ਐਸਕੇਐਮ ਗੈਰ ਸਿਆਸੀ ਦੇ ਸੱਦੇ ’ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸੋਲਖੀਆਂ ਟੋਲ ਪਲਾਜਾ ਕੀਤਾ ਗਿਆ ਪਰਚੀ ਮੁਕਤ
ਐਸਕੇਐਮ ਗੈਰ ਸਿਆਸੀ ਦੇ ਸੱਦੇ ’ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸੋਲਖੀਆਂ ਟੋਲ ਪਲਾਜਾ ਕੀਤਾ ਗਿਆ ਪਰਚੀ ਮੁਕਤ
Publish Date: Mon, 18 May 2026 05:40 PM (IST)
Updated Date: Mon, 18 May 2026 05:42 PM (IST)

ਐਸਕੇਐਮ ਗੈਰ ਸਿਆਸੀ ਦੇ ਸੱਦੇ ’ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸੋਲਖੀਆਂ ਟੋਲ ਪਲਾਜਾ ਕੀਤਾ ਗਿਆ ਪਰਚੀ ਮੁਕਤ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ ਦੇ ਸੱਦੇ ’ਤੇ ਸੋਮਵਾਰ ਨੂੰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਅਤੇ ਬੀਕੇਯੂ ਮਝੈਲ, ਨੌਜਵਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਂ ‘ਤੇ ਸੋਲਖੀਆਂ ਟੋਲ ਪਲਾਜਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਪਰਚੀ ਮੁਕਤ ਕਰਕੇ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਭਾਗ-1 ਅਤੇ ਭਾਗ-2 ਦੌਰਾਨ ਉਠਾਈਆਂ ਗਈਆਂ ਮੰਗਾਂ ਅੱਜ ਵੀ ਜਿਉਂ ਦੀ ਤਿਉਂ ਖੜੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਫਸਲਾਂ ’ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਮੂਹ ਕਰਜ਼ਾ ਮਾਫ ਕੀਤਾ ਜਾਵੇ ਅਤੇ 2025 ਬਿਜਲੀ ਸੋਧ ਬਿਲ, ਜਿਵੇਂ ਕਿ ਚਿਪ ਵਾਲੇ ਮੀਟਰ,ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਕਰਜ਼ ਮੁਕਤ ਬਣਾਉਣ ਲਈ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕੀਤੀਆਂ ਜਾਣ ਅਤੇ ਬਾਹਰਲੇ ਦੇਸ਼ਾਂ ਨਾਲ ਹੋ ਰਹੇ ਮੁਕਤ ਵਪਾਰ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇ, ਕਿਉਂਕਿ ਇਹ ਸਮਝੌਤੇ ਦੇਸ਼ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾਕਿ ਕਿਸਾਨਾਂ ਨੇ ਫੌਜ ਦੀ ਭਰਤੀ ਵਿਚ ਪੁਰਾਣੀ ਪ੍ਰਣਾਲੀ ਬਹਾਲ ਕਰਨ, ਬੀਜ ਬਿੱਲ ਰੱਦ ਕਰਨ, ਗੰਨੇ ਦੀ ਬਕਾਇਆ ਰਕਮ ਅਤੇ ਪ੍ਰਾਈਵੇਟ ਸੈਲੋਆਂ ਵਿਚ ਰੱਖੇ ਅਨਾਜ ਦਾ ਤੁਰੰਤ ਭੁਗਤਾਨ ਕਰਨ ਦੀ ਮੰਗ ਵੀ ਉਠਾਈ। ਆਗੂਆਂ ਨੇ ਕਿਹਾ ਕਿ ਮੋਰਚਾ-1 ਅਤੇ ਮੋਰਚਾ-2 ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਐਸਕੇਐਮ ਗੈਰ ਸਿਆਸੀ ਦੇ ਆਗੂਆ ਨੇ ਸੈਂਟਰ ਸਰਕਾਰ ਵੱਲੋਂ ਝੋਨੇ ਤੇ ਵਧਾਏ 72 ਰੁਪਏ ਕਿਸਾਨਾਂ ਦੇ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਕਿਸਾਨਾਂ ਨਾਲ ਕੋਜਾ ਮਜ਼ਾਕ ਕੀਤਾ ਗਿਆ, ਪੈਸਟੀਸਾਈਡ ਖਾਦਾ ਅਤੇ ਡੀਜ਼ਲ ਦੇ ਭਾਅ ਆਏ ਦਿਨ ਵੱਧ ਰਹੇ ਹਨ। ਇਸ ਦੌਰਾਨ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਆਪਣੇ ਸਾਥੀਆਂ ਸਮੇਤ ਪਹੁੰਚੇ। ਉਨ੍ਹਾਂ ਦੇ ਨਾਲ ਜਨ ਅਧਿਕਾਰ ਕਲਿਆਣ ਸੰਮਤੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ, ਬਲਵੀਰ ਖਾਨ, ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਆਗੂ ਕਮਲਜੀਤ ਸਿੰਘ ਬਿੰਦਰ ਭੰਗੜ, ਹਰਪ੍ਰੀਤ ਸਿੰਘ, ਜਨ ਚੇਤਨਾ ਮੰਚ ਰੂਪਨਗਰ ਦੇ ਅਮਰਜੀਤ ਸਿੰਘ ਸੈਣੀ, ਸੁਖਦੇਵ ਸਿੰਘ ਅਤੇ ਰਿਟਾਇਰਡ ਡੀਐਸਪੀ ਹਰਭਜਨ ਸਿੰਘ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਤੇ ਕਿਸਾਨਟ ਆਗੂ ਗੁਰਿੰਦਰ ਸਿੰਘ ਭੰਗੂ, ਗੁਰਸੇਵਕ ਸਿੰਘ ਧਾਲੀਵਾਲ, ਬਚਿੱਤਰ ਸਿੰਘ ਕੋਟਲਾ, ਸਾਹਿਬ ਸਿੰਘ ਸਭਰਾਂ, ਬਲਦੇਵ ਸਿੰਘ ਦਮਹੇੜੀ, ਅੰਗਰੇਜ਼ ਸਿੰਘ ਬੂਟੇ ਵਾਲਾ, ਮਲਕੀਤ ਸਿੰਘ ਸੇਖੋ ਕਕਰਾਲੀ, ਪ੍ਰੋਫੈਸਰ ਬਲਿੰਦਰ ਸਿੰਘ ਡੂਮਛੇੜੀ, ਦਲਜੀਤ ਸਿੰਘ ਗਿੱਲ ,ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਸਰਪ੍ਰਸਤ ਸੁਖਬੀਰ ਸਿੰਘ ਬਿੱਲਾ, ਅਜੈਬ ਸਿੰਘ ਸਰਾੜੀ, ਪਾਲ ਸਿੰਘ ਘੜੂੰਆਂ, ਰਵਿੰਦਰ ਸਿੰਘ ਚੈੜੀਆਂ , ਰਣਜੀਤ ਸਿੰਘ ਭਾਗੋ ਮਾਜਰਾ, ਕੁਲਵਿੰਦਰ ਸਿੰਘ ਖਜਾਨਚੀ, ਜਗਮੀਤ ਸਿੰਘ ਮੁਗਲ ਮਾਜਰੀ, ਜਗਦੀਪ ਸਿੰਘ ਚੂਹੜ ਮਾਜਰਾ, ਜਗਰੂਪ ਸਿੰਘ ਮੀਆਂਪੁਰ, ਮਨਵੀਰ ਸਿੰਘ ਗਿੱਲ, ਹਰਦੇਵ ਸਿੰਘ ਪਮੌਰ, ਮਨਜੀਤ ਸਿੰਘ ਰੋਪੜ, ਗੁਰਦੀਪ ਸਿੰਘ ਰੋਪੜ, ਸਰਬਜੀਤ ਸਿੰਘ ਰੋਪੜ, ਮੁਖਤਿਆਰ ਸਿੰਘ ਫੂਲ, ਸੁਖਵਿੰਦਰ ਸਿੰਘ ਗੱਗੋ, ਜਗਦੀਪ ਸਿੰਘ ਸੋਹੀ ,ਭਾਗ ਸਿੰਘ ਦੁਗਰੀ ,ਮੁੱਖਬਾਲ ਸਿੰਘ ਫਿਰੋਜ਼ਪੁਰ, ਕਸਮੀਰ ਸਿੰਘ ਲੁਠੇੜੀ, ਆਦਿ ਕਿਸਾਨ ਆਗੂ ਹਾਜ਼ਰ ਸਨ।