- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੈਮ ਦੀ ਸਟੋਰੇਜ ਸਮਰੱਥਾ ਦਾ 34 ਫ਼ੀਸਦੀ ਹਿੱਸਾ ਭਰਿਆ ਹੋਇਆ ਹੈ, ਜਦਕਿ ਪਿਛਲੇ ਸਾਲ ਇਹ ਸਿਰਫ਼ 11 ਫ਼ੀਸਦੀ ਸੀ। ਪੋਂਗ ਡੈਮ ਵਿੱਚ 2,129 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 13,979 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਪੰਡੋਹ ਡੈਮ ਵਿੱਚ 6,869 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ।

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ
ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਵੱਲੋਂ 11 ਜੂਨ 2026 ਸਵੇਰੇ 6 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਅਤੇ ਪੋਂਗ ਡੈਮਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵੱਧ ਪਾਣੀ ਸਟੋਰ ਹੈ, ਜਦਕਿ ਆਮ ਔਸਤ ਨਾਲੋਂ ਵੀ ਜਲ ਭੰਡਾਰ ਦੀ ਸਥਿਤੀ ਬਿਹਤਰ ਬਣੀ ਹੋਈ ਹੈ। ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿੱਚ ਜਲ ਪੱਧਰ 1576.65 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਦਿਨ 1555.30 ਫੁੱਟ ਸੀ।ਭਾਖੜਾ ਡੈਮ ਦੀ ਕੁੱਲ ਸਟੋਰੇਜ ਸਮਰੱਥਾ ਦਾ 30 ਫ਼ੀਸਦੀ ਹਿੱਸਾ ਭਰਿਆ ਹੋਇਆ ਹੈ, ਜਦਕਿ ਪਿਛਲੇ ਸਾਲ ਇਹ ਅੰਕੜਾ 22 ਫ਼ੀਸਦੀ ਸੀ। ਡੈਮ ਵਿੱਚ 16,527 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 23,163 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਇਸੇ ਤਰਾਂ ਪੋਂਗ ਡੈਮ ਦਾ ਜਲ ਪੱਧਰ 1327.23 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੇ 1291.44 ਫੁੱਟ ਨਾਲੋਂ ਕਰੀਬ 16 ਫੁੱਟ ਵੱਧ ਹੈ।
ਡੈਮ ਦੀ ਸਟੋਰੇਜ ਸਮਰੱਥਾ ਦਾ 34 ਫ਼ੀਸਦੀ ਹਿੱਸਾ ਭਰਿਆ ਹੋਇਆ ਹੈ, ਜਦਕਿ ਪਿਛਲੇ ਸਾਲ ਇਹ ਸਿਰਫ਼ 11 ਫ਼ੀਸਦੀ ਸੀ। ਪੋਂਗ ਡੈਮ ਵਿੱਚ 2,129 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ 13,979 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਪੰਡੋਹ ਡੈਮ ਵਿੱਚ 6,869 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਹੈ। ਇੱਥੋਂ ਬਿਆਸ-ਸਤਲੁਜ ਲਿੰਕ (ਬੀਐਸਐਲ) ਰਾਹੀਂ 5,801 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ, ਜਦਕਿ ਪੰਡੋਹ ਦੇ ਹੇਠਲੇ ਹਿੱਸੇ ਵਿੱਚ 332 ਕਿਊਸਿਕ ਪਾਣੀ ਛੱਡਿਆ ਗਿਆ ਹੈ।ਰਣਜੀਤ ਸਾਗਰ ਡੈਮ ਦਾ ਜਲ ਪੱਧਰ 510.23 ਮੀਟਰ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੇ 506.87 ਮੀਟਰ ਨਾਲੋਂ ਵੱਧ ਹੈ।
ਡੈਮ ਵਿੱਚ 4,854 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 11,070 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 4,950 ਕਿਊਸਿਕ ਪਾਣੀ ਦਾ ਡਾਈਵਰਸ਼ਨ ਕੀਤਾ ਜਾ ਰਿਹਾ ਹੈ।ਮਾਹਿਰਾਂ ਅਨੁਸਾਰ ਮਾਨਸੂਨ ਦੇ ਮੱਦੇਨਜ਼ਰ ਡੈਮਾਂ ਦੇ ਜਲ ਪੱਧਰਾਂ ਅਤੇ ਪਾਣੀ ਦੇ ਪ੍ਰਵਾਹ ’ਤੇ ਬੀਬੀਐਮਬੀ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਲੋੜ ਅਨੁਸਾਰ ਪਾਣੀ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ।
ਦੂਜੇ ਪਾਸੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਨੇ ਆਪਣੇ ਭਾਈਵਾਲ ਰਾਜਾਂ, ਜਿਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਸ਼ਾਮਲ ਹਨ, ਨੂੰ ਅਪੀਲ ਕੀਤੀ ਕਿ ਉਹ ਸਿੰਚਾਈ ਲਈ ਭਾਖੜਾ ਭੰਡਾਰ ਤੋਂ ਪਾਣੀ ਦੀ ਨਿਕਾਸੀ ਵਧਾਉਣ ਕਿਉਂਕਿ ਇਸ ਖੇਤਰ ਵਿੱਚ ਚੱਲ ਰਿਹਾ ਝੋਨੇ ਦੀ ਬਿਜਾਈ ਦਾ ਸੀਜ਼ਨ ਤੇਜ਼ੀ ਨਾਲ ਵਧ ਰਿਹਾ ਹੈ।ਜਾਣਕਾਰੀ ਅਨੁਸਾਰ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਦੇ ਬਾਵਜੂਦ ਭਾਈਵਾਲ ਰਾਜਾਂ ਨੇ ਭਾਖੜਾ ਤੋਂ ਪਾਣੀ ਦੀ ਨਿਕਾਸੀ ਵਿੱਚ ਅਜੇ ਤੱਕ ਕੋਈ ਖਾਸ ਵਾਧਾ ਨਹੀਂ ਕੀਤਾ ਹੈ।