ਨੰਗਲ ਦੇ 19 ਵਾਰਡਾ ਲਈ 24 ਅਜ਼ਾਦ ਉਮੀਦਵਾਰਾ ਸਣੇ 102 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ: ਸੁਮਿਤ ਸਿੰਘ ਢਿੱਲੋਂ

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨਗਰ ਕੌਂਸਲ ਨੰਗਲ ਦੀ 26 ਮਈ ਨੂੰ ਹੋਣ ਵਾਲੀ ਚੌਣ ਲਈ ਨਗਰ ਕੌਂਸਲ ਨੰਗਲ ਦੇ 19 ਵਾਰਡਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ 24 ਆਜ਼ਾਦ ਉਮੀਦਵਾਰਾਂ ਸਣੇ ਕੁੱਲ 102 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਰਿਟਰਨਿੰਗ ਅਫਸਰ ਸੁਮਿਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜਾਦਗੀ ਪੱਤਰ ਦਾਖਿਲ ਕਰਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਵੱਲੋਂ 20, ਭਾਰਤੀ ਜਨਤਾ ਪਾਰਟੀ ਵੱਲੋਂ 22, ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਭ ਤੋਂ ਵੱਧ 31 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਦੇ 7 ਅਤੇ ਬਹੁਜਨ ਸਮਾਜ ਪਾਰਟੀ ਦਾ 1 ਉਮੀਦਵਾਰ ਨੇ ਵੀ ਪੱਤਰ ਦਾਖਲ ਕੀਤੇ ਹਨ। ਚੋਣ ਪ੍ਰਕਿਰਿਆ ਦੇ ਅਗਲੇ ਪੜਾਅ ਵਿੱਚ ਹੁਣ 18 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਦੌਰਾਨ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 19 ਮਈ ਤੱਕ ਨਾਮ ਵਾਪਿਸ ਲਏ ਜਾ ਸਕਦੇ ਹਨ। ਇਸ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਨੰਗਲ ਵਿੱਚ ਚੋਣਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਗਏ ਹਨ।
ਬਾਕਸ : ਇਨ੍ਹਾਂ ਉਮੀਦਵਾਰਾ ਵਲੋਂ ਭਰੇ ਗਏ ਹਨ ਨਾਮਜ਼ਦਗੀ ਪੱਤਰ
ਰਿਟਰਨਿੰਗ ਅਫਸਰ-ਕਮ-ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਾਰਡ ਨੰਬਰ 01 ਤੋਂ ਕੁੱਲ 09 ਉਮੀਦਵਾਰਾਂ ਵਿੱਚੋਂ ਅਜ਼ਾਦ 05, ਕਾਂਗਰਸ 02 , ਆਪ 01 ਅਤੇ ਭਾਜਪਾ 01, ਵਾਰਡ 02 ਤੋਂ ਕੁੱਲ 7 ਵਿਚੋਂ ਅਜਾਦ 02, ਆਪ 02, ਭਾਜਪਾ 01 , ਕਾਂਗਰਸ 02 , ਵਾਰਡ ਨੰਬਰ 3 ਤੋਂ ਕੁੱਲ 9 ਉਮੀਦਵਾਰਾਂ ਵਿਚੋਂ ਅਜਾਦ 3, ਆਪ 1, ਭਾਜਪਾ 2 , ਕਾਂਗਰਸ 2, ਸ਼ੋ੍ਰਮਣੀ ਅਕਾਲੀ ਦਲ 1, ਵਾਰਡ 04 ਤੋਂ ਕੁੱਲ 4 ਉਮੀਦਵਾਰਾਂ ਵਿੱਚੋਂ ਭਾਜਪਾ 01, ਆਪ 01 ਅਤੇ ਕਾਂਗਰਸ 02, ਵਾਰਡ 05 ਤੋਂ ਕੁੱਲ 5 ਉਮੀਦਵਾਰਾਂ ਵਿਚੋਂ ਆਪ 01, ਭਾਜਪਾ 01, ਕਾਂਗਰਸ 02, ਵਾਰਡ 06 ਤੋਂ ਕੁੱਲ 7 ਉਮੀਦਵਾਰਾਂ ਵਿਚੋਂ ਅਜਾਦ 3, ਆਪ 1, ਭਾਜਪਾ 1, ਕਾਂਗਰਸ 1 ਅਤੇ ਬੀ ਐਸ ਪੀ 1, ਵਾਰਡ 7 ਤੋਂ ਕੁੱਲ 5 ਉਮੀਦਵਾਰਾਂ ਵਿਚੋਂ ਅਜ਼ਾਦ 1, ਆਪ 1, ਭਾਜਪਾ 1, ਕਾਂਗਰਸ 2, ਵਾਰਡ 08 ਤੋਂ ਕੁੱਲ 3 ਵਿਚੋਂ ਆਪ , ਕਾਂਗਰਸ ਅਤੇ ਭਾਜਪਾ ਵਲੋਂ ਇੱਕ ਇੱਕ, ਵਾਰਡ 9 ਤੋਂ ਕੁੱਲ 4 ਵਿੱਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 10 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 1 ਤੇ ਸ਼੍ਰੋਮਣੀ ਅਕਾਲੀ ਦਲ 1, ਵਾਰਡ 11 ਤੋਂ ਕੁੱਲ 6 ਵਿਚੋਂ ਅਜ਼ਾਦ 2, ਆਪ 2, ਭਾਜਪਾ 1, ਕਾਂਗਰਸ 1, ਵਾਰਡ 12 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 13 ਤੋਂ ਕੁੱਲ 8 ਵਿਚੋਂ ਅਜਾਦ 3, ਆਪ 1, ਭਾਜਪਾ 2, ਕਾਂਗਰਸ 1 ਅਤੇ ਸ਼੍ਰੋਮਣੀ ਅਕਾਲੀ ਦਲ 1, ਵਾਰਡ 14 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 15 ਤੋਂ ਕੁੱਲ 4 ਵਿਚੋਂ ਆਪ 1, ਭਾਜਪਾ 1, ਕਾਂਗਰਸ 2, ਵਾਰਡ 16 ਤੋਂ ਕੁੱਲ 6 ਵਿਚੋਂ ਅਜਾਦ 1, ਆਪ 1, ਭਾਜਪਾ 1, ਕਾਂਗਰਸ 2 ਤੇ ਸ੍ਰੋਮਣੀ ਅਕਾਲੀ ਦਲ 1, ਵਾਰਡ 17 ਤੋਂ ਕੁੱਲ 6 ਵਿਚੋਂ 3 ਅਜਾਦ, ਆਪ 1, ਭਾਜਪਾ1, ਕਾਂਗਰਸ 1, ਵਾਰਡ 18 ਤੋਂ ਕੁੱਲ 3 ਵਿਚੋਂ ਆਪ 1, ਭਾਜਪਾ 1 ਤੇ ਕਾਂਗਰਸ 1, ਵਾਰਡ 19 ਤੋਂ ਕੁੱਲ 4 ਵਿਚੋਂ ਆਜ਼ਾਦ 1, ਭਾਜਪਾ 1, ਕਾਂਗਰਸ ਦੇ 2 ਉੁਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ 18 ਮਈ ਨੂੰ ਹੋਵੇਗੀ ਤੇ 19 ਮਈ ਨੂੰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।