ਰਾਜਕੁਮਾਰ ਬਜਾੜ, ਦੁਰਗਾ ਦਾਸ ਬਜਾੜ, ਵਿੱਕੀ ਨਿੱਘੀ, ਹਰਮੇਸ਼ ਲਾਲ ਬਜਾੜ, ਧਰਮਵੀਰ ਬਜਾੜ, ਰੰਮੀ ਬਜਾੜ, ਧਰਮਵੀਰ ਨੰਬਰਦਾਰ ਮਹਿੰਦੀ ਪੁਰ, ਠੇਕੇਦਾਰ ਰਾਮ ਲਾਲ ਅਤੇ ਝਾਂਡੀਆਂ ਕਲਾਂ ਦੀ ਸੰਗਤ ਚੌਧਰੀ ਪਵਨਜੀਤ, ਚੌਧਰੀ ਰਾਮ ਗੋਪਾਲ, ਸੀਤਾ ਰਾਮ, ਹਰਮੇਸ਼ ਲਾਲ ਚੌਹਾਨ, ਮਨੋਜ ਕੁਮਾਰ, ਹਰੀਸ਼ ਕੁਮਾਰ, ਲਾਲਾ ਚੌਧਰੀ, ਅਜੇ ਚੌਧਰੀ, ਲੇਖ ਰਾਮ, ਸੇਠੀ ਖੇਪੜ, ਚੰਦਨ ਮਾਂਜੂ, ਪਰਮਿੰਦਰ ਕਾਲਾ, ਹੇਮਕਾਂਤ, ਕੁਲਬੀਰ ਯੋਧਾ ਅਤੇ ਮੋਹਿਤ ਚੌਧਰੀ ਨੇ ਸੰਗਤਾਂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਆਗੂ ਕਰਨਵੀਰ ਕਟਾਰੀਆ ਨੇ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋ ਕੇ ਹਾਜ਼ਰੀ ਭਰੀ।