ਨਿਊਜ਼ੀਲੈਂਡ ਵਿਖੇ ਸੰਦੀਪ ਜੱਸੜਾਂ ਦੀ ਸੜਕ ਹਾਦਸੇ ਦੌਰਾਨ ਮੌਤ
ਇਸ ਮੌਕੇ ਸੰਦੀਪ ਜੱਸੜਾਂ ਦੇ ਮਿੱਤਰ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਸੰਦੀਪ ਕਬੱਡੀ ਦਾ ਵੀ ਉੱਚ ਕੋਟੀ ਦਾ ਖਿਡਾਰੀ ਰਿਹਾ ਹੈ। ਉਹ ਆਪਣੇ ਬੇਟੇ ਦੀ ਸ਼ਾਦੀ ’ਚ ਸ਼ਾਮਲ ਹੋਣ ਲਈ ਨਵੰਬਰ-2025 ’ਚ ਹੀ ਚਮਕੌਰ ਸਾਹਿਬ ਆਇਆ ਸੀ ਤੇ 13 ਦਸੰਬਰ ਨੂੰ ਮੁੜ ਨਿਊਜ਼ੀਲੈਂਡ ਚਲਾ ਗਿਆ ਸੀ।
Publish Date: Sat, 17 Jan 2026 08:43 AM (IST)
Updated Date: Sat, 17 Jan 2026 08:45 AM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਨਜ਼ਦੀਕੀ ਪਿੰਡ ਜੱਸੜਾਂ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਸੰਦੀਪ ਸਿੰਘ ਜੱਸੜਾਂ ਨਿਊਜ਼ੀਲੈਂਡ ’ਚ ਰਹਿ ਕੇ ਰੋਜ਼ੀ-ਰੋਟੀ ਕਮਾ ਰਿਹਾ ਸੀ। ਬੀਤੇ ਦਿਨੀਂ ਰੋਜ਼ਾਨਾ ਵਾਂਗ ਉਹ ਕੰਮ ’ਤੇ ਜਾ ਰਿਹਾ ਸੀ ਕਿ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਸੰਦੀਪ ਸਿੰਘ ਜੱਸੜਾਂ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇੱਕ ਬੇਟਾ ਹੈ। ਇਸ ਮੌਕੇ ਸੰਦੀਪ ਜੱਸੜਾਂ ਦੇ ਮਿੱਤਰ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਸੰਦੀਪ ਕਬੱਡੀ ਦਾ ਵੀ ਉੱਚ ਕੋਟੀ ਦਾ ਖਿਡਾਰੀ ਰਿਹਾ ਹੈ। ਉਹ ਆਪਣੇ ਬੇਟੇ ਦੀ ਸ਼ਾਦੀ ’ਚ ਸ਼ਾਮਲ ਹੋਣ ਲਈ ਨਵੰਬਰ-2025 ’ਚ ਹੀ ਚਮਕੌਰ ਸਾਹਿਬ ਆਇਆ ਸੀ ਤੇ 13 ਦਸੰਬਰ ਨੂੰ ਮੁੜ ਨਿਊਜ਼ੀਲੈਂਡ ਚਲਾ ਗਿਆ ਸੀ।