ਟਰੈਕਟਰ ਨਾਲ ਸਟੰਟ ਕਰਨ ਵਾਲਿਆਂ 'ਤੇ ਮਾਮਲਾ ਦਰਜ
ਡੀਸੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਡੀਸੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ
Publish Date: Tue, 19 Dec 2023 03:00 AM (IST)
Updated Date: Tue, 19 Dec 2023 03:00 AM (IST)

ਸੰਦੀਪ ਬੈਂਸ, ਨਵਾਂਸ਼ਹਿਰ : ਡੀਸੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪੁਲ ਨਹਿਰ ਜੱਬੋਵਾਲ ਵਿਖੇ ਮੌਜੂਦ ਸਨ। ਇਸ ਦੌਰਾਨ ਉਨਾਂ੍ਹ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਪੱਲੀ ਉੱਚੀ ਵਿਖੇ 11 ਦਸੰਬਰ ਨੂੰ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਗਗਨਪਾਲ ਉਰਫ਼ ਹੈਪੀ ਮਾਹਲਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮਾਹਲਾ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਨੇ ਅਖਾੜੇ ਵਿਚ ਆਪਣੇ ਸਵਰਾਜ ਟਰੈਕਟਰ ਦਾ ਮੂੰਹ ਉੱਤੇ ਚੁੱਕ ਕੇ ਖਤਰਨਾਕ ਕਰਤੱਬ ਦਿਖਾਏ ਹਨ ਅਤੇ ਉਨਾਂ੍ਹ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤਾ ਹੈ। ਜਿਸ 'ਤੇ ਪੁਲਿਸ ਵੱਲੋਂ ਗਗਨਪਾਲ ਉਰਫ਼ ਹੈਪੀ ਮਾਹਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਗਨਪਾਲ ਉਰਫ ਹੈਪੀ ਮਾਹਲਾ ਵਾਸੀ ਪਿੰਡ ਮਾਹਲਾ ਵੱਲੋਂ ਜੋ ਖਤਰਨਾਕ ਸਟੰਟ ਕੀਤੇ ਸਨ। ਉਨ੍ਹਾਂ ਦੀ ਵੀਡੀਓ ਆਪਣੀ ਇੰਸਟਾਗ੍ਰਾਮ ਆਈਡੀ ਹੈਪੀ ਮਾਹਲਾ 855 'ਤੇ ਗਾਇਕ ਕਮਲ ਗਰੇਵਾਲ ਵਾਸੀ ਪਿੰਡ ਗੱਦੋਵਾਲ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਦੇ ਗਾਏ ਗੀਤ ਜਿਨਾਂ੍ਹ ਕੰਮਾਂ 'ਤੇ ਸਰਕਾਰੀ ਵੈਨ ਆ, ਜੱਟ ਉਨਾਂ੍ਹ ਕੰਮਾਂ ਦਾ ਫੈਨ ਆ, ਨਾਲ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਹੈ। ਗਾਇਕ ਕਮਲ ਗਰੇਵਾਲ ਵੱਲੋਂ ਗਾਏ ਗੀਤ ਨਾਲ ਕਾਨੂੰਨ ਦੀ ਉਲੰਘਣਾ ਕਰਨ ਦਾ ਸੰਕੇਤ ਮਿਲਦਾ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮ ਕਮਲ ਗਰੇਵਾਲ ਦੇ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।