Sad News : ਨਹੀਂ ਰਹੇ ਉੱਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗੀ, ਸਸਕਾਰ ਅੱਜ
ਉਨ੍ਹਾਂ ਦਾ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਪ੍ਰੋ. ਮਿੰਦਰ ਦਾ ਅੰਤਿਮ ਸੰਸਕਾਰ ਰੋਪੜ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਸਰਸਾ ਨੰਗਲ ਵਿਖੇ ਅੱਜ ਦੁਪਹਿਰ 2 ਵਜੇ ਹੋਵੇਗਾ। ਪ੍ਰੋ. ਬਾਗੀ ਆਪਣੇ ਪਿੱਛੇ ਪਤਨੀ ਹਰਬੀਰ ਕੌਰ ਤੇ ਦੋ ਪੁੱਤਰ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਛੱਡ ਗਏ ਹਨ।
Publish Date: Fri, 30 Jan 2026 08:24 AM (IST)
Updated Date: Fri, 30 Jan 2026 08:37 AM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਅਨੰਦਪੁਰ ਸਾਹਿਬ : Sad News : ਪੰਜਾਬੀ ਦੇ ਉੱਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗੀ (ਮਿੰਦਰ) ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਪ੍ਰੋ. ਮਿੰਦਰ ਬਾਗੀ ਨੇ 84 ਸਾਲ ਦੀ ਉਮਰ ਵਿਚ ਦੇਰ ਰਾਤ ਰੋਪੜ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸਨ।
ਉਨ੍ਹਾਂ ਦਾ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਪ੍ਰੋ. ਮਿੰਦਰ ਦਾ ਅੰਤਿਮ ਸੰਸਕਾਰ ਰੋਪੜ ਨੇੜੇ ਉਨ੍ਹਾਂ ਦੇ ਜੱਦੀ ਪਿੰਡ ਸਰਸਾ ਨੰਗਲ ਵਿਖੇ ਅੱਜ ਦੁਪਹਿਰ 2 ਵਜੇ ਹੋਵੇਗਾ। ਪ੍ਰੋ. ਬਾਗੀ ਆਪਣੇ ਪਿੱਛੇ ਪਤਨੀ ਹਰਬੀਰ ਕੌਰ ਤੇ ਦੋ ਪੁੱਤਰ ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਛੱਡ ਗਏ ਹਨ।
ਪ੍ਰੋ. ਮਹਿੰਦਰ ਸਿੰਘ ਬਾਗੀ ਨੇ ਲੰਬਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ 2003 ਵਿਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ।ਉਨ੍ਹਾਂ ਦੇ ਦੇਹਾਂਤ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ,ਦਲਜੀਤ ਸਿੰਘ ਭਿੰਡਰ, ਸਾਬਕਾ ਮੇਂਬਰ ਜਥੇਦਾਰ ਗੁਰਿੰਦਰ ਸਿੰਘ ਗੋਗੀ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ,ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।