ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਲੜਕਾ-ਲੜਕੀ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੀ ਕਾਰ ਨੰਬਰ ਐਚਪੀ 20 ਈ 4401 'ਤੇ ਸਵਾਰ ਹੋ ਕੇ ਨੰਗਲ ਤੋਂ ਰੂਪਨਗਰ ਸਾਈਡ ਜਾ ਰਹੇ ਸੀ ਜਦੋਂ ਇਹ ਭਾਰਤਗੜ ਬੱਸ ਅੱਡਾ ਪਾਰ ਕਰਕੇ ਮੁੱਖ ਮਾਰਗ 'ਤੇ ਜਾ ਰਹੇ ਸਨ ਤਾਂ ਇਹਨਾਂ ਦੀ ਕਾਰ ਟਰੱਕ ਦੇ ਪਿੱਛੇ ਜਾ ਟਕਰਾਈ ਜਿਸ ਨਾਲ ਅੱਗੇ ਬੈਠੀ ਇਕ ਨੌਜਵਾਨ ਲੜਕੀ ਅਤੇ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਤੀਸਰਾ ਲੜਕਾ ਗੰਭੀਰ ਜ਼ਖਮੀ ਹੋ ਗਿਆ।
Publish Date: Sun, 07 Jun 2026 01:16 PM (IST)
Updated Date: Sun, 07 Jun 2026 01:19 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ 'ਤੇ ਭਰਤਗੜ੍ਹ ਦੇ ਡੇਰਾ ਹੰਸਾਲੀਸਰ ਨਿਰਮਲ ਆਸ਼ਰਮ ਅੱਗੇ ਅੱਜ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਲੜਕੀ ਤੇ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੀ ਕਾਰ ਨੰਬਰ ਐਚਪੀ 20 ਈ 4401 'ਤੇ ਸਵਾਰ ਹੋ ਕੇ ਨੰਗਲ ਤੋਂ ਰੂਪਨਗਰ ਸਾਈਡ ਜਾ ਰਹੇ ਸੀ ਜਦੋਂ ਇਹ ਭਾਰਤਗੜ ਬੱਸ ਅੱਡਾ ਪਾਰ ਕਰਕੇ ਮੁੱਖ ਮਾਰਗ 'ਤੇ ਜਾ ਰਹੇ ਸਨ ਤਾਂ ਇਹਨਾਂ ਦੀ ਕਾਰ ਟਰੱਕ ਦੇ ਪਿੱਛੇ ਜਾ ਟਕਰਾਈ ਜਿਸ ਨਾਲ ਅੱਗੇ ਬੈਠੀ ਇਕ ਨੌਜਵਾਨ ਲੜਕੀ ਅਤੇ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਤੀਸਰਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਰੂਪਨਗਰ ਹਸਪਤਾਲ ਭੇਜਿਆ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ 'ਤੇ ਲੜਕਾ ਅਤੇ ਲੜਕੀ ਦੀ ਮੌਤ ਹੋ ਗਈ। ਮੌਕੇ 'ਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਤਾਜ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਦੋਵੇਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਰੂਪਨਗਰ ਹਸਪਤਾਲ ਭੇਜਿਆ ਗਿਆ ਅਤੇ ਤੀਜੇ ਨੌਜਵਾਨ ਨੂੰ ਇਲਾਜ ਲਈ ਰੂਪਨਗਰ ਦਾਖਲ ਕਰਵਾਇਆ ਗਿਆ ਜੋ ਜੇਰੇ ਇਲਾਜ ਹੈ। ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਿਸਾਂ ਦਾ ਪਤਾ ਕਰਨ ਲਈ ਜਾਂਚ ਜਾਰੀ ਹੈ ਅਤੇ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਲਈ ਪੁਲਿਸ ਟੀਮ ਨੂੰ ਭੇਜਿਆ ਜਾ ਰਿਹਾ ਹੈ। ਨੌਜਵਾਨਾਂ ਦੀ ਪਛਾਣ ਲਈ ਪੁਲਿਸ ਜਾਂਚ ਚੱਲ ਰਹੀ ਸੀ। ਪੁਲਿਸ ਨੇ ਹਾਦਸਾਗ੍ਰਸਤ ਕਾਰ ਨੂੰ ਜ਼ਬਤ ਕਰ ਲਿਆ ਹੈ ਜਦੋਂ ਕਿ ਦੂਜੇ ਵਾਹਨ ਦੀ ਭਾਲ ਜਾਰੀ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।