ਜੰਡੀ ਟੰਡੋਹ ਦੀ ਪੰਚਾਇਤ ਨੂੰ 5 ਲੱਖ ਦਾ ਚੈਕ ਦਿੱਤਾ
ਜੰਡੀ ਟੰਡੋਹ ਦੀ ਪੰਚਾਇਤ ਨੂੰ 5 ਲੱਖ ਦਾ ਚੈਕ ਦਿੱਤਾ
Publish Date: Tue, 14 Apr 2026 04:58 PM (IST)
Updated Date: Wed, 15 Apr 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਅਸ਼ੋਕ ਕਟਾਰੀਆ ਆਪ ਆਗੂ ਨੇ ਜੰਡੀ ਟੰਡੋਹ ਦੀ ਗਰਾਮ ਪੰਚਾਇਤ ਨੂੰ ਟੰਡੋਹ ਦੀ ਫਿਰਨੀ ਪੱਕੀ ਕਰਨ ਲਈ 5 ਲੱਖ ਰੁਪਏ ਦਾ ਚੈੱਕ ਗੁਰਚੈਨ ਸਿੰਘ ਸਰਪੰਚ ਨੂੰ ਦਿੱਤਾ। ਸਰਪੰਚ ਗੁਰਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਅੱਜ ਤੱਕ ਟੰਡੋਹ ਦੇ ਵਿਕਾਸ ਬਾਰੇ ਕਦੀ ਸੋਚਿਆ ਵੀ ਨਹੀਂ। ਉਨ੍ਹਾਂ ਦੱਸਿਆ ਜੰਡੀ ਤੋਂ ਟੰਡੋਹ ਨੂੰ ਜਾਣ ਵਾਲਾ ਰਸਤਾ ਬੰਦ ਪਿਆ ਸੀ ਜਿਸ ਨੂੰ ਨਵੀਂ ਬਣੀ ਪੰਚਾਇਤ ਨੇ ਨਿਸ਼ਾਨਦੇਹੀ ਕਰਵਾ ਕੇ ਖੁਲਵਾਇਆ ਹੈ।।ਅਸ਼ੋਕ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਇਹ ਰਸਤਾ ਵੀ ਬਹੁਤ ਜਲਦੀ ਪੱਕਾ ਕਰਵਾ ਦਿੱਤਾ ਜਾਵੇਗਾ।।ਇਸ ਮੌਕੇ ਸਰਪੰਚ ਗੁਰਚੈਨ ਸਿੰਘ, ਰਵੀ ਨੰਦਨ ਪੰਚ, ਮਨਮੋਹਣ ਲਾਲ ਪੰਚ, ਹਰਭਜਨ ਸਿੰਘ ਪੰਨੂ ਪੰਚ, ਬਾਵਾ ਸਿੰਘ, ਕਮਲਜੀਤ ਕੌਰ ਪੰਚ, ਸੰਤ ਬਲਵੰਤ ਸਿੰਘ ਨਾਮਧਾਰੀ, ਕਮਲਜੀਤ ਬਾਠ, ਕੀਮਤੀ ਲਾਲ ਬਾਠ, ਬਲਦੇਵ ਸਿੰਘ ਗਿੱਲ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ, ਪਵਨਜੀਤ ਪੰਮੀ, ਰਾਮ ਕਿਸ਼ਨ ਚੇਚੀ ਅਤੇ ਪਿੰਡ ਵਾਸੀ ਹਾਜ਼ਰ ਸਨ।