ਨਸ਼ਾ ਕਰਦਿਆਂ 4 ਵਿਅਕਤੀ ਕੀਤੇ ਕਾਬੂ
ਨਸ਼ਾ ਕਰਦਿਆਂ 4 ਵਿਅਕਤੀ ਕਾਬੂ
Publish Date: Tue, 03 Mar 2026 07:01 PM (IST)
Updated Date: Wed, 04 Mar 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਵੱਖ ਵੱਖ ਥਾਵਾਂ ਤੇ ਚੈਕਿੰਗ ਦੌਰਾਨ ਚਾਰ ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਦੇ ਐੱਸਆਈ ਸ਼ਿੰਦਰ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਮਾਹਿਲਪੁਰ ਮੋੜ ਬਹਿਰਾਮ ਮੌਜੂਦ ਸੀ। ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਬਹਿਰਾਮ ਦੇ ਸ਼ਮਸ਼ਾਨ ਘਾਟ ਵਿਚ ਤਿੰਨ ਵਿਅਕਤੀ ਹੈਰੋਇਨ ਪੀ ਰਹੇ ਹਨ। ਜੇਕਰ ਹੁਣੇ ਹੀ ਰੋਡ ਕੀਤਾ ਜਾਵੇ ਤਾਂ ਮੌਕਾ ਤੇ ਹੈਰੋਇਨ ਪੀਂਦੇ ਕਾਬੂ ਆ ਸਕਦੇ ਹਨ। ਪੁਲਿਸ ਨੇ ਮੌਕੇ ਤੋਂ ਤਿੰਨੇ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ। ਜਿਨ੍ਹਾਂ ਨੇ ਆਪਣਾ ਨਾਮ ਪਹਿਲੇ ਨੇ ਸ਼ਿਵ ਪੁੱਤਰ ਜੋਗਿੰਦਰ ਪਾਲ ਵਾਸੀ ਬਾਜੀਗਰ ਬਸਤੀ ਬਹਿਰਾਮ, ਦੂਸਰੇ ਨੇ ਆਪਣਾ ਨਾਮ ਹਰਜੀਤ ਲਾਲ ਪੁੱਤਰ ਪਿਆਰਾ ਲਾਲ ਵਾਸੀ ਲੰਗੇਰੀ ਤੇ ਤੀਸਰੇ ਨੇ ਆਪਣਾ ਨਾਂ ਬਲਜਿੰਦਰ ਸਿੰਘ ਉਰਫ ਬਿੰਦਾ ਪੁੱਤਰ ਬਲਵੰਤ ਸਿੰਘ ਵਾਸੀ ਤਲਵੰਡੀ ਜੱਟਾਂ ਦੱਸਿਆ, ਜਿਨ੍ਹਾਂ ਵੱਲੋਂ ਸੁੱਟਿਆ ਸਮਾਨ ਸਿਲਵਰ ਪੰਨੀ ਜਲੀ ਹੋਈ, ਲਾਈਟਰ ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਈਪਨੁਮਾ ਬਰਾਮਦ ਕਰ ਕੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੇ ਗਸ਼ਤ ਦੌਰਾਨ ਸਰਕਾਰੀ ਹਸਪਤਾਲ ਕਾਠਗੜ੍ਹ ਤੋਂ ਹੇਠਾਂ ਕੱਚੇ ਰਸਤੇ ਪਰ ਜਾ ਰਹੇ ਸੀ। ਤਾਂ ਇਕ ਨੌਜਵਾਨ ਰਸਤੇ ਦੇ ਖੱਬੇ ਪਾਸੇ ਝਾੜੀਆਂ ਵਿਚ ਬੈਠਾ ਲਾਈਟਰ ਨਾਲ ਧੂੰਆਂ ਕੱਢਦਾ ਦਿਖਾਈ ਦਿੱਤਾ, ਜੋ ਆਪਣੇ ਹੱਥਾ ਵਿੱਚ ਫੜੇ ਸਮਾਨ ਨੂੰ ਸੁੱਟ ਕੇ ਖੜ੍ਹਾ ਹੋ ਗਿਆ, ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਉਸ ਦਾ ਨਾਮ-ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਮੰਗਲ ਸਿੰਘ ਵਾਸੀ ਸੁਧਾਮਜਾਰਾ ਦੱਸਿਆ। ਅਮਰੀਕ ਸਿੰਘ ਉਰਫ ਮੀਕਾ ਵੱਲੋਂ ਸੁੱਟੇ ਸਮਾਨ ਨੂੰ ਚੈਕ ਕਰਨ ਤੇ ਇਕ ਸਿਲਵਰ ਪੰਨੀ ਜਿਸ ਨੂੰ ਹੈਰੋਇਨ ਲੱਗੀ ਹੋਈ, ਇੱਕ ਲਾਈਟਰ, ਇੱਕ ਰੋਲ ਕੀਤਾ ਹੋਇਆ ਦਸ ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।