ਸ੍ਰੋਮਣੀ ਅਕਾਲੀ ਦਲ ਨੇ 10 ਉਮੀਦਵਾਰਾਂ ਦਾ ਕੀਤਾ ਐਲਾਨ
ਸ੍ਰੋਮਣੀ ਅਕਾਲੀ ਦਲ ਨੇ ਰੂਪਨਗਰ ਨਗਰ ਕੌਸਲ ਲਈ ਕੀਤਾ 10 ਉਮੀਦਵਾਰਾਂ ਦਾ ਐਲਾਣ
Publish Date: Tue, 12 May 2026 02:56 PM (IST)
Updated Date: Tue, 12 May 2026 02:57 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਨਗਰ ਕੌਸਲ ਚੋਣਾਂ ਲਈ ਰੂਪਨਗਰ ਸ਼ਹਿਰ ਵਿਚ ਪਹਿਲਕਦਮੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਵੱਲੋਂ ਵੱਖ ਵੱਖ ਵਾਰਡਾਂ ਲਈ 10 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਸਾਬਕਾ ਮੰਤਰੀ ਤੇ ਹਲਕਾ ਇੰਚਾਰਜ਼ ਡਾ ਦਲਜੀਤ ਸਿੰਘ ਚੀਮਾਂ ਨੇ ਮੰਗਲਵਾਰ ਨੂੰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਸਲਰ ਗੁਰਮੱਖ ਸਿੰਘ ਸੈਣੀ ਦੇ ਘਰ ਹੋਈ ਮੀਟਿੰਗ ਵਿਚ ਵਾਰਡ ਨੰਬਰ ਇੱਕ ਜਰਨਲ ਤੋਂ ਗੱਜਣ ਸਿੰਘ ਭੱਟੀ, ਅਨੁਸੂਚਿਤ ਜਾਤੀ ਮਹਿਲਾ ਲਈ ਰਿਜ਼ਰਵ ਦੋ ਨੰਬਰ ਤੋਂ ਸੁਨੀਤਾ ਪੌਲ(ਕਾਲਾ), ਜਰਨਲ ਵਾਰਡ ਤਿੰਨ ਤੋਂ ਮਨਜੀਤ ਸਿੰਘ ਤੰਬੜ, ਪਛੜੀਆ ਸ੍ਰੇਣੀਆ ਬੀਸੀ ਲਈ ਰਿਜ਼ਰਵ ਵਾਰਡ ਚਾਰ ਤੋਂ ਗੁਰਬਿੰਦਰ ਸਿੰਘ ਬਾਵਾ, ਮਹਿਲਾ ਰਿਜ਼ਰਵ ਛੇ ਤੋਂ ਕੁਲਬੀਰ ਕੌਰ ਧਨੋਆ ਪਤਨੀ ਮਨਜਿੰਦਰ ਸਿੰਘ ਧਨੋਆ, ਜਰਨਲ ਵਾਰਡ ਪੰਦਰਾ ਤੋਂ ਸਤਵਿੰਦਰ ਸਿੰਘ ਪਟਵਾਰੀ, ਮਹਿਲਾ ਰਿਜ਼ਰਵ ਵਾਰਡ ਨੰਬਰ ਸੋਲਾਂ ਤੋਂ ਪਰਮਜੀਤ ਕੌਰ ਪਤਨੀ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਸਲਰ ਕੁਲਵੰਤ ਸਿੰਘ ਸੈਣੀ, ਜਰਨਲ ਮਹਿਲਾ ਵਾਰਡ ਸਤਾਰਾ ਤੋਂ ਜਸਵਿੰਦਰ ਕੌਰ ਸ਼ੈਲੀ ਪਤਨੀ ਸਾਬਕਾ ਕੌਸਲਰ ਆਰਪੀ ਸ਼ੈਲੀ,ਅਨੁਸੂਚਿਤ ਜਾਤੀ ਲਈ ਰਿਜ਼ਵਰਵ ਮਹਿਲਾ ਵਾਰਡ ਨੰਬਰ ਅਠਾਰਾਂ ਤੋਂ ਬਬਲੀ ਪਤਨੀ ਐਸਸੀ ਵਿੰਗ ਤੇ ਪ੍ਰਧਾਨ ਰਾਜਿੰਦਰ ਕੁਮਾਰ ਬਿੰਦੀ ਅਤੇ ਜਰਨਲ ਵਾਰਡ ਉੰਨੀ ਨੰਬਰ ਤੋਂ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਣਿਆ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ ਦਲਜੀਤ ਸਿੰਘ ਚੀਮਾ ਨੇ ਕਿਹਾਕਿ ਇਲੈਕਸ਼ਨ ਕਮਿਸ਼ਨ ਨੇ ਪਤਾ ਨਹੀ ਕਿਸ ਕਾਹਲੀ ਵਿਚ ਨਗਰ ਕੌਸਲ ਤੇ ਨਗਰ ਨਿਗਮ ਚੋਣਾਂ ਦਾ ਐਲਾਣ ਕੀਤਾ ਹੈ ਕਮਿਸ਼ਨ ਨੇ ਰਾਜਸੀ ਪਾਰਟੀਆ ਦੇ ਨੁਮਾਇੰਦਿਆ ਨਾਲ ਮੀਟਿੰਗ ਵੀ ਨਹੀ ਕੀਤੀ। ਉਨ੍ਹਾਂ ਕਿਹਾਕਿ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਲਈ ਘੱਟ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਹਰ ਰੋਜ਼ ਸੂਬਾ ਸਰਕਾਰ ਦਾ ਇੱਕ ਮੰਤਰੀ ਈਡੀ ਜਾ ਵਿਜ਼ੀਲੈਸ ਦੇ ਕਾਬੂ ਆ ਰਿਹਾ ਹੈ ਜਿੱਥੋ ਸਾਫ ਹੋ ਰਿਹਾ ਹੈ ਕਿ ਭ੍ਰਿਸ਼ਟਾਚਾਰ ਕਿਵੇ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾਕਿ ਸ੍ਰੋਮਣੀ ਅਕਾਲੀ ਦਲ ਨਗਰ ਕੌਸਲ ਤੇ ਨਗਰ ਨਿਗਮ ਚੋਣਾਂ ਪੂਰੇ ਜੋਸ਼ ਨਾਲ ਲੜੇਗੀ ਤੇ ਜਿੱਤੇਗੀ ਕਿਉਕਿ ਸਾਡੇ ਵਰਕਰ ਲੋਕਾਂ ਨਾਲ ਜੁੜੇ ਹੋਏ ਹਨ ਹਰੇਕ ਦੇ ਦੁੱਖ ਸੁੱਖ ਦੇ ਸਾਂਝੀ ਹਨ। ਇਸ ਮੌਕੇ ਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ, ਤਰਨਜੀਤ ਸਿੰਘ ਤਰਨੀ, ਜਸਵੰਤ ਸਿੰਘ ਸੈਣੀ, ਫੈਡਰੇਸ਼ਨ ਆਗੂ ਮੋਹਣ ਸਿੰਘ ਮੁਹੰਮਦੀਪੁਰ, ਮਨਪ੍ਰੀਤ ਸਿੰਘ ਗਿੱਲ, ਬੀਬੀ ਬਲਵਿੰਦਰ ਕੌਰ ਆਦਿ ਹਾਜਰ ਸਨ।