ਅਨੂੰ ਕੌਸ਼ਲ ਨੂੰ ਸੇਵਾਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ
ਐਸੋਸੀਏਟ ਅਧਿਆਪਕ ਅਨੂੰ ਕੌਸ਼ਲ ਦਾ ਸੇਵਾ ਮੁਕਤੀ ’ਤੇ ਸਨਮਾਨ ਸਮਾਰੋਹ ਹੋਇਆ
Publish Date: Sun, 31 May 2026 04:31 PM (IST)
Updated Date: Mon, 01 Jun 2026 04:03 AM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਢਵਾਂ ਲੋਅਰ ਵਿਖੇ ਬਤੌਰ ਐਸੋਸੀਏਟ ਅਧਿਆਪਕ ਅਨੂੰ ਕੌਸ਼ਲ ਦਾ ਸੇਵਾ ਮੁਕਤੀ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਢਲ ਲੋਅਰ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਅਨੂੰ ਕੌਸ਼ਲ ਵਲੋਂ ਆਪਣੇ ਅਧਿਆਪਨ ਕਾਲ ਦੌਰਾਨ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ ਗਿਆ। ਸਨਮਾਨ ਸਮਾਰੋਹ ਵਿੱਚ ਪਹੁੰਚੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਪਾਲ ਸਿੰਘ, ਸੈਂਟਰ ਮੁੱਖ ਅਧਿਆਪਕ ਹਰਮੀਤ ਸਿੰਘ, ਸੀ.ਐਚ.ਟੀ. ਇੰਦਰਜੀਤ ਸਿੰਘ ਥਲੀ, ਡੀ.ਐੱਮ. ਸਰਬਜੀਤ ਸਿੰਘ ਸੈਣੀ, ਇੰਦਰਦੀਪ ਸਿੰਘ, ਕੁਲਵਿੰਦਰ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਅਧਿਆਪਿਕਾ ਅਨੂੰ ਕੌਸ਼ਲ ਵਲੋਂ ਆਪਣੇ ਕਾਰਜਕਾਲ ਦੌਰਾਨ ਸੇਵਾ ਭਾਵਨਾ ਨਾਲ ਕੰਮ ਕੀਤਾ ਗਿਆ। ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ। ਇਸ ਮੌਕੇ ਪਤੀ ਦਿਨੇਸ਼ ਕੌਸ਼ਲ, ਗੁਲਸ਼ਨ ਕੁਮਾਰ, ਰਾਮ ਕੁਮਾਰ ਰਾਣਾ, ਪੰਜਾ ਸਿੰਘ ਦਬੂੜ, ਮੁਨੀਸ਼ ਸੋਨੀ, ਗੁਰਦਰਸ਼ਨ ਸਿੰਘ, ਮੋਨਿਕਾ ਰਾਣੀ, ਕੁਲਵਿੰਦਰ ਕੌਰ, ਸਤਵੀਰ ਕੌਰ, ਹਰਪ੍ਰੀਤ ਕੌਰ, ਸੁਨੀਤਾ ਧੀਮਾਨ, ਮਿਨਾਕਸ਼ੀ, ਗੁਰਦੀਪ ਕੌਰ, ਕੁਲਵੀਰ ਕੌਰ, ਜ਼ਸਨਦੀਪ ਕੌਰ, ਕਰਮਜੀਤ ਕੌਰ, ਗੁਰਤੇਜ਼ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਟਾਫ ਹਾਜ਼ਰ ਸੀ।