ਰਾਹੋਂ ਦੀ ਦਾਣਾ ਮੰਡੀ ’ਚ ਪੁੱਜੀ 1,93,924 ਕਿਲੋ ਕਣਕ : ਸੁਪਰਵਾਈਜ਼ਰ
ਰਾਹੋਂ ਦੀ ਦਾਣਾ ਮੰਡੀ ਵਿੱਚ ਪੁੱਜੀ 1,93, 924 ਕਿਲੋ ਕਣਕ-ਸੁਪਰਵਾਈਜ਼ਰ ਤੇਜਪਾਲ ਸਿੰਘ
Publish Date: Thu, 30 Apr 2026 06:42 PM (IST)
Updated Date: Fri, 01 May 2026 04:14 AM (IST)

30ਐਨਐਸਆਰ34ਪੀ ਦਾਣਾ ਮੰਡੀ ਰਾਹੋਂ ਵਿਖੇ ਲਿਫਟਿੰਗ ਨਾ ਹੋਣ ਕਾਰਨ ਲਗੇ ਬੋਰੀਆਂ ਦੇ ਅੰਬਾਰ। ਪੰਜਾਬੀ ਜਾਗਰਣ ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਦਾਣਾ ਮੰਡੀ ਰਾਹੋਂ ਦੇ ਸੁਪਰਵਾਈਜ਼ਰ ਤੇਜਪਾਲ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਰਾਹੋਂ ਦੀ ਦਾਣਾ ਮੰਡੀ ਵਿਚ ਪਨਗ੍ਰੇਨ 51757 ਕੁਇੰਟਲ ਮਾਰਕ ਫੈਕਟਰ 77229 ਕਿਲੋ 58 ਕਿਲੋ ਕਣਕ ਕੁਲ ਮਿਲਾ ਕੇ ਹੁਣ ਤੱਕ 1,93,924 ਕਿਲੋ ਕਣਕ ਪੁੱਜ ਚੁੱਕੀ ਅਤੇ ਨਾਲੋ ਨਾਲ ਲਿਫਟਿੰਗ ਹੋ ਰਹੀ ਹੈ। ਲੇਬਰ ਦੀ ਸਮੱਸਿਆ ਹੋਣ ਕਰਕੇ ਲਿਫਟਿੰਗ ਦਾ ਕੰਮ ਥੋੜਾ ਢਿੱਲਾ ਚੱਲ ਰਿਹਾ ਹੈ, ਪਰ ਕੁਝ ਦਿਨਾਂ ਵਿਚ ਰਾਹੋਂ ਦੀ ਦਾਣਾ ਮੰਡੀ ਵਿੱਚੋਂ ਕਣਕ ਪੂਰੀ ਤਰ੍ਹਾਂ ਚੁੱਕ ਲਈ ਜਾਵੇਗੀ। ਕਿਸਾਨ ਸਰਬਜੀਤ ਸਿੰਘ ਛੋਕਰਾਂ ਨੰਬਰਦਾਰ ਨੇ ਦੱਸਿਆ ਕਿ ਕਿਸਾਨਾਂ ਦੇ ਖਾਤੇ ਵਿਚ ਕੁਝ ਦਿਨਾਂ ਵਿਚ ਕਣਕ ਦੇ ਪੈਸੇ ਪਾਏ ਜਾ ਰਹੇ ਹਨ। ਕਿਸਾਨ ਮਨਦੀਪ ਸਿੰਘ ਨੀਲੋਵਾਲ, ਅਵਤਾਰ ਸਿੰਘ ਜੁਲਾਹਮਾਜਰਾ, ਰਵਿੰਦਰ ਪਾਲ ਸਿੰਘ ਤਾਜਪੁਰ, ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦੇ ਪੈਸੇ 24 ਤੋਂ 48 ਘੰਟੇ ਵਿਚ ਹੀ ਪਾਏ ਜਾ ਰਹੇ ਹਨ, ਇਸ ਕਰਕੇ ਕਿਸਾਨ ਖੁਸ਼ ਹਨ। ਰਾਹੋਂ ਦਾਣਾ ਮੰਡੀ ਆੜਤ ਯੂਨੀਅਨ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਜੋਸ਼ੀ ਨੇ ਦੱਸਿਆ ਕਿ ਕਣਕ ਦੀ ਨਾਲੋ ਨਾਲ ਖਰੀਦ ਹੋ ਰਹੀ ਹੈ ਅਤੇ ਪੈਸੇ ਵੀ ਕਿਸਾਨਾਂ ਦੇ ਖਾਤੇ ਵਿਚ ਬਹੁਤ ਜਲਦੀ ਪਾਏ ਜਾ ਰਹੇ ਹਨ। ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਮੀਤ ਪ੍ਰਧਾਨ ਵਿਨੋਦ ਕੁਮਾਰ ਜੋਸ਼ੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਕੋਈ ਜਿਆਦਾ ਸਮੱਸਿਆ ਨਹੀਂ ਆ ਰਹੀ ਪਰ ਲੇਬਰ ਦੀ ਜਰੂਰ ਸਮੱਸਿਆ ਹੈ। ਮੰਡੀ ਵਿੱਚੋਂ ਕਣਕ ਹੌਲੀ ਹੌਲੀ ਚੱਕ ਹੋ ਰਹੀ ਹੈ। ਮੌਸਮ ਦੀ ਖਰਾਬੀ ਕਰਕੇ ਥੋੜੀ ਸਮੱਸਿਆ ਆ ਰਹੀ ਹੈ ਅਤੇ ਕਿਸਾਨਾਂ ਦੇ ਖਾਤੇ ਵਿਚ ਪੈਸੇ ਨਾਲੋ ਨਾਲ ਪਾਏ ਜਾ ਰਹੇ ਹਨ। ਕਿਸਾਨ ਬਲਵੀਰ ਸਿੰਘ ਪੱਲੀਆਂ, ਸਤਵਿੰਦਰ ਸਿੰਘ ਧਾਲੀਵਾਲ, ਬਲਕਾਰ ਸਿੰਘ ਕੰਗ ਵੱਲੋਂ ਵੀ ਸਰਕਾਰ ਵੱਲੋਂ ਦਿਨ ਵੇਲੇ ਮੋਟਰਾਂ ਦੀ ਬਿਜਲੀ ਦੇਣ ਦੇਣ ਦੀ ਤਾਰੀਫ ਕੀਤੀ ਅਤੇ ਗੁਰਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਪਹਿਲਾਂ ਰਾਤ ਵੇਲੇ ਬਿਜਲੀ ਆਉਂਦੀ ਸੀ ਹੁਣ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਇਸ ਕਰਕੇ ਰਾਤ ਦੀ ਖੱਜਲ ਖ਼ੁਆਰੀ ਘਟੀ ਹੈ। ਇਸ ਤਰ੍ਹਾਂ ਕਿਸਾਨ ਸਰਬਜੀਤ ਸਿੰਘ ਛੋਕਰਾ ਨੰਬਰਦਾਰ ਵੱਲੋਂ ਦੱਸਿਆ ਗਿਆ ਕਿ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਤੋਂ ਉਹ ਪਰੇਸ਼ਾਨ ਹਨ ਸਰਕਾਰ ਨੂੰ ਬਿਜਲੀ ਦੇ ਕੱਟ ਨਹੀਂ ਲਾਉਣੇ ਚਾਹੀਦੇ। ਇਸ ਮੌਕੇ ਮਨਵੀਰ ਸਿੰਘ ਪਰਮਾਰ, ਯੂਨੀਅਨ ਦੇ ਆਗੂ ਵਿਜੇ ਕੁਮਾਰ ਚੋਪੜਾ, ਰਾਜੂ ਚੋਪੜਾ, ਨਿਰਮਲ ਸਿੰਘ ਘੁੰਮਣ, ਰਜਵੰਤ ਸਿੰਘ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ, ਰਜੇਸ਼ ਸ਼ਰਮਾ, ਬਲਰਾਜ ਕ੍ਰਿਸ਼ਨ, ਅਜੀਤ ਸਿੰਘ ਸੋਇਤਾ, ਨਰਿੰਦਰ ਸਿੰਘ ਚਾਹਲ, ਵਿਜੇ ਕੁਮਾਰ ਚੋਪੜਾ, ਅਨਿਲ ਕੁਮਾਰ ਟੀਟਾ, ਦਵਿੰਦਰ ਕੁਮਾਰ, ਅਨਿਲ ਕੁਮਾਰ ਚੋਪੜਾ, ਜਸਕਰਨ ਸਿੰਘ, ਨਰਿੰਦਰ ਸਿੰਘ ਚਾਹਲ ਸਮੁੱਚੇ ਆੜਤੀਆਂ ਵੱਲੋਂ ਵੀ ਸਰਕਾਰ ਦੇ ਕੰਮਾਂ ਦੀ ਤਾਰੀਫ ਕਰਦਿਆਂ ਦੱਸਿਆ ਕਿ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਲਿਫਟਿੰਗ ਦੀ ਸਮੱਸਿਆ ਵੀ ਹੌਲੀ ਹੌਲੀ ਖਤਮ ਹੋ ਰਹੀ ਹੈ।