ਹਾਈਵੇਅ ਬਣਨ ’ਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਸਰਬ ਸਾਂਝੀ ਬੈਠਕ
ਨੈਸ਼ਨਲ ਹਾਈਵੇ ਬਣਨ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਸਰਬ ਸਾਂਝੀ ਮੀਟਿੰਗ ਹੋਈ
Publish Date: Fri, 20 Feb 2026 04:54 PM (IST)
Updated Date: Fri, 20 Feb 2026 04:57 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਨਜ਼ਦੀਕੀ ਪਿੰਡ ਢੇਰ ਵਿਖੇ ਕੀਰਤਪੁਰ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਊਨਾ ਲਈ ਨੈਸ਼ਨਲ ਹਾਈਵੇ ਲਈ ਜ਼ਮੀਨ ਪ੍ਰਾਪਤ ਕਰਨ ਸਬੰਧੀ ਪਿੰਡ ਢੇਰ ਹੱਦਬਸਤ ਨੰਬਰ 295 ਦੇ ਵਸਨੀਕਾਂ ਅਤੇ ਦੁਕਾਨਦਾਰਾਂ ਸਰਬ ਸਾਂਝੀ ਮੀਟਿੰਗ ਕਰਕੇ ਨੈਸ਼ਨਲ ਹਾਈਵੇ ਬਣਨ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਗ ਪੱਤਰ ਤਿਆਰ ਕਰਕੇ ਉੱਚ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਕੈਬਨਿਟ ਮੰਤਰੀ ਨੂੰ ਦੇਣ ਦਾ ਫੈਸਲਾ ਵੀ ਕੀਤਾ। ਹਾਜ਼ਰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਸੜਕ ਵਿਭਾਗ ਦੀ ਪਹਿਲਾਂ ਵਾਲੀ ਜਮੀਨ ’ਤੇ ਹੀ ਬਣਾਇਆ ਜਾਵੇ, ਭਾਵ ਪਿੰਡ ਅਤੇ ਮਾਰਕੀਟ ਦੇ ਦੁਕਾਨਦਾਰਾਂ ਦਾ ਉਜਾੜਾ ਨਾ ਕੀਤਾ ਜਾਵੇ। ਪਿੰਡ ਦੀ ਮਾਰਕੀਟ ਬਾਜ਼ਾਰ ਜਿਉਂ ਦਾ ਤਿਉਂ ਰੱਖਿਆ ਜਾਵੇ। ਨੈਸ਼ਨਲ ਹਾਈਵੇ ਸੜਕ ਨੂੰ ਉੱਚਾ ਨਾ ਕੀਤਾ ਜਾਵੇ, ਸੜਕ ਪਹਿਲਾਂ ਹੀ ਕਾਫੀ ਉੱਚੀ ਹੈ ਸਗੋਂ ਪਿੰਡ ਦੀ ਆਬਾਦੀ ਕਾਰਨ ਇਸ ਨੂੰ ਨੀਵਾਂ ਕੀਤਾ ਜਾਵੇ। ਨੈਸ਼ਨਲ ਹਾਈਵੇ ਦੇ ਦੋਨੋ ਪਾਸੇ ਪਾਣੀ ਦੀ ਨਿਕਾਸੀ ਦੇ ਨਾਲੇ ਬਣਾਏ ਜਾਣ ਤਾਂ ਜੋ ਪਿੰਡ ਦੇ ਨਾਲ ਲੱਗਦੀਆਂ ਨਦੀਆਂ ਖੱਡਾਂ ਕਰਮਵਾਰ ਦਸਗਰਾਈਂ,ਡੱਬਰੀ ਵਾਲੀ ਖੱਡ ਤੱਕ ਪਾਣੀ ਦੀ ਨਿਕਾਸੀ ਕੀਤੀ ਜਾਵੇ, ਨਿਕਾਸੀ ਡਰੇਨਾਂ ਨਾਲੀਆਂ ਦੀ ਉਚਾਈ ਸੜਕ ਤੋਂ ਉੱਚੀ ਨਾ ਕੀਤੀ ਜਾਵੇ ਤਾਂ ਜੋ ਪਿੰਡ ਦੇ ਵਸਨੀਕਾਂ ਦੁਕਾਨਦਾਰਾਂ ਨੂੰ ਆਪਣੀ ਐਂਟਰੀ ਦੌਰਾਨ ਕੋਈ ਮੁਸ਼ਕਿਲ ਨਾ ਆਵੇ ਪਿੰਡ ਢੇਰ ਤੋਂ ਲਿੰਕ ਰੋਡ ਖਮੇੜਾ ਅਤੇ ਮਹੈਣ ਲਈ ਯੋਗ ਲੋੜੀਦੇ ਕੱਟ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਉਕਤ ਪਿੰਡਾਂ ਨੂੰ ਜਾਣ ਲਈ ਔਕੜ ਨਾ ਆਵੇ। ਪਿੰਡ ਦੇ ਚੜਦੇ ਵਾਲੀ ਸਾਈਡ ਇਲਾਕੇ ਦਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਪੰਜਾਬ ਸਰਕਾਰ ਦੀ ਡਿਸਪੈਂਸਰੀ ਸਥਿਤ ਹੈ ਨੂੰ ਜਾਣ ਵਾਸਤੇ ਦੀ ਫਲਾਈਓਵਰ ਬਣਾਇਆ ਜਾਵੇ। ਪਿੰਡ ਢੇਰ ਦੀ ਸੰਘਣੀ ਆਬਾਦੀ ਵਾਲੀ ਸਾਈਡ ਲਾਲ ਡੋਰਾ ਵਾਲੇ ਪਾਸੇ ਮਾਰਕੀਟ ਬਾਜ਼ਾਰ ਨੈਸ਼ਨਲ ਹਾਈਵੇ ਦੇ ਦੋਨੇ ਪਾਸੇ ਜ਼ਮੀਨ ਅਕਵਾਇਰ ਹੋਣੀ ਚਾਹੀਦੀ ਹੈ। ਜੇਕਰ ਨੈਸ਼ਨਲ ਹਾਈਵੇ ਵਾਸਤੇ ਜਮੀਨ ਸਰਕਾਰ ਵੱਲੋਂ ਲਈ ਜਾਂਦੀ ਹੈ ਤਾਂ ਇਸ ਦਾ ਵੱਧ ਤੋਂ ਵੱਧ ਮੁਆਵਜ਼ਾ ਜਮੀਨ ਮਾਲਕਾਂ ਨੂੰ ਦਿੱਤਾ ਜਾਵੇ ਅਤੇ ਬੇਜ਼ਮੀਨੇ ਲੋਕਾਂ ਦੇ ਮੁੜ ਵਸੇਬੇ ਲਈ ਜ਼ਮੀਨ ਦਿੱਤੀ ਜਾਵੇ। ਉਪਰੋਕਤ ਮੁਸ਼ਕਲਾਂ ਲਈ ਪਿੰਡ ਵਾਸੀਆਂ ਪ੍ਰਸ਼ਾਸਨ ਕੋਲੋਂ ਹੱਲ ਦੀ ਮੰਗ ਕੀਤੀ ਤਾਂ ਜੋ ਨੈਸ਼ਨਲ ਹਾਈਵੇ ਦਾ ਕੰਮ ਸਮੇਂ ਸਿਰ ਸ਼ੁਰੂ ਹੋ ਸਕੇ। ਅੱਜ ਦੀ ਇਸ ਮੀਟਿੰਗ ਵਿਚ ਕਾਮਰੇਡ ਸੁਰਜੀਤ ਸਿੰਘ ਢੇਰ, ਨੰਬਰਦਾਰ ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਡੋਡ,ਅਮਰੀਕ ਸਿੰਘ ਕਾਕੂ, ਗੁਰਦਿਆਲ ਸਿੰਘ ਅਟਵਾਲ, ਪ੍ਰਧਾਨ ਪ੍ਰੇਮ ਸਿੰਘ, ਇੰਦਰਜੀਤ ਸਿੰਘ ਫੌਜੀ, ਬਰਜਿੰਦਰ ਸਿੰਘ ਡੋਡ, ਜਗਤਾਰ ਸਿੰਘ ਅਟਵਾਲ, ਸੂਬੇਦਾਰ ਜੁਝਾਰ ਸਿੰਘ, ਅਜਮੇਰ ਸਿੰਘ ਅਟਵਾਲ,ਰਾਜੀਵ ਕੁਮਾਰ ਹੈਪੀ, ਡਾਕਟਰ ਰਵਿੰਦਰ ਨਾਥ, ਜੈਮਲ ਸਿੰਘ ਢਿੱਲੋਂ, ਰਮਨਦੀਪ ਕੌਰ ਢਿੱਲੋਂ, ਜਸਵਿੰਦਰ ਕੌਰ, ਰਣਜੀਤ ਸਿੰਘ ਅਟਵਾਲ,ਨਰਿੰਜਣ ਸਿੰਘ ਫੋਜੀ, ਪਰਮਜੀਤ ਡੋਡ, ਅਮਰੀਕ ਸਿੰਘ ਅਟਵਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।