ਜੈਨ ਸਕੂਲ ਬੰਗਾ ਵਿਖੇ 46ਵਾਂ ਦੀਕਸ਼ਾ ਸਮਾਗਮ 9 ਨੂੰ
ਬੰਗਾ ਚੈਨ ਸਮਾਜ ਦੁਆਰਾ ਉੱਤਰ ਭਾਰਤ ਪਰਵਤਨੀ ਮਹਾਸਾਧਵੀ ਸੁਧਾ ਮਹਾਰਾਜ ਤੇ ਪੰਜਾਬ ਸਿੰਘਣੀ ਕੋਕਲ ਬੰਗਾ ਚੈਨ ਸਮਾਜ ਦੁਆਰਾ ਉੱਤਰ ਭਾਰਤ ਪਰਵਤਨੀ ਮਹਾਸਾਧਵੀ ਸੁਧਾ ਮਹਾਰਾਜ ਤੇ ਪੰਜਾਬ ਸਿੰਘਣੀ ਕੋਕਲ ਕੰਠੀ ਜੈਨ ਭਾਰਤੀ ਮਹਾਸਾਧਵੀ ਮੀਨਾ ਮਹਾਰਾਜ ਠਾਣੇ-20 ਦੀ
Publish Date: Thu, 06 Jun 2024 03:00 AM (IST)
Updated Date: Thu, 06 Jun 2024 03:00 AM (IST)

ਨਰਿੰਦਰ ਮਾਹੀ, ਬੰਗਾ : ਬੰਗਾ ਚੈਨ ਸਮਾਜ ਦੁਆਰਾ ਉੱਤਰ ਭਾਰਤ ਪਰਵਤਨੀ ਮਹਾਸਾਧਵੀ ਸੁਧਾ ਮਹਾਰਾਜ ਤੇ ਪੰਜਾਬ ਸਿੰਘਣੀ ਕੋਕਲ ਕੰਠੀ ਜੈਨ ਭਾਰਤੀ ਮਹਾਸਾਧਵੀ ਮੀਨਾ ਮਹਾਰਾਜ ਠਾਣੇ-20 ਦੀ ਅਗਵਾਈ ਹੇਠ 9 ਜੂਨ ਨੂੰ ਪੰਜਾਬ ਵੀਰਾਗਨਾ ਕੋਕਲ ਕੰਠੀ ਮਹਾਸਾਧਵੀ ਕਿਰਨ ਮਹਾਰਾਜ ਦਾ 46ਵਾਂ ਦੀਕਸ਼ਾ ਦਿਵਸ ਬੜੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਐੱਸਆਰਸੀ ਜੈਨ ਸਕੂਲ ਬੰਗਾ ਦੇ ਪ੍ਰਧਾਨ ਕਮਲ ਜੈਨ ਮੈਨੇਜਰ ਸੰਜੀਵ ਜੈਨ ਨੇ ਦੱਸਿਆ ਕਿ ਮਹਾਸਾਧਵੀ ਕਿਰਨ ਮਹਾਰਾਜ ਦੀ ਦੀਕਸ਼ਾ 1979 ਈਸਵੀਂ ਨੂੰ ਬੰਗਾ ਵਿਚ ਹੋਈ ਸੀ। ਉਨ੍ਹਾਂ ਦੱਸਿਆ ਕਿ ਬੰਗਾ ਜੈਨ ਸਮਾਜ ਦੁਆਰਾ ਬੀਤੇ ਲਗਭਗ 68 ਸਾਲਾਂ ਤੋਂ ਸੁਆਮੀ ਰੂਪ ਚੰਦ ਮਹਾਰਾਜ ਦੇ ਨਾਮ ਨਾਲ ਸਕੂਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੰਗਾ ਜੈਨ ਸਮਾਜ ਸਮੇਂ ਸਮੇਂ ਤੇ ਸਮਾਜ ਦੇ ਹਿੱਤ ਲਈ ਕੰਮ ਕਰਦਾ ਰਹਿੰਦਾ ਹੈ। ਮਹਾਸਾਧਵੀ ਕਿਰਨ ਮਹਾਰਾਜ ਦੇ 46ਵੇਂ ਦੀਕਸ਼ਾ ਦਿਵਸ ਦੇ ਸਬੰਧ ਵਿਚ ਜੈਨ ਸਕੂਲ ਬੰਗਾ ਵਿਖੇ ਸਵਾਮੀ ਰੂਪ ਚੰਦ ਜੈਨ ਆਡੀਟੋਰੀਅਮ ਦਾ ਉਦਘਾਟਨ ਸਮਾਰੋਹ ਹੋਣ ਜਾ ਰਿਹਾ ਹੈ ਜਿਸ ਵਿਚ ਲੁਧਿਆਣਾ, ਫਿਰੋਜ਼ਪੁਰ, ਦਿੱਲੀ, ਫਗਵਾੜਾ, ਨਵਾਂਸ਼ਹਿਰ ਤੋਂ ਮਹਾਨ ਹਸਤੀਆਂ ਆਉਣਗੀਆਂ। ਜੈਨ ਸਭਾ ਬੰਗਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੇਡੀ ਜੈਨ, ਐੱਸਐੱਸ ਜੈਨ ਸਭਾ ਦੇ ਪ੍ਰਧਾਨ ਸ਼ਿਵ ਲਾਲ ਜੈਨ, ਸਕੂਲ ਸੈਕਟਰੀ ਅਰੁਣ ਜੈਨ, ਅਰਪਨ ਜੈਨ, ਜੈਨ ਸਭਾ ਸੈਕਟਰੀ ਰੋਹਿਤ ਜੈਨ, ਚੈਰੀਟੇਬਲ ਟਰੱਸਟ ਪ੍ਰਧਾਨ ਅਨਿਲ ਜੈਨ, ਡਿਸਪੈਂਸਰੀ ਪ੍ਰਧਾਨ ਰਾਕੇਸ਼ ਜੈਨ ਆਦਿ ਹਾਜ਼ਰ ਸਨ।