ਵਿਜੀਲੈਂਸ ਦਾ ਵੱਡਾ ਐਕਸ਼ਨ: ਤਲਵੰਡੀ ਸਾਬੋ 'ਚ 14 ਹਜ਼ਾਰ ਰਿਸ਼ਵਤ ਲੈਂਦਾ ਪਾਵਰਕਾਮ ਦਾ ਜੇਈ ਰੰਗੇ ਹੱਥੀਂ ਕਾਬੂ
ਇਸ ਦੌਰਾਨ ਪੁੱਜੇ ਜੇਈ ਲਖਵੀਰ ਸਿੰਘ ਅਤੇ ਏਐੱਲਐੱਮ ਰੇਸ਼ਮ ਸਿੰਘ ਨੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਪਹਿਲਾਂ 25,000 ਰੁਪਏ ਦੀ ਮੰਗ ਕੀਤੀ ਪਰ ਰਿਸ਼ਵਤ ਦਾ ਸੌਦਾ 14,000 ਰੁਪਏ ਵਿਚ ਤੈਅ ਹੋ ਗਿਆ। ਦੋਸ਼ੀਆਂ ਵੱਲੋਂ ਮੁੜ ਫੋਨ ਕਰ ਕੇ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਦੀ ਸ਼ਿਕਾਇਤਕਰਤਾ ਨੇ ਰਿਕਾਰਡਿੰਗ ਵੀ ਕਰ ਲਈ।
Publish Date: Sat, 21 Mar 2026 08:25 AM (IST)
Updated Date: Sat, 21 Mar 2026 08:28 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਵਿਜੀਲੈਂਸ ਬਿਊਰੋ ਨੇ ਪੀਐੱਸਪੀਸੀਐੱਲ ਤਲਵੰਡੀ ਸਾਬੋ ਵਿਚ ਤਾਇਨਾਤ ਜੂਨੀਅਰ ਇੰਜੀਨੀਅਰ (ਜੇਈ) ਲਖਵੀਰ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਕਾਰਵਾਈ ਸਵਰਨਜੀਤ ਸਿੰਘ ਵਾਸੀ ਪਿੰਡ ਜਗ੍ਹਾ ਰਾਮ ਤੀਰਥ ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ 18 ਮਾਰਚ ਨੂੰ ਉਸ ਦਾ ਪੁੱਤਰ ਚਾਰ ਪਹੀਆ ਵਾਹਨ ਸਾਈਡ ’ਤੇ ਲਗਾ ਰਿਹਾ ਸੀ ਤਾਂ ਖੰਭੇ ਨਾਲ ਟੱਕਰ ਹੋਣ ਕਾਰਨ ਖੰਭੇ ਤੇ ਗੱਡੀ ਦੋਵਾਂ ਦਾ ਨੁਕਸਾਨ ਹੋਇਆ ਸੀ। ਇਸ ਦੌਰਾਨ ਪੁੱਜੇ ਜੇਈ ਲਖਵੀਰ ਸਿੰਘ ਅਤੇ ਏਐੱਲਐੱਮ ਰੇਸ਼ਮ ਸਿੰਘ ਨੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਪਹਿਲਾਂ 25,000 ਰੁਪਏ ਦੀ ਮੰਗ ਕੀਤੀ ਪਰ ਰਿਸ਼ਵਤ ਦਾ ਸੌਦਾ 14,000 ਰੁਪਏ ਵਿਚ ਤੈਅ ਹੋ ਗਿਆ। ਦੋਸ਼ੀਆਂ ਵੱਲੋਂ ਮੁੜ ਫੋਨ ਕਰ ਕੇ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਦੀ ਸ਼ਿਕਾਇਤਕਰਤਾ ਨੇ ਰਿਕਾਰਡਿੰਗ ਵੀ ਕਰ ਲਈ। ਵਿਜੀਲੈਂਸ ਟੀਮ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਲ ਵਿਛਾਇਆ ਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਜੇਈ ਲਖਵੀਰ ਨੂੰ 14,000 ਰੁਪਏ ਰਿਸ਼ਵਤ ਲੈਂਦੇ ਹੋਏ ਬਠਿੰਡਾ ਵਿਖੇ ਕਾਬੂ ਕਰ ਲਿਆ। ਦੂਜੇ ਮੁਲਜ਼ਮ ਰੇਸ਼ਮ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।