ਸਹਿਕਾਰੀ ਸਭਾਵਾਂ ਕਿਸਾਨੀ ਦੀ ਰੀੜ ਦੀ ਹੱਡੀ, ਸਰਕਾਰ ਆਪਣੇ ਫੈਸਲੇ ਤੋਂ ਪਿਛੇ ਨਾ ਹਟੇ : ਆਗੂ
ਸਰਕਾਰ ਆਪਣੇ ਫੈਸਲੇ ਤੋਂ ਪਿਛੇ ਨਾ ਹਟੇ, ਸਹਿਕਾਰੀ ਸਭਾਵਾਂ ਕਿਸਾਨੀ ਦੀ ਰੀਡ੍ਹ ਦੀ ਹੱਡੀ: ਆਗੂ
Publish Date: Mon, 11 May 2026 05:19 PM (IST)
Updated Date: Mon, 11 May 2026 05:21 PM (IST)

ਸਹਿਕਾਰੀ ਸਭਾਵਾਂ ਦੇ ਨਵੇਂ ਵਧਾਏ ਹੱਦ ਕਰਜੇ ਲਾਗੂ ਕਰਾਉਣ ਲਈ ਬੀਕੇਯੂ ਕਾਂਦੀਆ ਤੇ ਕਿਸਾਨ ਪੱਬਾਂ ਭਾਰ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਸੱਦੇ ‘ਤੇ ਸੋਮਵਾਰ ਨੂੰ ਜ਼ਿਲ੍ਹਾ ਰੂਪਨਗਰ ਵੱਲੋਂ ਸਹਿਕਾਰੀ ਸਭਾਵਾਂ ਦੇ ਨਵੇਂ ਵਧਾਏ ਹੱਦ ਕਰਜੇ ਲਾਗੂ ਕਰਾਉਣ ਲਈ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿਖੇ ਰੋਸ ਧਰਨਾ ਕੇ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਵਿਸ਼ਾਲ ਗਰਗ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਵਿਚ ਵੱਡੀ ਗਿਣਤੀ ਸੁਸਾਇਟੀਆ ਦੇ ਮੁਲਾਜ਼ਮ ਤੇ ਕਿਸਾਨਾਂ ਤੇ ਹੋਰ ਜਥੇਬੰਦੀਆ ਦੇ ਆਗੂਆਂ ਤੇ ਵਰਕਰਾਂ ਨੇ ਭਾਗ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਮਿਤੀ 10 ਅਪ੍ਰੈਲ 2026 ਨੂੰ ਵੱਖ ਵੱਖ ਸ਼੍ਰੇਣੀ ਜਿਵੇ ਕਿ ਹਾੜ੍ਹੀ-ਸਾਉਣੀ ਫ਼ਸਲਾਂ, ਮੱਛੀ ਪਾਲਣ, ਪਸ਼ੂ ਪਾਲਣ, ਮੱਖੀ ਪਾਲਣ, ਖੁੰਬਾਂ ਦੀ ਕਾਸਤ ਆਦਿ ਤੇ ਹੋਰ ਵੱਖ ਵੱਖ ਫ਼ਸਲਾਂ ਲਈ ਮੁਢਲੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਲਈ ਸਾਲ 2026-27 ਲਈ ਨਵੇਂ ਵਾਧੇ ਨਾਲ ਸਹਿਕਾਰੀ ਖੇਤੀਬਾੜੀ ਕਰਜਿਆਂ ਸਬੰਧੀ ਸਕੇਲ ਆਫ ਫਾਇਨਾਂਸ ਨਿਰਧਾਰਿਤ ਕੀਤਾ ਗਿਆ ਸੀ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਦੇ ਨਿਰਦੇਸ਼ ਅਨੁਸਾਰ ਸਹਿਕਾਰੀ ਸਭਾਵਾਂ ਦੇ ਸਕੱਤਰ ਸਾਹਿਬਾਨਾਂ ਨੇ ਕਿਸਾਨਾਂ ਤੋਂ ਜਰੂਰੀ ਕਾਗਜਾਤ, ਜਮਾਂਬੰਦੀ (ਫਰਦ)ਆਦਿ ਲੈ ਕੇ ਨਵੇਂ ਐਮਸੀਐਲ ਬਣਾ ਕੇ ਸਹਿਕਾਰੀ ਬੈਂਕ ਵਿਚ ਜਮਾ ਵੀ ਕਰਾ ਦਿੱਤੇ ਹਨ ਪਰ ਹੁਣ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ ਨਵੇਂ ਵਾਧੇ ਨਾਲ ਪਾਸ ਕੀਤੇ ਸਕੇਲ ਆਫ ਫਾਇਨਾਂਸ (ਹੱਦ ਕਰਜੇ) ਰੱਦ ਕਰਕੇ ਪਿਛਲੇ ਸਾਲ 2025-26 ਵਾਲੇ ਹੱਦ ਕਰਜੇ ਲਾਗੂ ਕਰਨ ਦਾ ਹੁਕਮ ਕਰ ਦਿੱਤਾ ਹੈ, ਜੋ ਕਿ ਬਹੁਤ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾਕਿ ਸਹਿਕਾਰੀ ਸਭਾਵਾਂ ਕਿਸਾਨੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਜਿਆਦਾਤਰ ਕਿਸਾਨ ਸਹਿਕਾਰੀ ਸਭਾਵਾਂ ਨਾਲ ਜੁੜੇ ਹੋਣ ਕਰਕੇ ਖੇਤੀਬਾੜੀ ਲਈ ਖਾਦ, ਬੀਜ ਡੀਜ਼ਲ ਦਵਾਈਆਂ ਅਤੇ ਜਰੂਰੀ ਵਸਤਾਂ ਸਭਾ ਤੋਂ ਹੀ ਲੈਂਦੇ ਹਨ। ਉਨ੍ਹਾਂ ਕਿਹਾਕਿ ਸਰਕਾਰ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਦੂਜੇ ਪਾਸੇ ਵਧੀਆ ਫੈਸਲੇ ਲੈਣ ਤੋਂ ਬਾਅਦ ਯੂ ਟਰਨ ਮਾਰ ਰਹੀ ਹੈ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਅਸੀ ਮੰਗ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਵਲੋਂ ਨਵੈਂ ਵਾਧੇ ਸਮੇਤ ਜਾਰੀ ਕੀਤੇ ਹੱਦ ਕਰਜੇ ਲਾਗੂ ਕੀਤੇ ਜਾਣ ਨਹੀਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾਕਿ ਪਿਛਲੀਆਂ ਸਰਕਾਰਾਂ ਨੇ ਤਾਂ ਹੱਦ ਕਰਜ਼ਾ ਨਹੀ ਵਧਾਈੇ ਪਰ ਜੇਕਰ ਹੁਣ ਵਧਾਏ ਹਨ ਤਾਂ ਸਰਕਾਰ ਪਿਛੇ ਹੱਟ ਰਹੀ ਹੈ। ਉਨ੍ਹਾਂ ਕਿਹਾਕਿ ਕਿਸਾਨੀ ਘਾਟੇ ਦਾ ਵਣਜ਼ ਇਸ ਕਰਕੇ ਹੀ ਬਣਦੀ ਜਾ ਰਹੀ ਹੈ ਕਿਉਕਿ ਕਿਸਾਨੀ ਖਰਚੇ ਵੱਧ ਗਏ ਹਨ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ , ਜਰਨਲ ਸਕੱਤਰ ਇਕਬਾਲ ਸਿੰਘ ,ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ, ਰੁਪਿੰਦਰ ਸਿੰਘ ਰੂਪਾਂ ਜ਼ਿਲ੍ਹਾ ਸੀਨੀਅਰ ਮੀਤ ,ਰੂਪਨਗਰ ਬਲਾਕ ਦੇ ਪ੍ਰਧਾਨ ਮੋਹਰ ਸਿੰਘ ਖ਼ਾਬੜਾ, ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ ਲਖਬੀਰ ਸਿੰਘ ਕਾਜ਼ਲਾ , ਬਾਦਲ ਸਿੰਘ ਬਸੀ ਬਲਾਕ ਮੀਤ ਪ੍ਰਧਾਨ ਨੂਰਪੁਰ ਬੇਦੀ ,ਗੁਰਚਰਨ ਸਿੰਘ ਪ੍ਰਧਾਨ ਚਨੌਲੀ ਸੋਸਾਇਟੀ, ਗੁਰਮੇਲ ਸਿੰਘ ਬਾੜਾ ਸੀਨੀਅਰ ਕਿਸਾਨ ਆਗੂ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਸੁਖਬੀਰ ਸਿੰਘ ਸੁੱਖਾ ਕੁਲ ਹਿੰਦ ਕਿਸਾਨ ਸਭਾ, ਅਮਰਜੀਤ ਸਿੰਘ ਕਕਰਾਲੀ ਬਲਾਕ ਪ੍ਰਧਾਨ ਮੋਰਿੰਡਾ, ਹਰਿੰਦਰ ਸਿੰਘ ਬਲਾਕ ਪ੍ਰਧਾਨ ਚਮਕੌਰ ਸਾਹਿਬ, ਜਸਵੰਤ ਸਿੰਘ ਗੈਕੀ ਖਾਬੜਾ ,ਬਰਿੰਦਰ ਸਿੰਘ ਬਮਨਾੜਾ, ਸਿੰਕਦਰ ਸਿੰਘ, ਮਲਕਿੰਦਰ ਸਿੰਘ ਸੋਲਖੀਆ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।